ETV Bharat / state

Amritsar news : ਬੱਸ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ

author img

By

Published : Apr 26, 2023, 8:22 PM IST

ਅੰਮ੍ਰਿਤਸਰ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਕ ਨਿੱਜੀ ਕੰਪਨੀ ਦੀ ਬੱਸ ਪੁਲ ਦੇ ਪਿਲਰ ਨਾਲ ਜਾ ਟਕਰਾਈ। ਹਾਦਸੇ ਦਾ ਕਾਰਨ ਬੱਸ ਦੇ ਬ੍ਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਬੱਸ ਦੀ ਟੱਕਰ ਕਾਰਨ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।

ਬੱਸ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ
ਬੱਸ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ

ਬੱਸ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਜ਼ਦੀਕ ਤੰਦੂਰਾਂ ਵਾਲੇ ਚੌਕ ਵਿੱਚ ਇੱਕ ਬੱਸ ਆ ਕੇ ਪੁੱਲ ਦੇ ਪਿਲਰ ਵਿੱਚ ਵੱਜੀ। ਇਸ ਮੌਕੇ ਉੱਥੇ ਖੜੇ ਟ੍ਰੈਫਿਕ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਬੱਸ ਅਜਨਾਲਾ ਤੋਂ ਆ ਰਹੀ ਸੀ ਬੱਸ ਸਵਾਰੀਆ ਦੇ ਨਾਲ ਭਰੀ ਹੋਈ ਸੀ। ਇਸ ਹਾਦਸੇ ਦਾ ਕਾਰਨ ਬੱਸ ਦੀ ਬ੍ਰੇਕ ਫੇਲ੍ਹ ਹੋਣਾ ਦੱਸਿਆ ਦਾ ਰਿਹਾ ਹੈ।

ਸਵਾਰੀਆਂ ਗੰਭੀਰ ਜ਼ਖਮੀ: ਇਸ ਮੌਕੇ ਟ੍ਰੈਫਿਕ ਪੁਲਿਸ ਅਧਿਕਾਰੀ ਵੀ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਅਜਨਾਲਾ ਤੋਂ ਆ ਰਹੀ ਸੀ। ਜਿਸ ਵਿੱਚ ਕਾਫੀ ਸਵਾਰੀਆਂ ਸਨ। ਸਵਾਰੀਆਂ ਸਮੇਤ ਭਰੀ ਬੱਸ ਬੇਕਾਬੂ ਹੋ ਕੇ ਪਿੱਲਰ ਵਿੱਚ ਜਾ ਵੱਜੀ। ਬੱਸ ਦੇ ਬੇਕਾਬੂ ਹੋਣ ਦਾ ਕਾਰਨ ਬ੍ਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਬੱਸ ਵਿੱਚ ਯਾਤਰਾ ਕਰ ਰਹੀਆ ਸਵਾਰੀਆਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਟ੍ਰੈਫਿਕ ਮੁਲਾਜ਼ਮ ਨੇ ਭੱਜ ਕੇ ਬਚਾਈ ਜਾਨ: ਮੌਕੇ ਉਤੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਬੱਸ ਦੀ ਸਪੀਡ 20 ਤੱਕ ਸੀ ਬੱਸ ਦੇ ਬ੍ਰੇਕ ਫੇਲ੍ਹ ਹੋ ਗਏ ਜਿਸ ਕਾਰਨ ਬੱਸ ਪਿੱਲਰ ਨਾਲ ਜਾ ਟਕਰਾਰੀ। ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ। ਬੱਸ ਦੀ ਲਪੇਟ ਵਿੱਚ ਆਉਣ ਕਾਰਨ ਉਸ ਦਾ ਮੋਟਰਸਾਇਕਲ ਟੁੱਟ ਗਿਆ ਹੈ। ਬੱਸ ਵਿਚਲੀਆ ਸਵਾਰੀ ਗੰਭੀਰ ਜ਼ਖਮੀ ਹੋਇਆ ਹਨ ਪਰ ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ। ਡਰਾਇਵਰ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ।

ਬਰੇਕ ਫੇਲ੍ਹ ਹੋਣ ਦੇ ਕਾਰਨ: ਜੇਕਰ ਬੱਸ ਦੇ ਬਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆਂ ਹੈ ਤਾਂ ਸਵਾਲ ਖੜ੍ਹੇ ਹੁੰਦੇ ਹਨ ਕਿ ਬੱਸ ਦੇ ਬਰੇਕ ਫੇਲ੍ਹ ਹੋਣ ਦੇ ਕੀ ਕਾਰਨ ਹੇ ਸਕਦੇ ਹਨ। ਜਿਸ ਕਾਰਨ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ। ਇਹ ਨਿੱਜੀ ਕੰਪਨੀ ਦੀ ਬੱਸ ਸੀ ਬਰੇਕ ਫੇਲ੍ਹ ਹੋਣ ਪਿੱਛੇ ਬੱਸ ਦਾ ਪੁਰਾਣਾ ਹੋਣਾ ਅਤੇ ਸਮੇਂ ਸਮੇਂ ਉਤੇ ਬੱਸ ਦੀ ਮੁਰੰਮਤ ਨਾ ਹੋਣਾ ਹੋ ਸਕਦਾ ਹੈ। ਦੂਜੇ ਬਸ ਵਿੱਚ ਜਿਆਦਾ ਸਵਾਰੀਆਂ ਦਾ ਹੋਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ:- ਲੁਧਿਆਣਾ ਜੇਲ੍ਹ ਵਿੱਚ ਹੋਈ ਸੀ ਪਰਕਾਸ਼ ਸਿੰਘ ਬਾਦਲ ਨਾਲ ਪਹਿਲੀ ਮੁਲਾਕਾਤ, ਭਾਜਪਾ ਆਗੂ ਤੇ ਬਾਦਲ ਦੇ ਪੁਰਾਣੇ ਮਿੱਤਰ ਦੇ ਮੂੰਹੋਂ ਸੁਣੋਂ ਦੋਸਤੀ ਦੀ ਦਾਸਤਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.