ETV Bharat / state

Dead Body Found in Lift : ਗੁੰਮ ਹੋਏ ਨੌਜਵਾਨ ਦੀ ਲਿਫਟ ਵਿੱਚੋਂ ਮਿਲੀ ਲਾਸ਼

author img

By

Published : Feb 20, 2023, 8:29 AM IST

Updated : Feb 20, 2023, 9:52 AM IST

Dead Body Found in Lift
Dead Body Found in Lift

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਗੁੰਮ ਹੋਏ ਨੌਜਵਾਨ ਦੀ ਲਾਸ਼ ਇੱਕ ਲਿਫਟ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਮ ਰੂਪ ਵਜੋਂ ਹੋਈ ਹੈ, ਜੋ ਪਿੱਛਲੇ 19 ਦਿਨਾਂ ਤੋਂ ਗਾਇਬ ਸੀ।

Dead Body Found in Lift : ਗੁੰਮ ਹੋਏ ਨੌਜਵਾਨ ਦੀ ਲਿਫਟ ਵਿੱਚੋਂ ਮਿਲੀ ਲਾਸ਼

ਅੰਮ੍ਰਿਤਸਰ : ਰਣਜੀਤ ਐਵਨਿਊ ਦੇ ਰੇਸਤਰਾਂ ਰਾਇਲ ਫੂਡ ਨੈਸ਼ਨ ਦੀ ਬਿਲਡਿੰਗ ਵਿੱਚ ਰਹਿਣ ਵਾਲਾ 33 ਸਾਲਾ ਨੌਜਵਾਨ ਰਾਮ ਰੂਪ ਪਿਛਲੇ 19 ਦਿਨਾਂ ਤੋਂ ਗਾਇਬ ਸੀ। ਬੀਤੇ ਐਤਵਾਰ ਉਸ ਦੀ ਲਾਸ਼ ਨਾਲ ਲੱਗਦੀ ਬਿਲਡਿੰਗ ਦੀ ਲਿਫਟ ਵਿੱਚੋਂ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।

ਪਰਿਵਾਰ ਨੇ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਰਿਪੋਰਟ : ਰਾਮ ਰੂਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮ ਰੂਪ ਪਿਛਲੇ ਕਾਫੀ ਸਮੇਂ ਤੋਂ ਰਾਇਲ ਫੂਡ ਨੈਸ਼ਨ ਦੀ ਬਿਲਡਿੰਗ ਵਿੱਚ ਰਹਿੰਦਾ ਸੀ। ਨੌਜਵਾਨ ਇੱਕ ਫ਼ਰਵਰੀ ਤੋਂ ਗਾਇਬ ਸੀ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਥਾਣਾ ਰਨਜੀਤ ਐਵਨਿਊ ਵਿੱਖੇ ਦਰਜ ਕਰਵਾਈ ਗਈ ਸੀ। ਹੁਣ ਐਤਵਾਰ ਨੂੰ ਉਸ ਦੀ ਲਾਸ਼ ਰਾਇਲ ਫੂਡ ਨੈਸ਼ਨ ਦੀ ਨਾਲ ਲੱਗਦੀ ਬਿਲਡਿੰਗ ਵਿੱਚੋ ਮਿਲੀ ਜਿਸ ਤੋਂ ਕਾਫੀ ਬਦਬੂ ਆ ਰਹੀ ਸੀ।

ਰੇਸਤਰਾਂ ਦੇ ਮਾਲਿਕ ਨੇ ਵੀ ਨਹੀਂ ਕੀਤੀ ਸੀ ਸਹਾਇਤਾ : ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਬਿਲਡਿੰਗ ਵਿੱਚ ਪੁੱਜੇ। ਪਰ, ਉਨ੍ਹਾਂ ਨੂੰ ਪੁਲਿਸ ਵੱਲੋਂ ਲਾਸ਼ ਦੇ ਕੋਲ ਨਹੀਂ ਜਾਣ ਦਿੱਤਾ ਗਿਆ। ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈਕੇ ਸਾਨੂੰ ਸਿਰਫ਼ ਉਸ ਦੀ ਸ਼ਨਾਖਤ ਕਰਵਾਈ। ਉਨ੍ਹਾਂ ਕਿਹਾ ਕਿ ਉਹ ਸਾਰੇ ਪੁਲਿਸ ਅਧਿਕਰੀਆਂ ਨੂੰ ਇਸ ਥਾਂ ਦੀ ਸੀਸੀਟੀਵੀ ਫੁਟੇਜ ਵੀ ਲੈਣ ਲਈ ਕਹਿੰਦੇ ਰਹੇ, ਪਰ ਪੁਲਿਸ ਅਧਿਕਾਰੀ ਨੇ ਸਾਡੀ ਗੱਲ ਨਹੀਂ ਸੁਣੀ। ਅਸੀ ਕਈ ਵਾਰ ਇਸ ਰੇਸਤਰਾਂ ਦੇ ਮਾਲਿਕ ਨੂੰ ਵੀ ਫ਼ੋਨ ਕੀਤੇ ਸੀ, ਪਰ ਸਾਨੂੰ ਉਹ ਇਹੋ ਕਹਿੰਦਾ ਰਿਹਾ ਕਿ ਉਹ ਬਾਹਰ ਹੈ, ਉਹ ਜਦੋਂ ਆਵੇਗਾ ਤੇ ਉਸ ਬਾਰੇ ਪਤਾ ਕਰੇਗਾ।

ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ : ਪਰਿਵਾਰਿਕ ਮੈਂਬਰ ਨੇ ਸ਼ੱਕ ਜਤਾਇਆ ਕਿ ਜਿਸ ਥਾਂ ਤੋਂ ਰਾਮ ਸਰੂਪ ਦੀ ਲਾਸ਼ ਮਿਲੀ ਹੈ, ਉਸ ਜਗ੍ਹਾ ਉੱਤੇ ਤੇਲ ਦੀ ਵੀ ਬਦਬੂ ਆ ਰਹੀ ਸੀ, ਜਿਵੇਂ ਕਿਸੇ ਨੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।

ਉੱਥੇ ਹੀ ਆਰਜ਼ੀ ਤੌਰ ਉਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਇੱਕ ਲਾਸ਼ ਮਿਲੀ ਹੈ ਜਿਸ ਦਾ ਨਾਂ ਰਾਮ ਰੂਪ ਹੈ। ਉਸ ਦੀ ਲਾਸ਼ ਬਿਲਡਿੰਗ ਦੀ ਲਿਫਟ ਵਿੱਚ ਪਈ ਹੋਈ ਸੀ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Gajendra Shekhawat in Amritsar : ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ, ਕਹੀ ਇਹ ਗੱਲ

Last Updated :Feb 20, 2023, 9:52 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.