ETV Bharat / state

ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਵਕੀਲਾਂ ਵੱਲੋਂ ਕੱਢੀ ਗਈ ਜਾਗਰੂਕ ਰੈਲੀ

author img

By

Published : Oct 2, 2021, 12:42 PM IST

ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਵਕੀਲਾਂ ਵੱਲੋਂ ਕੱਢੀ ਗਈ ਜਾਗਰੁਕ ਰੈਲੀ
ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਵਕੀਲਾਂ ਵੱਲੋਂ ਕੱਢੀ ਗਈ ਜਾਗਰੁਕ ਰੈਲੀ

ਗਾਂਧੀ ਜਯੰਤੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਨੂੰ ਮੁੱਖ ਰੱਖਦਿਆਂ ਅੱਜ ਅੰਮ੍ਰਿਤਸਰ ਵਿਚ ਮਾਣਯੋਗ ਅਦਾਲਤ ਦੇ ਵਕੀਲਾਂ ਵੱਲੋਂ ਸਵੇਰ ਵੇਲੇ ਇੱਕ ਜਾਗਰੂਕ ਰੈਲੀ ਕੱਢੀ ਗਈ। ਇਸ ਸ਼ੋਭਾ ਯਾਤਰਾ ਦਾ ਮੁੱਖ ਮਕਸਦ ਇਸ ਵਿਸ਼ੇਸ਼ ਦਿਨ ਨੂੰ ਸਿਜਦਾ ਕਰਨਾ ਅਤੇ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨਾ ਸੀ।

ਅੰਮ੍ਰਿਤਸਰ: ਅੱਜ ਪੂਰਾ ਦੇਸ਼ ਵਿੱਚ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ 118 ਵੀਂ ਜਯੰਤੀ ਮਨਾਈ ਜਾ ਰਹੀ ਹੈ।ਇਸ ਮੌਕੇ ’ਤੇ ਦੇਸ਼ ਭਰ ’ਚ, ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਪਾਅ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਵਿੱਚ ਅੱਜ ਦੇ ਦਿਹਾੜੇ ਨੂੰ ਬਹੁਤ ਹੀ ਉਤਸ਼ਾਹ ਨਾਲ ਸਿਜਦਾ ਕੀਤਾ ਜਾ ਰਿਹਾ ਹੈ।

ਗਾਂਧੀ ਜਯੰਤੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਨੂੰ ਮੁੱਖ ਰੱਖਦਿਆਂ ਅੱਜ ਅੰਮ੍ਰਿਤਸਰ ਵਿਚ ਮਾਣਯੋਗ ਅਦਾਲਤ ਦੇ ਵਕੀਲਾਂ ਵੱਲੋਂ ਸਵੇਰ ਵੇਲੇ ਇਕ ਜਾਗਰੁਕ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਮਕਸਦ ਇਸ ਵਿਸ਼ੇਸ਼ ਦਿਨ ਨੂੰ ਸਿਜਦਾ ਕਰਨਾ ਅਤੇ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨਾ ਸੀ।

ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਵਕੀਲਾਂ ਵੱਲੋਂ ਕੱਢੀ ਗਈ ਜਾਗਰੁਕ ਰੈਲੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲਾਂ ਨੇ ਦੱਸਿਆ ਕਿ ਅੱਜ ਮਾਣਯੋਗ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਅਤੇ ਸੀਜੀਐਮ ਪੁਸ਼ਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਮਹਾਤਮਾ ਗਾਂਧੀ ਜੈਅੰਤੀ ਮੌਕੇ ਇਕ ਸ਼ੋਭਾ ਯਾਤਰਾ ਕੱਢ ਰਹੇ ਹਾਂ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਕਿ ਹਰ ਵਰਗ ਦਾ ਗ਼ਰੀਬ ਜਾਂ ਅਮੀਰ ਵਿਅਕਤੀ ਕਿਸੇ ਵੇਲੇ ਵੀ ਉਨ੍ਹਾਂ ਕੋਲੋਂ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਇਸ ਸੰਬੰਧ ਵਿੱਚ ਉਨ੍ਹਾਂ ਵੱਲੋਂ ਵੀ ਇੱਕ ਟੋਲ ਫਰੀ ਨੰਬਰ 1968 ਵੀ ਜਾਰੀ ਕੀਤਾ ਹੋਇਆ ਹੈ, ਜਿਸ 'ਤੇ ਕਾਨੂੰਨੀ ਸਹਾਇਤਾ ਲਈ ਕੋਈ ਵੀ ਵਿਅਕਤੀ ਫੋਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।

ਸਮਾਜ ਸੇਵੀ ਸਵਰਾਜ ਗਰੋਵਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਨ ਕਿ ਅੱਜਕੱਲ੍ਹ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਚੋਂ ਨਿਕਲ ਕੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:- Lal Bahadur Shastri Jayanti: ਲਾਲ ਬਹਾਦਰ ਸ਼ਾਸਤਰੀ ਦੀ 118 ਵੀਂ ਜਯੰਤੀ 'ਤੇ ਵਿਸ਼ੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.