ETV Bharat / state

ਕੈਪਟਨ ਸਰਕਾਰ ਨੂੰ ਘੇਰਨ ਵਾਲੇ ਨਵਜੋਤ ਸਿੱਧੂ ਹੁਣ 'ਈ.ਡੀ ਦੇ ਘੇਰੇ' 'ਚ !-ਸੂਤਰ

author img

By

Published : May 15, 2021, 10:58 PM IST

ਲਗਾਤਾਰ ਕੈਪਟਨ ਸਰਕਾਰ ਨੂੰ ਸਵਾਲਾਂ ਦੇ ਘੇਰੇ ’ਚ ਲੈ ਰਹੇ ਸਿੱਧੂ ਹੁਣ ਖ਼ੁਦ ਵਿਵਾਦਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਜੋੜੀ ਦੇ ਓਐਸਡੀ ਗੌਰਵ ਵਾਸੂਦੇਵ ਅਤੇ ਪੀਏ ਗਿਰਿਸ਼ ਸ਼ਰਮਾ ਉਪਰ ਕਮਰਸ਼ੀਅਲ ਪ੍ਰਜੈਕਟਾਂ ਨੂੰ ਮਨਜ਼ੂਰੀ ਦਿਵਾਉਣ ਮੌਕੇ ਗੜਬੜ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

ਸਿੱਧੂ ਖ਼ੁਦ ਘਿਰੇ ਵਿਵਾਦਾਂ ’ਚ
ਸਿੱਧੂ ਖ਼ੁਦ ਘਿਰੇ ਵਿਵਾਦਾਂ ’ਚ

ਅੰਮ੍ਰਿਤਸਰ: ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰੇ ‘ਚ ਲੈ ਰਹੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਇਕ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੇ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਜਾਰੀ ਹੈ।

ਸਿੱਧੂ ਖ਼ੁਦ ਘਿਰੇ ਵਿਵਾਦਾਂ ’ਚ

ਸੂਤਰਾਂ ਦੀ ਮੰਨੀਏ ਤਾਂ ਸਿੱਧੂ ਜੋੜੀ ਦੇ ਓਐਸਡੀ ਗੌਰਵ ਵਾਸੂਦੇਵ ਅਤੇ ਪੀਏ ਗਿਰਿਸ਼ ਸ਼ਰਮਾ ਉਪਰ ਕਮਰਸ਼ੀਅਲ ਪ੍ਰਜੈਕਟਾਂ ਨੂੰ ਮਨਜ਼ੂਰੀ ਦਿਵਾਉਣ ਮੌਕੇ ਗੜਬੜ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇੰਨਾਂ ਹੀ ਨਹੀਂ ਸੀਐੱਲਯੂ ਫਾਈਲਸ ਦੇ ਮਾਮਲੇ ‘ਚਸੂਤਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਬਾਜ਼ਾਰ ਤੋਂ ਘੱਟ ਕੀਮਤਾਂ ‘ਤੇ ਬੂਥਾਂ ਖ਼ਰੀਦੀਆਂ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦੋ ਬੂਥਾਂ ਨੂੰ ਅੱਗੇ ਕਿਰਾਏ ‘ਤੇ ਵੀ ਦਿੱਤਾ ਹੈ। ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਓ.ਐੱਸ.ਡੀ. ਵੀ ਰਡਾਰ ‘ਤੇ ਹਨ, ਫ਼ਿਲਹਾਲ ਵਿਜੀਲੈਂਸ ਵਲੋਂ ਇਸ ਪੂਰੇ ਡਿਲਿੰਗ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਰੀ ਹੈ ।

ਜ਼ੀਰਕਪੁਰ, ਡੇਰਾਬੱਸੀ ਅਤੇ ਨਵਾਂਗਾਓ ਵਿਚ ਬਿਲਡਰਾਂ ਨਾਲ ਡੀਲਾਂ ਕਰਨ ਮੌਕੇ ਗੜਬੜੀਆਂ ਕਰਨ ਦਾ ਪਤਾ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਆਪਣੀ ਹੀ ਪਾਰਟੀ ਚ ਸਿੱਧੂ ਖਿਲਾਫ ਸੁਰ ਉੱਚੇ ਹੋ ਰਹੇ ਹਨ, ਜਿਥੇ ਉਹਨਾਂ ਦੀਆਂ ਬਿਆਨਬਾਜ਼ੀਆਂ ‘ਤੇ ਆਪਣੀ ਹੀ ਕਾਂਗਰਸ ਪਾਰਟੀ ਦੇ ਆਗੂ ਉਹਨਾਂ ਖਿਲਾਫ ਖੜ੍ਹੇ ਹਨ।

ਅੱਜ ਹੋਈ ਵਿਜੀਲੈਂਸ ਅਧਿਕਾਰੀਆਂ ਦੀ ਮੀਟਿੰਗ ਵਿੱਚ ਰਣਜੀਤ ਐਵੀਨਿਊ ਤੋਂ ਜ਼ੀਰਕਪੁਰ ਤੱਕ ਦੇ ਮਾਮਲਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਇਨ੍ਹਾਂ ਮਾਮਲਿਆਂ ਲਈ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਪਰਮਪਾਲ ਸਿੰਘ ਖ਼ੁਦ ਵਿਜੀਲੈਂਸ ਹੈੱਡਕੁਆਰਟਰ ਪਹੁੰਚ ਗਏ, ਹਾਲਾਂਕਿ ਅਗਲੇ ਇੱਕ-ਦੋ ਦਿਨਾਂ ਵਿੱਚ ਇਸ ਤਰ੍ਹਾਂ ਅਤੇ ਬੈਠਕ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਤੌਕਤੇ ਤੂਫਾਨ: ਅੱਖ ਝਪਕਦੇ ਹੀ ਸਮੁੰਦਰ ’ਚ ਸਮਾਈ ਦੋ ਮਜ਼ਿਲਾ ਇਮਾਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.