ETV Bharat / state

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਉਣ ਵਾਲੇ ਵਿਵੇਕ ਬਿੰਦਰਾ ‘ਤੇ FIR ਦਰਜ ਕਰਨ ਦੀ ਮੰਗ

author img

By

Published : Aug 2, 2022, 1:03 PM IST

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਉਣ ਵਾਲੇ  ਵਿਵੇਕ ਬਿੰਦਰਾ ‘ਤੇ FIR ਦਰਜ ਦੀ ਮੰਗ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਉਣ ਵਾਲੇ ਵਿਵੇਕ ਬਿੰਦਰਾ ‘ਤੇ FIR ਦਰਜ ਦੀ ਮੰਗ

ਸਿੱਖ ਗੁਰੂਆਂ ਦੇ ਕਾਰਟੁਨ ਬਣਾਉਣ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਵਿਵੇਕ ਬਿੰਦਰਾ ‘ਤੇ FIR ਦਰਜ ਕਰਨ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ: ਮੋਟੀਵੇਟਰ ਵਿਵੇਕ ਬਿੰਦਰਾ (Vivek Bindra) ਵੱਲੋਂ ਸਿੱਖ ਗੁਰੂਆਂ ਦੇ ਕਾਰਟੁਨ ਬਣਾਉਣ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਕਮਿਸ਼ਨਰ ਦਫ਼ਤਰ (Commissioner Office of Amritsar) ਵਿੱਚ ਦਲਿਤ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ ਅਤੇ ਹੋਰ ਐੱਨ.ਜੀ.ਓ ਦੇ 100 ਦੇ ਕਰੀਬ ਆਗੂਆਂ ਵੱਲੋਂ ਇੱਕਠ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਵੱਲੋਂ ਵਿਵੇਕ ਬਿੰਦਰਾ ‘ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਇਨ੍ਹਾਂ ਆਗੂਆਂ ਵੱਲੋਂ ਵਿਵੇਕ ਬਿੰਦਰਾ (Vivek Bindra) ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾਉਣ ਦੇ ਇਲਜ਼ਾਮ ਲਗਾਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਵਿਕੀ ਥੋਮਸ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ (Leaders of religious organizations) ਨੇ ਦੱਸਿਆ ਕਿ ਸਾਡੇ ਗੁਰੂ ਮਹਾਰਾਜ ਦੀ ਛਵੀ ਨੂੰ ਕਾਰਟੁਨ ਦੇ ਰੂਪ ਵਿੱਚ ਪੇਸ਼ ਕਰਨ ਦੀ ਜੋ ਭੁਲ ਕੀਤੀ ਗਈ ਹੈ। ਉਹ ਬਹੁਤ ਹੀ ਮੰਦਭਾਗੀ ਗੱਲ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਜਿਸ ਦੇ ਚਲਦੇ ਸਿੱਖ ਸੰਗਤਾਂ ਤੋਂ ਇਲਾਵਾ ਵਿਸ਼ਵ ਭਰ ਦੀਆ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਇਸ ਗੰਭੀਰ ਮਾਮਲੇ ‘ਤੇ ਸ਼੍ਰੋਮਣੀ ਕਮੇਟੀ (Shiromani Committee) ਜਾ ਹੋਰ ਧਾਰਮਿਕ ਜਥੇਬੰਦੀਆਂ ਦਾ ਸਾਹਮਣੇ ਨਾ ਆਉਣਾ ਬਹੁਤ ਹੀ ਮੰਦਭਾਗਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਉਣ ਵਾਲੇ ਵਿਵੇਕ ਬਿੰਦਰਾ ‘ਤੇ FIR ਦਰਜ ਦੀ ਮੰਗ

ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਮੈਂ ਮੁੰਬਈ ਤੋਂ ਗੁਰੂ ਨਗਰੀ ਪਹੁੰਚਿਆਂ, ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਾਥ ਦੇ ਨਾਲ ਇਸ ਸੰਬਧੀ ਅਵਾਜ਼ ਬੁਲੰਦ ਕੀਤੀ ਹੈ ਅਤੇ ਜਦੋਂ ਤੱਕ ਇਸ ਘਟਨਾ ਦੇ ਮੁਖ ਦੌਸ਼ੀ ਵਿਵੇਕ ਬਿੰਦਰਾ ‘ਤੇ FIR ਦਰਜ ਨਹੀ ਹੋਵੇਗੀ, ਉਦੋਂ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਗੇ। ਇਸ ਮੌਕੇ ਇੱਕ ਵਕੀਲ ਨੇ ਪੰਜਾਬ ਪੁਲਿਸ ‘ਤੇ ਇਲਜ਼ਾਮ (Allegation on Punjab Police) ਲਗਾਏ ਹਨ, ਕਿ ਪੁਲਿਸ ਖੁਦ ਹੀ ਭਾਰਤ ਦੇ ਕਾਨੂੰਨ ਮੁਤਾਬਿਕ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਪੁਲਿਸ ਜਿੱਥੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਉੱਥੇ ਹੀ ਭਾਰਤ ਦੇ ਸੰਵਿਧਾਨ ਨਾਲ ਵੀ ਖਿਲਵਾੜ ਕਰ ਰਹੀ ਹੈ।

ਇਹ ਵੀ ਪੜ੍ਹੋ: ਕੇਂਦਰ ਵੱਲੋਂ ਲਗਜ਼ਰੀ ਸਰਾਵਾਂ ’ਤੇ 12 ਫੀਸਦ ਟੈਕਸ, SGPC ਨੇ ਜਤਾਇਆ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.