ETV Bharat / state

Ghallughara Divas : ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਨਾਲ ਘੱਲੂਘਾਰਾ ਹਫ਼ਤਾ ਸ਼ੁਰੂ

author img

By

Published : Jun 1, 2023, 12:20 PM IST

ਅੰਮ੍ਰਿਤਸਰ ਦਰਬਾਰ ਸਾਹਿਬ ਵਿਕੇ 2 ਜੂਨ 1984 ਨੂੰ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ।

Bhog of Sri Ankhad Path Sahib in memory of Bhai Mangha Singh Babbar
ਭਾਈ ਮਹਿੰਗਾ ਸਿੰਘ ਬੱਬਰ ਤੇ ਹੋਰ ਸਿੰਘਾਂ ਦੀ ਯਾਦ 'ਚ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਨਾਲ ਘੱਲੂਘਾਰਾ ਹਫ਼ਤਾ ਸ਼ੁਰੂ

ਘੱਲੂਘਾਰਾ ਹਫ਼ਤਾ ਸ਼ੁਰੂ

ਅੰਮ੍ਰਿਤਸਰ : 2 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਜੀ ਦਾ ਦਿਵਾਨ ਸਾਹਿਬ ਮੰਜੀ ਹਾਲ ਵਿਖੇ ਸੰਸਕਾਰ ਕੀਤਾ ਗਿਆ ਸੀ। 1984 ਘੱਲੂਘਾਰੇ ਦੀ ਆਰਭੰਤਾ ਅਤੇ ਸ਼ਹੀਦਾਂ ਦੀ ਮਿੱਠੀ ਯਾਦ ਵਿਚ ਅੱਜ ਜਥੇਦਾਰ ਹਵਾਲਾ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਅਟੱਲ ਰਾਏ ਜੀ ਵਿਖੇ 1984 ਘੱਲੂਘਾਰਾ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਮਿੱਠੀ ਯਾਦ ਵਿਚ ਅੰਖਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਹੀਦ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

1984 ਦੇ ਹਮਲੇ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਸਿੱਖ : ਇਸ ਮੌਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਸ਼ਹੀਦ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰੋ. ਬਲਜਿੰਦਰ ਸਿੰਘ ਜਥੇਦਾਰ ਹਵਾਰਾ ਕਮੇਟੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਤਾਇਨਾਤ ਕਰ ਕੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਗਿਆ। ਬੀਐਸਐਫ ਅਤੇ ਸੀਆਰਪੀਐਫ਼ ਵਲੋਂ ਗੋਲੀਆਂ ਚਲਾਈਆਂ ਗਈਆਂ। ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗੋਲੀਆਂ ਦਾ ਸਾਡੇ ਸਿੰਘਾਂ ਵਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ, ਜਿਸ ਵਿਚ ਸਾਡੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ।

ਅੱਜ ਦੇ ਦਿਨ ਫੌਜ ਦੇ ਹਮਲੇ ਵਿੱਚ ਭਾਈ ਮਹਿੰਗਾ ਸਿੰਘ ਹੋਏ ਸਨ ਸ਼ਹੀਦ : 2 ਜੂਨ ਨੂੰ ਦਿਵਾਨ ਸਾਹਿਬ ਮੰਜੀ ਹਾਲ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ, ਜਿਸਦੇ ਦਰਦ ਅੱਜ ਵੀ ਸਿੱਖਾਂ ਦੇ ਹਿਰਦੇ ਵਲੂੰਧਰ ਰਿਹਾ ਹੈ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰ ਅੱਜ ਵੀ ਆਪਣੇ ਇਨਸਾਫ ਅਤੇ ਆਜ਼ਾਦੀ ਲਈ ਸੰਘਰਸ਼ਸ਼ੀਲ ਹਨ ਅਤੇ ਜਦੋਂ ਤਕ ਉਨ੍ਹਾਂ ਨੂੰ ਆਜ਼ਾਦੀ ਅਤੇ ਆਪਣਾ ਅਧਿਕਾਰ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.