ETV Bharat / state

ਟੁੱਟੀ ਸੜਕ ਤੋਂ ਅੱਕੇ ਪਿੰਡ ਵਾਸੀਆਂ ਨੇ ਸੜਕ ਵਿਚਾਲੇ ਟੈਂਟ ਗੱਡ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ

author img

By

Published : Sep 29, 2022, 10:48 AM IST

Aggrieved by the broken road, the villagers put up a tent fence in the middle of the road for an indefinite dharna
ਟੁੱਟੀ ਸੜਕ ਤੋਂ ਅੱਕੇ ਪਿੰਡ ਵਾਸੀਆਂ ਨੇ ਸੜਕ ਵਿਚਾਲੇ ਟੈਂਟ ਗੱਡ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ

ਅੰਮ੍ਰਿਤਸਰ ਵਿੱਚ ਟੁੱਟੀ ਸੜਕ ਤੋਂ ਪਰੇਸ਼ਾਨ (Troubled by the broken road ) ਸਥਾਨਕਵਾਸੀਆਂ ਨੇ ਸੜਕ ਵਿੱਚ ਹੀ ਟੈਂਟ ਗੱਡ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਲਗਾ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੜਕ ਨੂੰ ਠੀਕ ਨਹੀਂ ਕੀਤਾ ਜਾਂਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਟੁੱਟੀ ਸੜਕ ਤੋਂ ਅੱਕੇ ਪਿੰਡ ਵਾਸੀਆਂ ਨੇ ਸੜਕ ਵਿਚਾਲੇ ਟੈਂਟ ਲਗਾ (Tent in the middle of the road) ਕੇ ਅਣਮਿੱਥੇ ਸਮੇਂ ਲਈ ਸੜਕ ਉੱਤੇ ਹੀ ਧਰਨਾ ਲਗਾ (Indefinite road sit in) ਦਿੱਤਾ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸੜਕ ਵਿੱਚ ਪਏ ਟੋਇਆਂ ਅੰਦਰ ਹਮੇਸ਼ਾ ਗੰਦਾ ਪਾਣੀ ਖੜ੍ਹਿਆ ਰਹਿੰਦਾ ਹੈ ਅਤੇ ਖੱਡਿਆਂ ਕਾਰਨ ਜਾਨਲੇਵਾ ਹਾਦਸੇ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਸੜਕ ਦੇ ਸੁਧਾਰ ਲਈ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਗੱਲ ਉੱਤੇ ਗੌਰ ਨਹੀਂ ਕੀਤਾ ਗਿਆ ਇਸ ਕਾਰਨ ਉਨ੍ਹਾਂ ਨੇ ਨੂੰ ਮਜਬੂਰਨ ਸੜਕ ਵਿੱਚ ਹੀ ਧਰਨਾ ਲਾਉਣਾ ਪਿਆ ਹੈ।

ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਟੋਇਆਂ ਵਿੱਚ ਖੜ੍ਹਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਚਲਾ ਜਾਂਦਾ ਹੈ । ਜਿਸ ਕਾਰਣ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ (Fear of spreading terrible diseases) ਰਹਿੰਦਾ ਹੈ ਨਾਲ ਹੀ ਉਨ੍ਹਾਂ ਕਿਹਾ ਸੜਕ ਦੇ ਖੱਡਿਆ ਵਿੱਚ ਅਣਜਾਣ ਰਾਹਗੀਰ ਡਿੱਗ ਕੇ ਸੱਟਾ ਖਾ ਰਹੇ ਹਨ ਅਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਸ ਨਾਲ ਹੀ ਪਿੰਡ ਜਾਣ ਵਾਲੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਲੋਕਾਂ ਵਲੋਂ ਇੰਟਰਲਾਕ ਟਾਈਲਾਂ ਨਾਲ ਬਣਾੀ ਗਈ ਸੜਕ ਦੇ ਕੁਝ ਹਿੱਸੇ ਨੂੰ ਪੁੱਟ ਦਿੱਤਾ ਅਤੇ ਰਸਤਾ ਬੰਦ ਕਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸੜਕ ਉਪਰ ਲੱਗਾ ਦਿੱਤਾ ਗਿਆ ਹੈ।

ਟੁੱਟੀ ਸੜਕ ਤੋਂ ਅੱਕੇ ਪਿੰਡ ਵਾਸੀਆਂ ਨੇ ਸੜਕ ਵਿਚਾਲੇ ਟੈਂਟ ਗੱਡ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ

ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਦਾ ਮਸਲਾ ਕਾਫੀ ਸਾਲ ਪੁਰਾਣਾ ਹੈ ਇਸ ਮਸਲੇ ਨੂੰ ਕੋਈ ਵੀ ਰਾਜਨੀਤਕ ਪਾਰਟੀ ਅੱਜ ਤੱਕ ਹੱਲ ਨਹੀਂ ਕਰ ਸਕੀ (The political party could not solve till date) ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਸਮੇ ਸਾਰੀਆਂ ਹੀ ਪਾਰਟੀਆਂ ਭਰੋਸਾ ਦਿੰਦਿਆ ਹਨ ਕਿ ਸਰਕਾਰ ਬਣਨ ਉੱਤੇ ਇਸ ਸੜਕ ਦਾ ਮਸਲਾ ਹੱਲ ਕੀਤਾ ਜਾਵੇਗਾ।ਇਹ ਸੜਕ ਵੱਡੇ ਵੱਡੇ ਸ਼ਹਿਰਾਂ ਨੂੰ ਜਾ ਲਗਦੀ ਹੈ ਜਿਵੇ ਤਰਨ ਤਾਰਨ ਤੋਂ ਪੱਟੀ,ਜੀਰਾ ਮੱਖੂ ਅਬੋਹਰ, ਫਾਜਿਲਕਾ ਤੋਂ ਗੰਗਾਨਗਰ ਰਾਜਿਸਥਾਨ ਤੱਕ ਪਹੁੰਚਦੀ ਹੈ। ਪਿੰਡ ਵਾਸੀਆਂ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ (Drainage of water) ਨਹੀਂ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ।

ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਨਜਦੀਕੀ ਕਲੋਨੀ ਦੇ ਘਰਾਂ ਦਾ ਪਾਣੀ ਛੱਪੜ ਦੇ ਵਿੱਚ ਇਕੱਠਾ ਹੁੰਦਾ ਹੈ ਅਤੇ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਛੱਪੜ ਭਰ ਜਾਣ ਕਾਰਨ ਗੰਦਾ ਪਾਣੀ ਸੜਕ ਉੱਤੇ ਆ ਜਾਂਦਾ ਹੈ ਅਤੇ ਫਿਰ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ। ਇਸਦੇ ਨਾਲ ਹੀ ਨਜਦੀਕੀ ਗੁਰਦੁਵਾਰਾ ਸਾਹਿਬ ਵਿੱਚ ਵੀ ਇਹ ਗੰਦਾ ਪਾਣੀ ਦਾਖਿਲ ਹੋ ਜਾਂਦਾ ਹੈ, ਉਨਾਂ ਕਿਹਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਦੀ ਦਿੱਕਤ ਕਈ ਸਾਲ ਪੁਰਾਣੀ ਹੈ ਅਤੇ ਵੱਖ ਵੱਖ ਸਰਕਾਰਾਂ ਆਈਆਂ ਅਤੇ ਗਈਆਂ ਪਰ ਉਨ੍ਹਾਂ ਲੋਕਾਂ ਦੀ ਇਸ ਪ੍ਰੇਸ਼ਾਨੀ ਵੱਲ ਧਿਆਨ ਨਹੀਂ ਦਿੱਤਾ ਗਿਆ।ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਰੋਸ ਹੈ।ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਛੱਪੜ ਨੂੰ ਜਾ ਤਾਂ ਵੱਡਾ ਕੀਤਾ ਜਾਵੇ ਜਾਂ ਫਿਰ ਇਸਦਾ ਠੀਕ ਹੱਲ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਸਰਕਾਰ ਵੱਲੋਂ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਜਾਰੀ: ਸੀਐਮ ਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.