ETV Bharat / state

ਕ੍ਰਿਸਚੀਅਨ ਭਾਈਚਾਰੇ ਵੱਲੋਂ ਭਾਰੀ ਪੁਲਿਸ ਸੁਰੱਖਿਆ ਵਿੱਚ ਕਰਵਾਈ ਗਈ ਭਜਨ ਬੰਦਗੀ

author img

By

Published : Sep 4, 2022, 5:07 PM IST

Updated : Sep 4, 2022, 5:26 PM IST

Christian community bandagi village Daduana ਅੰਮ੍ਰਿਤਸਰ ਦੇ ਡੱਡੂਆਣਾ ਪਿੰਡ ਵਿੱਚ ਪੁਲਿਸ ਦੀ ਮੌਜੂਦਗੀ ਵਿਚ ਕਰਵਾਈ ਗਈ ਬੰਦਗੀ ਕ੍ਰਿਸਚੀਅਨ ਭਾਈਚਾਰੇ ਨੇ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਕੀਤੀ ਅਪੀਲ ਕਿ ਬਣਾਈ ਰੱਖੇ ਪੰਜਾਬ ਵਿੱਚ ਅਮਨ ਸ਼ਾਂਤੀ

Christian community bandagi village Daduana
Christian community bandagi village Daduana

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਗੁਰੂ ਅਧੀਨ ਪੈਂਦੇ ਡੱਡੂਆਣਾ Christian community bandagi village Daduana ਕਸਬੇ ਵਿਖੇ ਨਿਹੰਗ ਸਿੰਘ ਅਤੇ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਵਿਚ ਕ੍ਰਿਸਚੀਅਨ ਬੰਦਗੀ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲਿਆ ਸੀ, ਇਸ ਤੋਂ ਬਾਅਦ ਅੰਮ੍ਰਿਤਸਰ ਦੇ ਡੱਡੂਆਣਾ ਪਿੰਡ ਵਿੱਚ ਪੁਲਿਸ ਦੀ ਮੌਜੂਦਗੀ ਵਿਚ ਕ੍ਰਿਸਚੀਅਨ ਭਾਈਚਾਰੇ ਨੇ ਭਜਨ ਬੰਦਗੀ ਕਰਵਾਈ ਗਈ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਸੁਖਵਿੰਦਰ ਰਾਜਾ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਸ਼ਰਾਰਤੀ ਤੱਤਾਂ ਵੱਲੋਂ ਉਨ੍ਹਾਂ ਦੀ ਬੰਦਗੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪਿੰਡ ਡੱਡੂਆਣਾ ਵਿਖੇ ਜਿਸ ਜਗ੍ਹਾ ਤੋਂ ਉਨ੍ਹਾਂ ਵੱਲੋਂ ਬੰਦਗੀ ਕੀਤੀ ਜਾਂਦੀ ਸੀ, ਉਹ ਥਾਂ ਵੀ ਕਿਰਾਏ ਉੱਤੇ ਸੀ। ਜਿਸ ਤੋਂ ਬਾਅਦ ਉਸ ਜਗ੍ਹਾ ਦੇ ਮਾਲਕ ਵਿੱਚ ਵੀ ਸਹਿਮ ਦਾ ਮਾਹੌਲ ਸੀ ਅਤੇ ਅੱਜ ਐਤਵਾਰ ਨੂੰ ਉਨ੍ਹਾਂ ਵੱਲੋਂ ਬੰਦਗੀ ਡੱਡੂਆਣਾ ਦੇ ਨਜ਼ਦੀਕ ਹੀ ਪਿੰਡ ਤੀਰਥਪੁਰ ਵਿਖੇ ਭਜਨ ਬੰਦਗੀ ਕੀਤੀ ਗਈ, ਜਿੱਥੇ ਕਿ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ, ਇਸ ਬੰਦਗੀ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਉਥੇ ਮੌਜੂਦ ਰਿਹਾ।



ਉਨ੍ਹਾਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਤਾਂ ਜੋ ਕਿ ਕਿਸੇ ਵੀ ਤਰੀਕੇ ਦੀ ਅਣਸੁਖਾਵੀ ਘਟਨਾ ਨਾ ਇੱਥੇ ਵਾਪਰ ਸਕੇ। ਉਨ੍ਹਾਂ ਕਿਹਾ ਕਿ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਬੰਦਗੀ ਹੋਈ ਹੈ, ਇਸਦੇ ਨਾਲ ਹੀ ਕ੍ਰਿਸਚੀਅਨ ਭਾਈਚਾਰੇ ਦੀ ਜਥੇਬੰਦੀ ਦੇ ਆਗੂ ਪੂਰਨ ਸਫਰੀ ਨੇ ਕਿਹਾ ਕਿ ਪਿਛਲੇ ਦਿਨੀਂ ਜਿਸ ਤਰੀਕੇ ਨਾਲ ਡੱਡੂਆਣਾ ਪਿੰਡ ਵਿਖੇ ਘਟਨਾ ਵਾਪਰੀ ਉਸ ਤੋਂ ਬਾਅਦ ਜ਼ਿਲਾ ਤਰਨਤਾਰਨ ਦੇ ਪੱਟੀ ਵਿਖੇ ਗਿਰਜਾ ਘਰ ਦੇ ਵਿਚ ਮੂਰਤੀਆਂ ਦੀ ਬੇਅਦਬੀ ਹੋਈ ਇਸ ਤੋਂ ਪਤਾ ਲੱਗਦਾ ਹੈ ਕਿ ਆਰਐੱਸਐੱਸ ਦੇ ਕੁਝ ਸ਼ਰਾਰਤੀ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ ਲੇਕਿਨ ਅਸੀਂ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਸਭ ਆਪਸੀ ਮਿਲਵਰਤਨ ਤੇ ਰਹੀ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੀਏ।

ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਕਸਬਾ ਡੱਡੂਆਣਾ ਵਿਖੇ ਕ੍ਰਿਸਚੀਅਨ ਸਮੁਦਾਇ ਦੇ ਲੋਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਬੰਦਗੀ ਨੂੰ ਲੈ ਕੇ ਕਾਫ਼ੀ ਤਕਰਾਰ ਦੇਖਣ ਨੂੰ ਮਿਲਿਆ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਕ੍ਰਿਸਚੀਅਨ ਸਮਾਜ ਦੇ ਵਿਚ ਰੋਸ ਪਾਇਆ ਜਾ ਰਿਹਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਕ੍ਰਿਸਚੀਅਨ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹਨ ਅਤੇ ਅੱਜ ਐਤਵਾਰ ਨੂੰ ਜਦੋਂ ਕ੍ਰਿਸਚੀਅਨ ਭਾਈਚਾਰੇ ਵੱਲੋਂ ਬੰਦਗੀ ਕੀਤੀ ਜਾ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਉੱਥੇ ਤੈਨਾਤ ਦੇਖਣ ਨੂੰ ਮਿਲਿਆ।

ਇਹ ਵੀ ਪੜੋ:- ਧੂਰੀ ਵਾਸੀਆਂ ਨੂੰ ਵੱਡੀ ਰਾਹਤ, ਸੀਐਮ ਮਾਨ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ

Last Updated : Sep 4, 2022, 5:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.