ETV Bharat / state

ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ

author img

By

Published : May 17, 2021, 11:08 PM IST

ਜਗਰਾਉਂ ਚ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਸੂਬੇ ਚ ਪੁਲਿਸ ਚੌਕਸ ਹੋ ਗਈ ਹੈ।ਅੰਮ੍ਰਿਤਸਰ ਦੇ ਦਿਹਾਤੀ ਚ ਪੁਲਿਸ ਨੂੰ ਪ੍ਰਸ਼ਾਸਨ ਦੇ ਵਲੋਂ ਆਧੁਨਿਕ ਹਥਿਆਰ ਗਏ ਹਨ ਤੇ ਐਂਟਰੀ ਪੁਆਇੰਟਾਂ ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ
ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ

ਅੰਮ੍ਰਿਤਸਰ: ਬੀਤੇ ਦਿਨੀਂ ਜਗਰਾਉਂ ਵਿੱਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ ਦੌਰਾਨ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਪੰਜਾਬ ਭਰ ਵਿੱਚ ਪੁਲਿਸ ਹਾਈ ਅਲਰਟ ਤੇ ਹੈ। ਜਿਸ ਦਾ ਅਸਰ ਅੰਮ੍ਰਿਤਸਰ ਦਿਹਾਤੀ ਸ਼ਹਿਰ ਦੇ ਐਂਟਰੀ ਪੁਆਇੰਟ ਤੇ ਦੇਖਣ ਨੂੰ ਮਿਲ ਰਿਹਾ ਹੈ

ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ
ਐਸਐਚਓ ਬਿਆਸ ਨੇ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਤਾਂ ਮੈਂ ਆਪਣੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।ਉਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ।ਸੁਰੱਖਿਆ ਪ੍ਰਬੰਧਾਂ ‘ਤੇ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਾਕੇ ਚੈੱਕ ਕੀਤੇ ਹਨ ਅਤੇ ਸਾਰੀਆਂ ਪੈਟਰੋਲਿੰਗ ਪਾਰਟੀਆਂ ਚੈੱਕ ਕੀਤੀਆਂ ਹਨ।ਉਨਾਂ ਕਿਹਾ ਕਿ ਦਿਨ ਵੇਲੇ ਵੀ ਰਾਤ ਵੇਲੇ ਵੀ ਨਾਕੇ ਤੇ ਪਹਿਲਾਂ ਚਾਰ ਪੁਲਿਸ ਮੁਲਾਜਮ ਸਨ ਜਿੱਥੇ ਹੁਣ 6 ਮੁਲਾਜ਼ਮ ਹੋਣਗੇ ।ਉਨਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਆਧੁਨਿਕ ਸਾਲਟ ਟਾਈਪ ਹਥਿਆਰ, ਟਾਰਚਜ਼ ਦੇ ਦਿੱਤੇ ਹਨ ਅਤੇ ਕੈਮਰੇ ਵੀ ਜਿੱਥੇ ਕੋਈ ਕਮੀ ਸੀ ਉਸ ਨੂੰ ਠੀਕ ਕਰਵਾ ਦਿੱਤਾ ਗਿਆ ਹੈ।

ਐਸਐਚਓ ਨੇ ਦੱਸਿਆ ਕਿ ਮੈਡੀਕਲ ਟੀਮ ਵੀ ਇੱਕ ਲਗਾ ਦਿੱਤੀ ਗਈ ਹੈ ਜਿਸ ਨਾਲ ਪੁਲਿਸ ਸੁਪਰਵਿਜਨ ਅਤੇ ਚੈਕਿੰਗ ਵੱਧ ਜਾਵੇਗੀ ਅਤੇ ਰੋਜ ਦੀਆਂ ਗੱਡੀਆਂ ਲਈ ਰੋਜ ਦਾ ਰਜਿਸਟਰ ਲਗਾਇਆ ਗਿਆ ਹੈ ਅਤੇ ਨਾਕੇ ਤੋਂ ਫੀਡਬੈਕ ਲਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਗਰੁੱਪ ਬਣਾਇਆ ਹੈ ਜਿਸ ਵਿੱਚ ਰਾਤ ਨੂੰ ਦੋ ਪੀਸੀਆਰ ਅਤੇ ਦੋ ਹਾਈਵੇਅ ਪੈਟਰੋਲਿੰਗ ਗੱਡੀਆਂ ਵੀ ਰਾਤ ਨੂੰ ਐਕਟਿਵ ਰਹਿੰਦੀਆਂ ਹਨ ਅਤੇ ਟਾਈਮ ਟੂ ਟਾਈਮ ਫੋਟੋ ਨਾਲ ਅਪਡੇਟ ਕਰਦੀਆਂ ਰਹਿੰਦੀਆਂ ਹਨ।

ਇਹ ਵੀ ਪੜੋ:ਕੋਰੋਨਾ ਦੌਰਾਨ ਲੋਕਾਂ ਦੀ ਲੁੱਟ ਕਰਨ ਵਾਲੇ ਹਸਪਤਾਲਾਂ ਖਿਲਾਫ਼ ਹੋਵੇਗੀ ਵੱਡੀ ਕਾਰਵਾਈ: ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.