ETV Bharat / state

ਬੇਅਦਬੀ ਮਾਮਲੇ ਦੀ ਰਿਪੋਰਟ ਹਾਸਿਲ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸੀ ਵੱਡੀ ਗੱਲ...

author img

By

Published : Jul 4, 2022, 9:26 AM IST

ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਨਾਲ ਕੀਤੀ ਮੀਟਿੰਗ
ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਨਾਲ ਕੀਤੀ ਮੀਟਿੰਗ

ਬੇਅਦਬੀ ਮਾਮਲੇ ਦੀ ਰਿਪੋਰਟ ਹਾਸਿਲ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਵੱਲੋਂ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਰਗਾੜੀ ਜਾਂ ਬਹਿਬਲ ਕਲਾਂ ਘਟਨਾ ਦੀ ਨਹੀਂ ਹੈ, ਬਲਕਿ ਉਹ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀਹੋਏ ਸਨ, ਉਸ ਘਟਨਾ ਦੀ ਹੈ, ਕਿਉਂਕਿ ਸੋਸ਼ਲ ਮੀਡੀਆ ‘ਤੇ ਇਹ ਪ੍ਰਚਾਰ ਹੋ ਰਿਹਾ ਹੈ।

ਅੰਮ੍ਰਿਤਸਰ: ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ (Meeting with the Chief Minister at Chandigarh) ਵਿਖੇ ਮੀਟਿੰਗ ਕਰਕੇ ਬੇਅਦਬੀ ਮਾਮਲੇ ਦੀ ਰਿਪੋਰਟ ਹਾਸਿਲ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਨੂੰ ਮੁੱਖ ਮੰਤਰੀ ਵੱਲੋਂ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਰਗਾੜੀ ਜਾਂ ਬਹਿਬਲ ਕਲਾਂ ਘਟਨਾ ਦੀ ਨਹੀਂ ਹੈ, ਬਲਕਿ ਉਹ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ (Theft of Saroop of Sri Guru Granth Sahib Ji) ਹੋਏ ਸਨ, ਉਸ ਘਟਨਾ ਦੀ ਹੈ, ਕਿਉਂਕਿ ਸੋਸ਼ਲ ਮੀਡੀਆ ‘ਤੇ ਇਹ ਪ੍ਰਚਾਰ ਹੋ ਰਿਹਾ ਹੈ, ਕਿ ਇਹ ਰਿਪੋਰਟ ਬਰਗਾੜੀ ਅਤੇ ਬਹਿਬਲ ਕਲਾਂ ਘਟਨਾ ਦੀ ਹੈ।

ਸਿੱਖ ਆਗੂਆਂ ਨੇ ਕਿਹਾ ਕਿ 467 ਪੰਨਿਆਂ ਦੀ ਰਿਪੋਰਟ ਅਜੇ ਤਾਂ ਅਸੀਂ ਪੂਰੀ ਪੜ੍ਹੀ ਵੀ ਨਹੀਂ ਹੈ, ਰਿਪੋਰਟ ਪੂਰੀ ਪੜਨ ਉਪਰੰਤ ਹੀ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਰਿਪੋਰਟ ਬਾਰੇ ਜਾਣੂ ਕਰਵਾਇਆ ਜਾਵੇਗਾ, ਉਨ੍ਹਾਂ ਕਿਹਾ ਕਿ ਹੁਣ 5 ਤਰੀਕ ਨੂੰ ਸੀ.ਐੱਮ. ਦੀ ਕੋਠੀ ਦੇ ਬਾਹਰ ਲੱਗਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੀਆਂ ਘਟਨਾਵਾਂ ‘ਤੇ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਕਾਰਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਰਿਸ਼ਤੇਦਾਰ ਨੇ ਚਲਾਈ ਗੋਲੀ !

ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਨਾਲ ਕੀਤੀ ਮੀਟਿੰਗ

ਇਸ ਮੌਕੇ ਇਨ੍ਹਾਂ ਸਿੱਖ ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ 328 ਸਰੂਪਾਂ ਦੀ ਵੀ ਜਲਦ ਤੋਂ ਜਲਦ ਜਾਂਚ ਹੋਵੇ। ਸਰਕਾਰ ਵੱਲੋਂ ਬਣਾਈ ਗਈ ਸਿਟ ਵੀ ਕੱਲ੍ਹ ਦੀ ਮੀਟਿੰਗ ਵਿੱਚ ਹੋਈ ਸ਼ਾਮਿਲ ਹੋਈ ਸੀ, ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਸਰੂਪ ਚੋਰੀ ਕਰਨ ਉਪਰੰਤ ਉਸ ਦੇ ਪਵਿੱਤਰ ਅੰਗ ਡਰੇਂਨ ਵਿੱਚ ਸੁੱਟ ਦਿੱਤੇ ਸਨ, ਆਈ.ਜੀ. ਪਰਮਾਰ ਨੇ ਸੀ.ਐੱਮ. ਨੂੰ ਮੀਟਿੰਗ ਵਿੱਚ ਹੀ ਰਿਪੋਰਟ ਸੌਂਪੀ ਸੀ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦਾ ਵਿਸਥਾਰ ਅੱਜ, 5 ਨਵੇਂ ਮੰਤਰੀਆਂ ਨੂੰ ਚੁਕਾਈ ਜਾਵੇਗੀ ਸਹੁੰ, ਜਾਣੋ ਨਾਂ...

ETV Bharat Logo

Copyright © 2024 Ushodaya Enterprises Pvt. Ltd., All Rights Reserved.