ETV Bharat / state

'ਸੀਐਮ ਚੰਨੀ ਅਤੇ ਉਸਦੇ ਭਾਣਜੇ ਨੂੰ ਦਲਿਤ ਹੋਣ ਕਾਰਨ ਕੀਤਾ ਜਾ ਰਿਹਾ ਟਾਰਗੇਟ'

author img

By

Published : Feb 11, 2022, 11:16 PM IST

'ਸੀਐਮ ਚੰਨੀ ਅਤੇ ਉਸਦੇ ਭਾਣਜੇ ਨੂੰ ਦਲਿਤ ਹੋਣ ਕਾਰਨ ਕੀਤਾ ਜਾ ਰਿਹਾ ਟਾਰਗੇਟ'
'ਸੀਐਮ ਚੰਨੀ ਅਤੇ ਉਸਦੇ ਭਾਣਜੇ ਨੂੰ ਦਲਿਤ ਹੋਣ ਕਾਰਨ ਕੀਤਾ ਜਾ ਰਿਹਾ ਟਾਰਗੇਟ'

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਜਿਸ ਦੇ ਚੱਲਦੇ ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਕੌਮੀ ਪਾਰਟੀਆਂ ਦੇ ਵੱਡੇ ਆਗੂ ਵੀ ਪੰਜਾਬ ਵਿੱਚ ਆ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ। ਇਸੇ ਤਹਿਤ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਅੱਜ ਅੰਮ੍ਰਿਤਸਰ ਪੁੱਜੇ।

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਜਿਸ ਦੇ ਚੱਲਦੇ ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਕੌਮੀ ਪਾਰਟੀਆਂ ਦੇ ਵੱਡੇ ਆਗੂ ਵੀ ਪੰਜਾਬ ਵਿੱਚ ਆ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ। ਇਸੇ ਤਹਿਤ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਅੱਜ ਅੰਮ੍ਰਿਤਸਰ ਪੁੱਜੇ।

ਮੀਡੀਆ ਨਾਲ ਰੂਬਰੂ ਹੁੰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਸਮੇ ਸਭ ਤੋਂ ਹੌਟ ਸੀਟ ਇਸ ਸਮੇ ਪੂਰਬੀ ਹਲਕੇ ਦੀ ਬਣੀ ਹੋਈ ਹੈ। ਉਨ੍ਹਾ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੀਜੇਪੀ ਨੇ ਲੋਕਾਂ ਵਿੱਚ ਇਡੀ ਤੇ ਸੀਬੀਆਈ ਦਾ ਡਰ ਬਣਾਇਆ ਹੋਇਆ ਹੈ।

'ਸੀਐਮ ਚੰਨੀ ਅਤੇ ਉਸਦੇ ਭਾਣਜੇ ਨੂੰ ਦਲਿਤ ਹੋਣ ਕਾਰਨ ਕੀਤਾ ਜਾ ਰਿਹਾ ਟਾਰਗੇਟ'
ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਬੀਜੇਪੀ ਨੇ ਖੜੇ ਕੀਤੇ ਹਨ ਉਨ੍ਹਾਂ ਨੂੰ ਕੇਂਦਰ ਦੀ ਫੋਰਸ ਦਿੱਤੀ ਹੋਈ ਹੈ, ਇਸਦਾ ਪੰਜਾਬ ਦੀ ਜਨਤਾ ਨੂੰ ਜਵਾਬ ਦਿੱਤਾ ਜਾਵੇ ਕਿ ਬੀਜੇਪੀ ਨੂੰ ਕਿਸ ਦਾ ਡਰ ਹੈ। ਚੋਣ ਕਮਿਸ਼ਨਰ ਨੂੰ ਵੀ ਇਸ ਦਾ ਜਵਾਬ ਪੁੱਛਣਾ ਚਾਹੀਦਾ ਹੈ।ਇਸੇ ਦੌਰਾਨ ਉਨ੍ਹਾਂ ਕਿਹਾ ਕਿ 10 ਸਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ ਜਿਨ੍ਹਾਂ ਨੇ ਦੇਸ਼ ਨੂੰ ਸ਼ਿਖਰਾ 'ਤੇ ਪਹੁੰਚਾਇਆ। ਕਾਂਗਰਸ ਪਾਰਟੀ ਵੱਲੋਂ ਗਰੀਬ ਲੋਕਾਂ ਵਿਚੋਂ ਮੰਤਰੀ ਮੁਖ ਮੰਤਰੀ ਬਣਾਏ ਗਏ। ਰਵਨੀਤ ਬਿੱਟੂ ਨੇ ਕਿਹਾ ਕਿ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਉਸਦੇ ਭਾਣਜੇ ਨੂੰ ਟਾਰਗੇਟ ਕੀਤਾ ਗਿਆ। ਉਸਦੇ ਨਾਲ ਈਡੀ ਵਲੋਂ ਬੁਰੀ ਤਰਾਂ ਕੁੱਟਮਾਰ ਕੀਤੀ ਜਾ ਰਹੀ ਹੈ, ਬੋਰੀਆਂ ਵਿਚ ਪਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਨਾ ਚੱਲ ਸਕੇ ਕਿਹੜਾ ਈਡੀ ਦਾ ਅਧਿਕਾਰੀ ਕੁੱਟਮਾਰ ਕਰ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਫੇਲ ਹੋ ਜਾਣ ਦਾ ਬਦਲਾ ਬੀਜੇਪੀ ਵਲੋਂ ਲਿਆ ਜਾ ਰਿਹਾ, ਕਿ ਇਕ ਦਲਿਤ ਤੇ ਗਰੀਬ ਪਰਿਵਾਰ ਦਾ ਇਨਸਾਨ ਮੁਖ ਮੰਤਰੀ ਹੈ। ਉਸਦਾ ਠੰਡ ਦੇ ਵਿੱਚ ਬੁਰਾ ਹਾਲ ਹੈ ਨਾ ਕੰਬਲ ਤੇ ਨਾ ਹੀ ਕੋਈ ਰਜਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖਿਰੀ ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ, ਸੀਐੱਮ ਚੰਨੀ ਨੂੰ ਦਲਿਤ ਚਿਹਰਾ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੀ 10 ਸਾਲ ਸਰਕਾਰ ਰਹੀ ਕਦੇ ਈਡੀ ਦਾ ਨਾਂ ਸੁਣਿਆ ਸੀ, ਬੀਜੇਪੀ ਨੇ ਸਭ ਨੂੰ ਸੁਣਾ ਦਿੱਤਾ। ਉਨ੍ਹਾ ਕਿਹਾ ਕਿ ਉਸ ਗਰੀਬ ਦੇ ਘਰ ਪੈਸੇ ਰੱਖ ਕੇ ਫੋਟੋਆਂ ਖਿੱਚ ਕੇ ਵਾਇਰਲ ਕੀਤੀਆਂ ਗਈਆਂ। ਜਦੋਂ 4 ਸਾਲ ਪਹਿਲਾਂ ਚੰਨੀ ਮੰਤਰੀ ਸਨ ਉਸ ਸਮੇਂ ਕਿਉਂ ਨਹੀਂ ਈਡੀ ਦੀ ਰੇਡ ਹੋਈ, ਚੋਣਾਂ ਦੇ ਵਿੱਚ ਹੀ ਈਡੀ ਦੇ ਰੇਡ ਕਿਉਂ ਪਈ, ਅਤੇ ਇਹ ਕਾਂਗਰਸ ਦੇ ਮੰਤਰੀਆਂ ਤੇ ਹੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾ ਅੱਗੇ ਕਿਹਾ ਕਿ ਕੈਪਟਨ ਹੁਣ ਬੀਜੇਪੀ ਦਾ ਭਾਈਵਾਲ ਹੈ, ਉਸਦੇ ਲੜਕੇ 'ਤੇ ਕਿਉਂ ਨਹੀਂ ਈਡੀ ਦੀ ਰੇਡ ਕੀਤੀ ਜਾਂ ਬਿਕਰਮ ਮਜੀਠੀਆ 'ਤੇ ਕਿਉਂ ਨਹੀਂ ਈਡੀ ਦੀ ਰੇਡ ਹੋ ਰਹੀ। ਬਿੱਟੂ ਨੇ ਕਿਹਾ ਕਿ ਵੱਡੀਆਂ-ਵੱਡੀਆਂ ਏਜੰਸੀਆਂ ਇਹ ਸਭ ਕੁਝ ਵੇਖ ਰਹੀਆਂ ਹਨ।ਉਨ੍ਹਾਂ ਕਿਹਾ ਕਿ ਹਨੀ ਨੂੰ ਕਰੰਟ ਲਗਾ ਕੇ ਟਾਰਚਰ ਕੀਤਾ ਜਾ ਰਿਹਾ ਹੈ, ਉਸ ਦੀਆਂ ਅੱਖਾਂ ਖੋਲ ਕੇ ਉਨ੍ਹਾਂ ਵਿੱਚ ਲਾਇਟਾਂ ਮਾਰੀਆਂ ਜਾ ਰਹੀਆਂ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚੰਨੀ ਦੇ ਗਰੀਬ ਹੋਣ ਤੇ ਸਿੱਧੂ ਦੀ ਬੇਟੀ ਰਾਬੀਆ ਦੇ ਸਵਾਲ 'ਤੇ ਕਿਹਾ ਕਿ ਉਸਦੀ ਬੇਟੀ ਬੱਚੀ ਹੈ ਉਹ ਕਹਿ ਸਕਦੀ ਹੈ। ਅਸੀਂ ਅਮੀਰ ਉਨ੍ਹਾਂ ਨੂੰ ਕਹਿ ਰਹੇ ਹਾਂ ਜੋ ਸੋਨੇ ਦਾ ਮੂੰਹ ਵਿਚ ਚਿਮਚਾ ਲੈ ਕੇ ਪੈਦਾ ਹੁੰਦੇ ਹਨ।ਉਨ੍ਹਾਂ ਨੇ ਭਗਵੰਤ ਮਾਨ 'ਤੇ ਹਮਲੇ ਬਾਰੇ ਕਿਹਾ ਉਨ੍ਹਾਂ ਆਪ ਹੀ ਕਰਵਾਇਆ ਹੋਣਾ, ਹਾਈ ਕਮਾਨ ਜਿੱਥੇ ਸਿੱਧੂ ਦੀ ਡਿਊਟੀ ਲਗਾਏ ਗਈ ਉਹ ਆਪਣੀ ਹਾਈ ਕਮਾਨ ਦੇ ਲਈ ਆਪਣੀ ਡਿਊਟੀ ਨਿਭਾਉਣਗੇ। ਦਿਨੇਸ਼ ਬੱਸੀ ਨੇ ਕਿਹਾ ਕਿ ਮੈਂ ਰੁਸਿਆ ਨਹੀਂ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਰਹਾਂਗਾ ਅਤੇ ਸਿੱਧੂ ਦੇ ਹਲਕੇ ਵਿੱਚ ਪ੍ਰਚਾਰ ਵੀ ਕਰਾਂਗਾ।ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਜਿਥੇ ਵੀ ਮੇਰੀ ਡਿਊਟੀ ਲਗਾਵੇਗੀ ਮੈਂ ਤਨਦੇਹੀ ਨਾਲ ਨਿਭਾਵਾਂਗਾ। ਮੇਰੀ ਸਿੱਧੂ ਜੀ ਨਾਲ ਕੋਈ ਨਰਾਜ਼ਗੀ ਨਹੀਂ, ਮੈਂ ਬੁਲਾਰੀਆ ਜੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਜਾ ਰਿਹਾ ਹਾਂ।

ਇਹ ਵੀ ਪੜ੍ਹੋ: 'ਨਾਮਜ਼ਦਗੀ ਪਰਚੇ 'ਚ ਭਗੌੜੇ ਹੋਣ ਸਬੰਧੀ ਜਾਣਕਾਰੀ ਲੁਕਾਉਣ ਵਾਲੇ ਦੋ ਉਮੀਦਵਾਰਾਂ ਖ਼ਿਲਾਫ਼ FIR ਦਰਜ'

ETV Bharat Logo

Copyright © 2024 Ushodaya Enterprises Pvt. Ltd., All Rights Reserved.