ETV Bharat / state

ਮ੍ਰਿਤਕ ਸੁਧੀਰ ਸੂਰੀ ਦੇ ਭਰਾ ਨੇ ਬਿਕਰਮ ਮਜੀਠੀਆ ਨੂੰ ਲਾਏ ਰਗੜੇ, ਸੁਣੋ ਕੀ ਕਿਹਾ...

author img

By

Published : Nov 25, 2022, 6:08 PM IST

Bikram Majithia was beaten by the brother of the deceased Sudhir Suri in Amritsar
ਮ੍ਰਿਤਕ ਸੁਧੀਰ ਸੂਰੀ ਦੇ ਭਰਾ ਨੇ ਬਿਕਰਮ ਮਜੀਠੀਆ ਨੂੰ ਲਾਏ ਰਗੜੇ, ਕਿਹਾ ਮਜੀਠੀਆ ਦਾ ਨਹੀਂ ਕੋਈ ਸਟੈਂਡ

ਮ੍ਰਿਤਕ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ (Brij Mohan Suri brother of deceased Sudhir Suri) ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਨੂੰ ਲੰਮੇਂ ਹੱਥੀ ਲਿਆ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦਾ ਕੋਈ ਸਟੈਂਡ (Bikram Majithia has no stand) ਨਹੀਂ ਅਤੇ ਉਹ ਦੋਗਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਸਿਆਸੀ ਫਾਇਦਾ ਲਈ ਮਜੀਠੀਆ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਅੰਮ੍ਰਿਤਸਰ: ਮ੍ਰਿਤਕ ਸੁਧੀਰ ਸੂਰੀ ਦੇ ਭਰਾ ਬ੍ਰਿਜਮੋਹਨ ਸੁਰੀ (Brij Mohan Suri brother of deceased Sudhir Suri) ਵੱਲੋ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਵੱਲੋ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਦਿੱਤੇ ਬਿਆਨ ਨੂੰ ਦੇ ਵਿਰੋਧ ਵਿੱਚ ਤਿੱਖੇ ਤੰਜ ਕੱਸੇ। ਉਨ੍ਹਾਂ ਮਜੀਠਿਆ ਖਿਲਾਫ ਜਮ ਕੇ ਭੜਾਸ ਕੱਢੀ ਅਤੇ ਉਹਨਾਂ ਮਜੀਠਿਆ ਨੂੰ ਦੋਗਲਾ ਅਤੇ ਬਿਆਨਬਦਲੂ ਇਨਸਾਨ ਕਹਿਣ ਦੇ ਨਾਲ ਅਦਾਲਤ ਵਿੱਚ ਘਸੀਟਣ ਦੀ ਗੱਲ ਕਹੀ।

Bikram Majithia was beaten by the brother of the deceased Sudhir Suri in Amritsar

ਮਜੀਠੀਆ ਦਾ ਨਹੀਂ ਸਟੈਂਡ: ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਕਤਲ ਤੋਂ ਬਾਅਦ ਮਜੀਠੀਆ ਆਪਣਾ ਉੱਲੂ ਸਿੱਧਾ ਕਰਨ ਲਈ ਕੋਝੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਉਹ ਵੋਟ ਮੰਗਣ ਸਾਡੇ ਪਰਿਵਾਰ ਕੋਲ ਨਹੀਂ ਆਏ ਜੋ ਕਿ ਕੋਰਾ ਝੂਠ ਹੈ।

ਮਜੀਠੀਆ ਖੜ੍ਹੇ ਘਰ ਦੇ ਬਾਹਰ: ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ(Bikram Singh Majithia) ਦੇ ਬੰਦੇ ਉਨ੍ਹਾਂ ਦੇ ਘਰ ਉੱਤੇ ਬਿਨਾਂ ਪੁੱਛੇ ਪਾਰਟੀ ਦੇ ਝੰਡੇ ਲਗਵਾ ਕੇ ਗਏ ਸਨ ਅਤੇ ਮਜੀਠੀਆ ਨੇ ਲਗਾਤਾਰ ਉਨ੍ਹਾਂ ਤੱਕ ਪਹੁੰਚ ਕਰਨ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਸਨ ਪਰ ਉਨ੍ਹਾਂ ਨੇ ਮਜੀਠੀਆ ਨੂੰ ਮੂੰਹ ਨਹੀਂ ਲਗਾਇਆ।

ਅੰਮ੍ਰਿਤਪਾਲ ਨੂੰ ਲੈਕੇ ਦੋਗਲੇ ਬਿਆਨ: ਉਨ੍ਹਾਂ ਕਿਹਾ ਕਿ ਮਜੀਠਿਆ ਅਮ੍ਰਿਤਪਾਲ ਦੇ ਕੇਸ ਵਿੱਚ ਵੀ ਦੋਗਲੇ ਬਿਆਨ (Double statements in Amritpals case too) ਦੇ ਰਹੇ ਹਨ ਕਦੇ ਅਮ੍ਰਿਤਪਾਲ ਦੇ ਖਿਲਾਫ ਅਤੇ ਕਦੇ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਬਿਨਾਂ ਡਰੇ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕਿਸ ਦੇ ਨਾਲ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ 10 ਸਾਲ ਦੇ ਬੱਚੇ 'ਤੇ ਹਥਿਆਰ ਪ੍ਰਦਰਸ਼ਨ ਕਰਨ 'ਤੇ FIR ਦਰਜ

ਗੰਨ ਕਲਚਰ: ਇਸ ਮੌਕੇ ਉਨ੍ਹਾਂ ਗੰਨ ਕਲਚਰ ਉੱਤੇ ਸਰਕਾਰ ਦੀ ਕਾਰਵਾਈ (Absurd government action on gun culture) ਨੂੰ ਬੇਤੁਕੀ ਦੱਸਿਆ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਹਥਿਆਰ ਰੱਖਣ ਅਤੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਵੀਡੀਓ ਵਾਇਰਲ ਕਰਨ ਉੱਤੇ ਕਾਨੂੰਨੀ ਪ੍ਰਕ੍ਰਿਆ ਦਾ ਹਿੱਸਾ ਬਣਾ ਪਰਚੇ ਦਰਜ ਕਰ ਰਹੇ ਹੋ ਅਤੇ ਦੂਸਰੇ ਪਾਸੇ ਅਮ੍ਰਿਤਪਾਲ ਦੇ ਨਾਲ ਖੜੇ ਨੋਜਵਾਨਾਂ ਦੇ ਹਥਿਆਰਾਂ ਦੀ ਚੈਕਿੰਗ ਤੱਕ ਨਹੀ ਕਰ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.