ETV Bharat / state

ਹੋਟਲ 'ਚ ਲੜਕੀਆਂ ਸਪਲਾਈ ਹੋਣ ਦੀ ਵੀਡੀਓ ਵਾਇਰਲ ਤੋਂ ਬਾਅਦ ਐਕਸ਼ਨ ਵਿੱਚ ਅੰਮ੍ਰਿਤਸਰ ਪੁਲਿਸ

author img

By

Published : Dec 28, 2022, 3:55 PM IST

ਅੰਮ੍ਰਿਤਸਰ ਦੇ ਇੱਕ ਹੋਟਲ ਵਿਚ ਕਮਰਾ ਦੇਣ ਦੇ ਨਾਲ-ਨਾਲ ਲੜਕੀਆ ਸਪਲਾਈ ਕਰਨ ਦੀ ਵਾਇਰਲ ਵੀਡੀਓ (Amritsar hotel video goes viral) ਹੋਈ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਵੱਲੋਂ ਹੈਰੀਟੇਜ ਸਟਰੀਟ ਵਿਚ ਹੋਟਲਾਂ ਸਬੰਧੀ ਸਰਚ ਅਭਿਆਨ ਚਲਾਇਆ ਗਿਆ ਹੈ।

Amritsar police checking continues)
Amritsar police checking continues)

ਅੰਮ੍ਰਿਤਸਰ ਪੁਲਿਸ ਐਕਸ਼ਨ ਵਿੱਚ

ਅੰਮ੍ਰਿਤਸਰ:- ਬੀਤੇ ਦਿਨ ਮੰਗਲਵਾਰ ਨੂੰ ਸ਼ੋਸ਼ਲ ਮੀਡੀਆ ਉੱਤੇ ਅੰਮ੍ਰਿਤਸਰ ਦੇ ਇੱਕ ਹੋਟਲ ਵਿਚ ਕਮਰਾ ਦੇਣ ਦੇ ਨਾਲ-ਨਾਲ ਲੜਕੀਆ ਸਪਲਾਈ ਕਰਨ ਦੀ ਵਾਇਰਲ ਵੀਡੀਓ (Amritsar hotel video goes viral) ਹੋਈ ਸੀ। ਜਿੱਥੇ ਉਸ ਨੌਜਵਾਨ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਗਿਰਫ਼ਤਾਰ ਕਰ ਕੇਸ ਦਰਜ ਕੀਤਾ ਗਿਆ ਹੈ। ਉੱਥੇ ਹੀ ਹੁਣ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਵੱਲੋਂ ਹੈਰੀਟੇਜ ਸਟਰੀਟ ਵਿਚ ਹੋਟਲਾਂ ਨੂੰ ਲੈ ਕੇ (Amritsar police checking continues) ਸਰਚ ਅਭਿਆਨ ਚਲਾਇਆ ਗਿਆ ਹੈ।

ਅੰਮ੍ਰਿਤਸਰ ਪੁਲਿਸ ਵੱਲੋਂ ਨੌਜਵਾਨ ਉੱਤੇ ਪਰਚਾ ਦਰਜ:- ਜਿਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਇਕ ਹੋਟਲ ਦੇ ਕਰਿੰਦੇ ਵੱਲੋ ਹੋਟਲ ਦੇ ਕਮਰੇ ਦੇ ਨਾਲ-ਨਾਲ ਲੜਕੀ ਸਪਲਾਈ ਕਰਨ ਦੀ ਗੱਲ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ। ਜਿਸ ਨਾਲ ਗੁਰੂਨਗਰੀ ਦਾ ਅਕਸ਼ ਖਰਾਬ ਹੋਇਆ ਹੈ, ਜਿਸਦੇ ਚੱਲਦੇ ਅੰਮ੍ਰਿਤਸਰ ਪੁਲਿਸ ਵੱਲੋਂ ਉਸ ਨੌਜਵਾਨ ਉੱਤੇ ਪਰਚਾ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ ਪੁਲਿਸ ਵੱਲੋਂ ਹੋਟਲ ਮਾਲਕਾਂ ਉੱਤੇ ਕਾਰਵਾਈ:- ਇਸ ਦੌਰਾਨ ਹੀ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਸਬੰਧਤ ਹੋਟਲ ਦੇ ਮਾਲਕ ਅਤੇ ਮੈਨੇਜਰ ਉੱਤੇ ਵੀ ਕੇਸ ਦਰਜ ਹੋਇਆ ਹੈ। ਇਸ ਤੋਂ ਇਲਾਵਾਂ ਬਿਨ੍ਹਾਂ ਆਈ.ਡੀ ਕਮਰਾ ਦੇਣ ਵਾਲੇ ਇਕ ਹੋਟਲ ਉੱਤੇ ਵੀ ਕਾਰਵਾਈ ਕੀਤੀ ਗਈ ਹੈ। ਐਸ.ਐਚ.ਓ ਸ਼ਿਵਦਰਸ਼ਨ ਸਿੰਘ ਨੇ ਕਿਹਾ ਹੁਣ ਅਸੀਂ ਰੋਜ਼ਾਨਾ ਇਸ ਸੰਬਧੀ ਸਰਚ ਅਭਿਆਨ ਚਲਾ ਅਜਿਹੇ ਕਰਿੰਦਿਆ ਅਤੇ ਹੋਟਲ ਮਾਲਕਾਂ ਉੱਤੇ ਕਾਰਵਾਈ ਕਰਾਂਗੇ।

ਹੋਟਲ ਯੂਨੀਅਨ ਵੱਲੋਂ ਅੰਮ੍ਰਿਤਸਰ ਪੁਲਿਸ ਦੀ ਸਲਾਘਾ:- ਇਸ ਸੰਬਧੀ ਹੋਟਲ ਯੂਨੀਅਨ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਜਿੱਥੇ ਅੰਮ੍ਰਿਤਸਰ ਪੁਲਿਸ ਦੀ ਇਸ ਕਾਰਵਾਈ ਦੀ ਸਲਾਘਾ ਕੀਤੀ ਹੈ। ਉੱਥੇ ਹੀ ਉਹਨਾਂ ਹੋਟਲ ਮਾਲਕਾਂ ਅਤੇ ਅਜਿਹੇ ਕਰਿੰਦਿਆ ਵੱਲੋਂ ਕੀਤੀ ਹਮਾਇਤ ਸਬੰਧੀ ਸ਼ਰਮਸਾਰ ਹੋਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸਾਰੇ ਹੋਟਲ ਵਪਾਰਿਆਂ ਦਾ ਅਕਸ਼ ਵੀ ਖ਼ਰਾਬ ਹੋਇਆ ਹੈ। ਸੋ ਹੁਣ ਅੱਗੇ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਪੁਲਿਸ ਹੋਰ ਅਜਿਹੇ ਮਾਮਲਿਆਂ ਉੱਤੇ ਕਿ ਕਾਰਵਾਈ ਕਰਦੀ ਹੈ। ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਹਿਲਾ ਵੀ ਹੋਟਲ ਮਾਲਕਾਂ ਉੱਤੇ ਗਲਤ ਤਰੀਕੇ ਨਾਲ ਕਮਰੇ ਦੇਣ ਦੇ ਸਵਾਲ ਉੱਠੇ ਸਨ ਅਤੇ ਇੱਕ ਵਾਰ ਫਿਰ ਗੁਰੂ ਨਗਰੀ ਵਿੱਚ ਹੋਟਲ ਮਾਲਕਾਂ ਉੱਤੇ ਪੁਲਿਸ ਦਾ ਸ਼ਿਕੰਜਾ ਲੱਗਿਆ ਹੈ।

ਇਹ ਵੀ ਪੜੋ:- ਕੁੜੀ ਨੇ ਸ਼ਰੇਆਮ ਕੀਤੇ ਲਗਾਤਾਰ ਕਈ ਫਾਇਰ, ਵੀਡੀਓ ਹੋਈ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.