ETV Bharat / state

Bikram Majithia appeared in court: ਮਾਣਹਾਨੀ ਕੇਸ 'ਚ ਬਿਕਰਮ ਮਜੀਠੀਆ ਅਦਾਲਤ 'ਚ ਹੋਏ ਪੇਸ਼, ਕਿਹਾ- ਸੰਜੇ ਸਿੰਘ ਨੂੰ ਮਿਲੀ ਕਰਮਾਂ ਦੀ ਸਜ਼ਾ, ਹੁਣ ਪੰਜਾਬ ਇਕਾਈ ਦੀ ਵਾਰੀ

author img

By ETV Bharat Punjabi Team

Published : Oct 21, 2023, 2:15 PM IST

Updated : Oct 21, 2023, 2:56 PM IST

Bikram Majithia appeared in the Amritsar court in a defamation case against AAP leader Sanjay Singh
Defamation case hearing: ਸੰਜੇ ਸਿੰਘ ਖ਼ਿਲਾਫ਼ ਮਾਣਹਾਨੀ ਕੇਸ 'ਚ ਬਿਕਰਮ ਮਜੀਠੀਆ ਅੰਮ੍ਰਿਤਸਰ ਅਦਾਲਤ 'ਚ ਹੋਏ ਪੇਸ਼,ਕਿਹਾ-ਸੰਜੇ ਸਿੰਘ ਨੂੰ ਮਿਲੀ ਕਰਮਾਂ ਦੀ ਸਜ਼ਾ,ਹੁਣ ਪੰਜਾਬ ਇਕਾਈ ਦੀ ਵਾਰੀ

ਜੇਲ੍ਹ ਬੰਦ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ (Member of Parliament Sanjay Singh) ਖ਼ਿਲਾਫ਼ ਪਾਏ ਗਏ ਮਾਣਹਾਨੀ ਦੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਜੋ ਕਾਰਵਾਈ ਸੰਜੇ ਸਿੰਘ ਖ਼ਿਲਾਫ਼ ਉਹ ਕਰਵਾਉਣਾ ਚਾਹੁੰਦੇ ਸਨ ਉਸ ਨੂੰ ਪਹਿਲਾਂ ਹੀ ਦਿੱਲੀ ਵਿੱਚ ਈਡੀ ਨੇ ਅੰਜਾਮ ਦੇ ਦਿੱਤਾ ਹੈ। (Bikram Majithia appeared in court)

'ਸੰਜੇ ਸਿੰਘ ਨੂੰ ਮਿਲੀ ਕਰਮਾਂ ਦੀ ਸਜ਼ਾ'

ਅੰਮ੍ਰਿਤਸਰ: ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਵਿਖੇ ਜੇਲ੍ਹ ਵਿੱਚ ਬੰਦ 'ਆਪ' ਆਗੂ ਸੰਜੇ ਸਿੰਘ ਖ਼ਿਲਾਫ਼ ਮਾਣਹਾਨੀ ਦਾ ਮਾਮਲਾ (Defamation case against AAP leader Sanjay Singh) ਦਰਜ ਕਰਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਅਦਾਲਤ ਵਿੱਚ ਪੇਸ਼ ਹੋਏ। ਪੇਸ਼ੀ ਮਗਰੋਂ ਉਨ੍ਹਾਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਗਿਆ ਕਿ ਜਿੱਥੇ ਸੰਜੇ ਸਿੰਘ ਨੂੰ ਉਹ ਪਹੁੰਚਾਉਣਾ ਚਾਹੁੰਦੇ ਸਨ ਉੱਥੇ ਪਹਿਲਾਂ ਹੀ ਉਹ ਆਪਣੇ ਕਰਮਾਂ ਕਰਕੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਾਂ ਪਹਿਲਾਂ ਹੀ ਉਨ੍ਹਾਂ ਤੋਂ ਹੱਥ ਜੋੜ ਕੇ ਮੁਆਫੀ ਮੰਗ ਚੁੱਕੇ ਸਨ ਅਤੇ ਹੁਣ ਸੰਜੇ ਸਿੰਘ ਦੀ ਵਾਰੀ ਸੀ ਪਰ ਉਸ ਨੂੰ ਪਹਿਲਾਂ ਹੀ ਈਡੀ ਨੇ ਜੇਲ੍ਹ ਵਿੱਚ ਡੱਕ ਦਿੱਤਾ ਹੈ।


ਦਿੱਲੀ ਇਕਾਈ ਗਈ ਅੰਦਰ: ਬਿਕਰਮ ਮਜੀਠੀਆ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਨੂੰ ਬਦਲਾਅ ਦੇ ਨਾਮ ਉੱਤੇ ਠੱਗਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਸੱਚ ਦਿੱਲੀ ਦੀ ਜਨਤਾ ਮੂਹਰੇ ਆ ਗਿਆ ਹੈ। ਸ਼ਰਾਬ ਘੁਟਾਲੇ ਵਿੱਚ ਪਹਿਲਾਂ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਜੇਲ੍ਹ ਪਹੁੰਚੇ ਅਤੇ ਹੁਣ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ (Money laundering case) ਵਿੱਚ ਈਡੀ ਨੇ ਜੇਲ੍ਹ ਅੰਦਰ ਡੱਕ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਵੀ ਸ਼ਖ਼ਸ ਨੇ ਮਿਲੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ ਉਸ ਨੂੰ ਸਜ਼ਾ ਮਿਲ ਰਹੀ ਹੈ।

ਪੰਜਾਬ ਦੇ ਲੀਡਰਾਂ ਦੀ ਵੀ ਆਵੇਗੀ ਜਲਦ ਵਾਰੀ: ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਰਣਨੀਤੀ (A strategy of political revenge) ਤਹਿਤ ਲਗਾਤਾਰ ਸੂਬੇ ਵਿੱਚ ਵਿਰੋਧੀ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹਾਂ ਅੰਦਰ ਡੱਕ ਰਹੀ ਹੈ ਪਰ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ ਕਿਉਂਕਿ ਪੰਜਾਬ ਅੰਦਰ ਵੀ ਨਵੀਂ ਸ਼ਰਾਬ ਪਾਲਿਸੀ ਅਤੇ ਨਵੀਂ ਮਾਈਨਿੰਗ ਪਾਲਿਸੀ ਦੀ ਛਾਂ ਹੇਠ ਕਈ ਮੰਤਰੀਆਂ ਨੇ ਕਾਲਾ ਧੰਨ ਕਮਾਇਆ ਹੈ,ਜਿਸ ਦੀ ਜਾਂਚ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਸਾਫ ਤੌਰ ਉੱਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਮਾਨਿੰਗ ਵਿੱਚ ਸ਼ਮੂਲੀਅਤ ਦੱਸੀ ਅਤੇ ਕਿਹਾ ਕਿ ਬਹੁਤ ਜਲਦ 'ਆਪ' ਦੀ ਪੰਜਾਬ ਇਕਾਈ ਦੇ ਲੀਡਰ ਵੀ ਜੇਲ੍ਹ ਦੀ ਹਵਾ ਖਾਣਗੇ ਅਤੇ ਪਾਵਰ ਦੀ ਦੁਰਵਰਤੋਂ ਕਰਨਾ ਵਾਲਾ ਕੋਈ ਵੀ ਮੰਤਰੀ ਅਤੇ ਵਿਧਾਇਕ ਨਹੀਂ ਬਚ ਸਕੇਗਾ।

Last Updated :Oct 21, 2023, 2:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.