ETV Bharat / state

Amritsar news: ਛੇਹਰਟਾ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਚੋਰੀ ਦੇ 14 ਮੋਟਰਸਾਈਕਲ 6 ਐਕਟਿਵਾ ਸਮੇਤ 2 ਵਿਅਕਤੀ ਕੀਤੇ ਕਾਬੂ

author img

By

Published : Apr 25, 2023, 5:31 PM IST

Updated : Apr 25, 2023, 5:57 PM IST

Big success in the hands of Chheharta police, 2 persons arrested including 14 stolen motorcycles 6 Activa
Amritsar news : ਛੇਹਰਟਾ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ,ਚੋਰੀ ਦੇ 14 ਮੋਟਰਸਾਈਕਲ 6 ਐਕਟਿਵਾ ਸਮੇਤ 2 ਵਿਅਕਤੀ ਕੀਤੇ ਕਾਬੂ

ਛੇਹਰਟਾ ਪੁਲਿਸ ਨੇ ਚੋਰੀ ਦੇ ਵੱਖ ਵੱਖ ਮਾਮਲਿਆਂ ਵਿਚ ਨਾਮਜਦ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਇਹਨਾਂ ਕੋਲੋਂ ਚੋਰੀ ਦੇ 14 ਮੋਟਰ ਸਾਈਕਲ ਤੇ 6 ਐਕਟਿਵਾ ਬਰਾਮਦ ਕੀਤੇ ਗਏ ਹਨ ਅਤੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਖੁਲਾਸੇ ਕਰਦਿਆਂ ਚੋਰੀ ਦਾ ਸਾਮਾਨ ਹਾਸਿਲ ਕੀਤਾ ਜਾਵੇਗਾ।

ਚੋਰੀ ਦੇ 14 ਮੋਟਰਸਾਈਕਲ 6 ਐਕਟਿਵਾ ਸਮੇਤ 2 ਵਿਅਕਤੀ ਕੀਤੇ ਕਾਬੂ

ਅੰਮ੍ਰਿਤਸਰ : ਮਾੜੇ ਅਨਸਰਾਂ ਉੱਤੇ ਠੱਲ ਪਾਉਣ ਲਈ ਪੁਲਿਸ ਵੱਲੋਂ ਵਿਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ। ਦਰਅਸਲ ਚੌਂਕੀ ਗੁਰੂ ਕੀ ਵਡਾਲੀ ਥਾਣਾ ਛੇਹਰਟਾ ਅੰਮ੍ਰਿਤਸਰ ਵੱਲੋ ਚੋਰੀਸ਼ੁਦਾ 14 ਮੋਟਰ ਸਾਈਕਲ ਤੇ 6 ਐਕਟਿਵਾ ਸਮੇਤ 02 ਵਿਅਕਤੀ ਕੀਤੇ ਕਾਬੂ ਕੀਤੇ ਗਏ ਹਨ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਖਿਲਾਫ ਪਹਿਲੇ ਵੀ ਕਈ ਚੋਰੀ ਦੇ ਮਾਮਲੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਇਹ ਨਸ਼ੇ ਕਰਨ ਦੇ ਆਦੀ ਹਨ ਇਨ੍ਹਾਂ ਵੱਲੋ ਕਈ ਮੋਟਰਸਾਇਕਲ ਗਹਿਣੇ ਅਤੇ ਨਕਦੀ ਇਸ ਕਰਕੇ ਲੁੱਟੀ ਜਾਂਦੀ ਸੀ ਕਿ ਇਹ ਆਪਣੇ ਨਸ਼ੇ ਦੀ ਪੂਰਤੀ ਕਰ ਸਕਣ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਦਾ ਅਦਾਲਤ ਵੱਲੋਂ ਤਿੰਨ ਵਾਰ ਰਿਮਾਂਡ ਹਾਸਲ ਕਰ ਇਨ੍ਹਾਂ ਕੋਲੋਂ ਇਹ ਰਿਕਵਰੀ ਕੀਤੀ ਗਈ ਹੈ ਅਜੇ ਹੋਰ ਰਿਕਵਰੀ ਹੋਣੀ ਬਾਕੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਛੇਹਰਟਾ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੀ ਘਟਨਾ ਖ਼ਿਲਾਫ਼ ਪਟਿਆਲਾ ਦੇ ਫੁਹਾਰਾ ਚੌਂਕ 'ਚ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ਸਜ਼ਾ-ਏ-ਮੌਤ ਦੀ ਕੀਤੀ ਮੰਗ

14 ਮੋਟਰ ਸਾਈਕਲ ਤੇ 6 ਐਕਟਿਵਾ ਚੋਰੀ: ਜਿੰਨਾ ਕੋਲੋਂ 20 ਦੇ ਕਰੀਬ ਚੋਰੀ ਦੇ ਵਹੀਕਲ ਬਰਾਮਦ ਕੀਤੇ ਗਏ ਹਨ। ਇਸ ਮੋਕੇ ਥਾਣਾ ਛੇਹਰਟਾ ਦੇ ਮੁੱਖੀ ਗੁਰਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਕੀ ਗੁਰੂ वी ਵਡਾਲੀ ਦੇ ਅਧਿਕਾਰੀ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਚੋਰੀ ਕੀਤੇ ਵਾਹਨ ਜਿੰਨਾ ਵਿਚ 14 ਮੋਟਰ ਸਾਈਕਲ ਤੇ 6 ਐਕਟਿਵਾ ਚੋਰੀ ਸ਼ਾਮਿਲ ਹਨ। ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਮੁਲਜ਼ਮ ਬਲਜੀਤ ਸਿੰਘ ਉਰਫ ਇੱਲ ਬੱਲੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਪੱਤਲ ਥਾਣਾ ਘਰਿੰਡਾ ਅੰਮ੍ਰਿਤਸਰ ਪਾਸੋਂ ਚੋਰੀ ਦੇ ਇੱਕ ਮੋਟਰ ਸਾਈਕਲ ਸਪਲੈਂਡਰ ਬਰਾਮਦ ਕੀਤੀ ਜਸੀ ਉੱਤੇ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਸੀ।

ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ : ਬਲਜੀਤ ਸਿੰਘ ਉਰਫ ਬਿੱਲ ਵਿੱਚ ਖਾਸੀਅਤ ਇਹ ਸੀ ਕਿ ਜਦੋਂ ਵੀ ਇਸ ਨੂੰ ਪੁਲਿਸ ਪਾਰਟੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਸੀ ਤੇ ਇਹ ਆਪਣੇ ਆਪ ਨੂੰ ਆਪੇ ਹੀ ਦੌਰਾ ਪਾ ਲੈਂਦਾ ਸੀ ਤੇ ਡਿੱਗ ਜਾਂਦਾ ਸੀ, ਜਿਸ ਕਰਕੇ ਪੁਲਿਸ ਘਬਰਾ ਵਿੱਚ ਆ ਕੇ ਇਸ ਨੂੰ ਗ੍ਰਿਫਤਾਰ ਕਰਨ ਤੋਂ ਡਰ ਜਾਂਦੀ ਸੀ, ਪਰ ਇਸ ਵਾਰ ਇਸ ਨੂੰ ਬਲਵਿੰਦਰ ਸਿੰਘ ਇੰਚਾਰਜ ਚੋਕੀ ਗੁਰੂ ਕੀ ਵਡਾਲੀ ਵੱਲੋਂ ਗ੍ਰਿਫਤਾਰ ਕਰਕੇ ਤਿੰਨ ਵਾਰ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਕੋਲੋਂ ਕੁੱਲ 12 ਵਹੀਕਲ ਬਰਾਮਦ ਕੀਤੇ ਗਏ ਹਨ। ਇਸ ਦੇ ਹੀ ਦੂਸਰੇ ਸਾਥੀ ਵਿੱਕੀ ਉਰਫ ਸੋਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋ 2 ਐਕਟੀਵਾ ਤੇ 7 ਮੋਟਰਸਾਈਕਲ ਚੋਰੀ ਦੇ ਬ੍ਰਮਦ ਕੀਤੇ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ ਤੇ ਇਹ ਲੋਕ ਨਸ਼ਾ ਕਰਨ ਦੇ ਆਦੀ ਹਨ ਇਹ ਕੇ ਮੋਟਰਸਾਈਕਲ ਲੋਕਾਂ ਨੂੰ ਗਹਿਣੇ ਪਾ ਦਿੰਦੇ ਸਨ। ਫਿਲਹਾਲ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Last Updated :Apr 25, 2023, 5:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.