ETV Bharat / state

ਸਰਕਾਰ ਦੀ ਸ਼ਹਿ 'ਤੇ ਨਿੱਜੀ ਹਸਪਤਾਲ ਮਚਾ ਰਹੇ ਲੁੱਟ: ਮਜੀਠੀਆ

author img

By

Published : Jul 3, 2020, 3:25 PM IST

Bikram majithia press conference on doctors and punjab govt
ਡਾਕਟਰਾਂ ਤੇ ਸਰਕਾਰ ਦੀ ਮਿਲੀਭੁਗਤ ਬਾਰੇ ਬੋਲੇ ਬਿਕਰਮ ਮਜੀਠੀਆ

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਕਰ ਡਾਕਟਰਾਂ ਦੀ ਲੁੱਟ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਈ ਹਸਪਤਾਲ ਸਰਕਾਰ ਨਾਲ ਮਿਲ ਕੇ ਧੱਕੇਸ਼ਾਹੀ ਕਰ ਰਹੇ ਹਨ।

ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਦੌਰ ਵਿੱਚ ਜਿਥੇ ਇੱਕ ਪਾਸੇ ਡਾਕਟਰਾਂ ਨੂੰ ਸਾਰੇ ਪਾਸੇ ਸਨਮਾਨ ਦਿੱਤਾ ਜਾ ਰਿਹਾ ਹੈ ਪਰ ਉਥੇ ਹੀ ਕੁੱਝ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਡਾਕਟਰਾਂ ਵੱਲੋਂ ਗ਼ਰੀਬ ਮਰੀਜ਼ਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸੇ ਸਬੰਧੀ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਕਰ ਮੁੱਦਾ ਚੁੱਕਿਆ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਕਈ ਹਸਪਤਾਲਾਂ ਵੱਲੋਂ ਸਰਕਾਰ ਦੀ ਸ਼ਹਿ 'ਤੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰੈਸ ਕਾਨਫ਼ਰੰਸ ਮੌਕੇ ਇੱਕ ਮਰੀਜ਼ ਦੇ ਹਾਲਾਤ ਵੀ ਦਿਖਾਏ ਜਿਸ ਦਾ ਹੱਥ ਵੱਢਿਆ ਹੋਇਆ ਸੀ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਕੀਤਾ ਤੇ ਉਸ ਦਾ 5 ਲੱਖ 93 ਹਜ਼ਾਰ ਦਾ ਬਿੱਲ ਬਣਾ ਦਿੱਤਾ। ਇਸ ਸਬੰਧੀ ਮਜੀਠੀਆ ਨੇ ਕਿਹਾ ਕਿ ਹਸਪਤਾਲ ਇਸ ਮਰੀਜ਼ ਦੇ ਪੈਸੇ ਵਾਪਿਸ ਕਰੇ ਜਾਂ ਉਸ ਵਿਰੁੱਧ ਕਾਰਵਾਈ ਕਰਵਾਈ ਜਾਵੇਗੀ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਚੀਨ ਨਾਲ ਤਣਾਅ ਵਿਚਾਲੇ ਅਚਾਨਕ ਲੇਹ ਪੁੱਜੇ ਪੀਐਮ ਮੋਦੀ ਤੇ ਬਿਪਿਨ ਰਾਵਤ

ਇਸ ਦੇ ਨਾਲ ਹੀ ਉਨ੍ਹਾਂ ਨੇ ਰੈਜ਼ੀਡੈਂਟ ਡਾਕਟਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਡਾਕਟਰਾਂ ਦੀ ਫੀਸ ਸਰਕਾਰ ਵੱਲੋਂ ਬਾਕੀ ਸੂਬਿਆਂ ਦੇ ਮੁਕਾਬਲੇ ਵੱਧ ਹੈ ਪਰ ਉਨ੍ਹਾਂ ਦਾ ਸਟਾਈਪੈਂਡ ਬਹੁਤ ਘੱਟ ਹੈ। ਇਸ ਮੌਕੇ ਰੈਜ਼ੀਡੈਂਟ ਐਸੋਸੀਏਸ਼ਨ ਦੇ ਡਾਕਟਰ ਨੇ ਵੀ ਦੱਸਿਆ ਕਿ ਉਨ੍ਹਾਂ ਸੀਐਮ ਆਫ਼ਿਸ ਵੀ ਪੱਤਰ ਲਿਖਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.