ETV Bharat / state

ਮੋਟਰਸਾਈਕਲ ਖੋਹਣ ਗਏ 3 ਲੁਟੇਰਿਆਂ ਦਾ ਬਜ਼ੁਰਗ ਨੇ ਡਟ ਕੇ ਕੀਤਾ ਮੁਕਾਬਲਾ, ਇੱਕ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

author img

By

Published : Dec 14, 2022, 6:46 PM IST

ਅੰਮ੍ਰਿਤਸਰ ਦੇ ਥਾਣਾ ਚੌਂਕੀ ਜੈਂਤੀਪੁਰ ਇਲਾਕੇ (Thana Chowki Jaintipur area of Amritsar) ਵਿੱਚ ਇੱਕ 65 ਸਾਲ ਦੇ ਬਜ਼ੁਰਗ ਨੇ ਤਿੰਨ ਲੁਟੇਰਿਆਂ ਦਾ ਡਟ ਕੇ ਮੁਕਾਬਲਾ (The old man fought three robbers head on) ਕੀਤਾ। ਬਜ਼ੁਰਗ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਉਸ ਤੋਂ ਮੋਟਰਸਾਈਕਲ ਖੋਹਣ ਲਈ ਦਾਤ ਨਾਲ ਵਾਰ ਕੀਤੇ ਪਰ ਉਨ੍ਹਾਂ ਨੇ ਮੋਟਰਸਾਈਕਲ ਉੱਤੋਂ ਇੱਕ ਲੁਟੇਰੇ ਨੂੰ ਥੱਲੇ ਸੁੱਟ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ।

Due to the courage of an old man a robber was arrested in Amritsar
ਮੋਟਰਸਾਈਕਲ ਖੋਹਣ ਪਏ 3 ਲੁਟੇਰਿਆਂ ਦਾ ਬਜ਼ੁਰਗ ਨੇ ਕੀਤਾ ਡਟ ਕੇ ਮੁਕਾਬਲਾ,ਇੱਕ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੋਟਰਸਾਈਕਲ ਖੋਹਣ ਪਏ 3 ਲੁਟੇਰਿਆਂ ਦਾ ਬਜ਼ੁਰਗ ਨੇ ਕੀਤਾ ਡਟ ਕੇ ਮੁਕਾਬਲਾ,ਇੱਕ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ: "ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖੁਰਾਕਾਂ ਕੰਮ ਆਉਣੀਆਂ" ਕਿਸੀ ਗੀਤਕਾਰ ਦੇ ਇਹ ਬੋਲ ਉਸ ਵੇਲੇ ਇੱਕ 65 ਸਾਲਾਂ ਦੇ ਬਜ਼ੁਰਗ ਨੇ ਸੱਚ ਕਰਕੇ ਦਿਖਾਏ, ਜਦੋਂ ਮੋਟਰਸਾਈਕਲ ਲੁੱਟਣ ਆਏ ਤਿੰਨ ਲੁਟੇਰਿਆਂ ਦਾ ਬਜ਼ੁਰਗ ਨੇ ਕਰੀਬ 10 ਮਿੰਟਾਂ ਤੱਕ ਡਟ (The old man fought three robbers head on) ਕੇ ਮੁਕਾਬਲਾ ਕੀਤਾ।

ਲੁਟੇਰਿਆਂ ਦਾ ਡਟ ਕੇ ਮੁਕਾਬਲਾ: ਦਰਅਸਲ ਅੰਮ੍ਰਿਤਸਰ ਦੇ ਥਾਣਾ ਚੌਂਕੀ ਜੈਂਤੀਪੁਰ (Thana Chowki Jaintipur area of Amritsar) ਇਲਾਕੇ ਵਿੱਚ ਇੱਕ 65 ਸਾਲ ਦੇ ਬਜ਼ੁਰਗ ਨੇ ਤਿੰਨ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਬਜ਼ੁਰਗ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਉਸ ਤੋਂ ਮੋਟਰਸਾਈਕਲ ਖੋਹਣ ਲਈ ਦਾਤ ਨਾਲ ਵਾਰ ਕੀਤੇ ਪਰ ਉਨ੍ਹਾਂ ਨੇ ਮੋਟਰਸਾਈਕਲ ਉੱਤੋਂ ਇੱਕ ਲੁਟੇਰੇ ਨੂੰ ਥੱਸੇ ਸੁੱਟ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਲੁਟੇਰੇ ਨੂੰ ਗ੍ਰਿਫ਼ਤਾਰ (Police arrested the robber) ਕਰ ਲਿਆ।

ਹਥਿਆਰਬੰਦ ਲੁਟੇਰੇ: ਲੁਟੇਰਿਆਂ ਦਾ ਸ਼ਿਕਾਰ ਹੋਣੋਂ ਬਚੇ ਬਲਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਾਲਾਤ ਬਹੁਤ ਬੁਰੇ ਹਨ (the condition of the state is very bad) ਅਤੇ ਦਿਨ ਦੁਪਹਿਰੇ ਹਥਿਆਰਬੰਦ ਲੁਟੇਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਉਨਾਂ ਕਿਹਾ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਅਣਪਛਾਤੇ ਤਿੰਨ ਲੁਟੇਰੇ ਉਨਾਂ ਨੂੰ ਲੁੱਟਣ ਦੀ ਨੀਯਤ ਨਾਲ ਪੈ ਗਏ। ਉਨਾਂ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਾਉਂਦੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ ਹੈ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ, ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਹੋਰ ਕੁੱਝ ਨਹੀਂ ਤਾਂ ਪੁਲਿਸ ਪਾਰਟੀਆਂ ਘੱਟੋ ਘੱਟ ਗਸ਼ਤ ਤਾਂ ਕਰਨ ।

ਇਹ ਵੀ ਪੜ੍ਹੋ: ਟਰਾਂਸਪੋਰਟ ਮਾਫੀਆ ਕਹੇ ਜਾਣ 'ਤੇ ਭੜਕੇ ਸੁਖਬੀਰ ਬਾਦਲ, ਕਿਹਾ- ਜਲਦ ਭੇਜਾਂਗੇ ਟਰਾਂਸਪੋਰਟ ਮੰਤਰੀ ਨੂੰ ਲੀਗਲ ਨੋਟਿਸ



ਦੂਜੇ ਪਾਸੇ ਪੁਲੀਸ ਚੌਂਕੀ ਜੈਂਤੀਪੁਰ ਦੇ ਏ ਐਸ ਆਈ ਜਸਬੀਰ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਉਨ੍ਹਾਂ ਨੇ ਮੌਕੇ ਉੱਤੇ ਜਾਕੇ ਸਥਾਨਕਵਾਸੀਆਂ ਦੀ ਮਦਦ ਨਾਲ ਕਮਾਦ ਵਿੱਚੋਂ ਇੱਕ ਲੁਟੇਰੇ ਨੂੰ ਬਾਹਰ ਕੱਢਿਆ ਅਤੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਲੁਟੇਰੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.