ਅੰਮ੍ਰਿਤਸਰ: ਸੁਬੇ 'ਚ ਵੱਧ ਰਹੇ ਅਪਾਰਾਧਾਂ ਉੱਤੇ ਠੱਲ ਪਾਉਣ ਲਈ ਚਲਾਈ ਜਾ ਰਹੀ ਕਾਰਵਾਈ ਤਹਿਤ ਅੰਮ੍ਰਿਤਸਰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਉੱਤੇ ਪਹਿਲਾਂ ਤੋਂ ਅਪਰਾਧਿਕ ਮਾਮਲੇ ਦਰਜ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ADCP City-3 ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਪੁਲਿਸ ਟੀਮ ਵੱਲੋਂ ਨਾਕਾਬੰਦੀ ਦੌਰਾਨ ਗੁਰੂ ਤੇਗ ਬਾਹਦੁਰ ਨਗਰ ਵਿਖੇ ਦੌਰਾਨੇ ਚੈਕਿੰਗ ਕਰਦੇ ਹੋਏ ਨਾਕੇ ਤੋਂ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। (Amritsar Police arrested four)
ਚਾਰ ਦੀ ਹੋਈ ਪਛਾਣ : ਇਹਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਸਾਹਿਬ ਮੁਹੱਲਾ ਖੰਡ ਵਾਲਾ ਛੇਹਰਾਟਾ ਵੱਜੋਂ ਹੋਈ ਹੈ। ਇਸ ਤੋਂ ਪੁਲਿਸ ਨੇ ਇੱਕ ਹੱਥਿਆਰ ਵੀ ਬਰਾਮਦ ਹੈ। ਹਰਮਨਪ੍ਰੀਤ ਸਿੰਘ ਉਰਫ ਹਰਮਨ ਖੰਡਵਾਲਾ ਛੇਹਰਾਟਾ ਕੋਲੋਂ 135 ਗ੍ਰਾਮ ਹੈਰੋਇਨ ਸਮੇਤ ਇਕ ਇਲੈਕਰੋਨਿਕ ਕੰਡਾ ਬਰਾਮਦ ਹੋਇਆ। ਜਸ਼ਨਦੀਪ ਸਿੰਘ ਉਰਫ ਅਭੀ ਮੁੱਹਲਾ ਖੰਡ ਵਾਲਾ ਛੇਹਰਾਟਾ ਕੋਲੋਂ ਇੱਕ ਰਿਵਾਲਵਰ 32 ਬੋਰ ਸਮੇਤ 05 ਰੌਂਦ ਜਿੰਦਾ ਬਰਾਮਦ ਹੋਏ ਹਨ ਅਤੇ ਇੱਕ ਹੋਰ ਮੁਜ਼ਲਮ ਕਾਬੂ ਕੀਤਾ ਹੈ। ਅਕਾਸ਼ਦੀਪ ਸਿੰਘ ਉਰਫ ਸਤਨਾਮ ਸਿੰਘ ਖੰਡ ਵਾਲਾ ਛੇਹਰਾਟਾ, ਜਿਸ ਕੋਲੋਂ 02 ਰੋਂਦ ਜਿੰਦਾ ਅਤੇ ਐਕਟੀਵਾ ਨੰਬਰ PB02-AP-3164, ਬਰਾਮਦ ਹੋਈ ਹੈ। ਇਹਨਾਂ ਨੌਜਵਾਨਾਂ ਕੋਲੋਂ ਪੁਲਿਸ ਨੇ ਇਕ ਪਲਸਰ ਮੋਟਰਸਾਈਕਲ ਨੰਬਰ PB02-CG-0324, ਬ੍ਰਾਮਦ ਕਰਕੇ ਬਣਦੀ ਕਾਰਵਾਈ ਤਹਿਤ ਮੁੱਕਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ।
- Encounter In Anantnag: ਜੰਮੂ-ਕਸ਼ਮੀਰ 'ਚ ਜਾਰੀ ਮੁਠਭੇੜ ਬਣੀ ਹੁਣ ਤੱਕ ਦਾ ਸਭ ਤੋਂ ਲੰਮਾ ਆਪ੍ਰੇਸ਼ਨ
- Martyr Manpreet Singh : ਸ਼ਹੀਦ ਕਰਨਲ ਮਨਪ੍ਰੀਤ ਦੇ ਪਰਿਵਾਰ ਨੇ ਦਾਦੇ ਤੋਂ ਲੈ ਕੇ ਪੋਤੇ ਤੱਕ ਕੀਤੀ ਦੇਸ਼ ਦੀ ਸੇਵਾ, ਪੂਰੇ ਦੇਸ਼ ਨੂੰ ਸ਼ਹਾਦਤ 'ਤੇ ਮਾਣ.....
- Encounter started in Uri: ਬਾਰਾਮੂਲਾ ਮੁਕਾਬਲੇ 'ਚ ਪਾਕਿਸਤਾਨ ਦੀ ਕਵਰ ਫਾਇਰਿੰਗ ਦੇ ਬਾਵਜੂਦ ਫੌਜ ਨੂੰ ਮਿਲੀ ਸਫਲਤਾ, 3 ਅੱਤਵਾਦੀ ਢੇਰ
ਇੱਕ ਮੁਲਜ਼ਮ ਉੱਤੇ ਪਹਿਲਾਂ ਵੀ ਦਰਜ ਹੈ ਮਾਮਲਾ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਦੋਸ਼ੀ ਹਰਪ੍ਰੀਤ ਸਿੰਘ ਉਰਫ ਸਾਬ੍ਹ ਹੈ ਉਸ ਦੇ ਖਿਲਾਫ ਪਹਿਲਾਂ ਵੀ 2 ਮੁੱਕਦਮੇ ਲੁੱਟ ਖੋਹ ਅਤੇ ਲੜਾਈ ਝਗੜੇ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ। ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ੂਗਰ ਮਿਲ ਛੋਹਰਾਟਾ ਵਿਖੇ ਹੋਏ ਝਗੜੇ ਦੌਰਾਨ ਵੀ ਇਹਨਾਂ ਨੇ ਹੀ ਹੰਗਾਮਾ ਕੀਤਾ ਸੀ ਅਤੇ ਉਸ ਦੌਰਾਨ ਵਰਤੇ ਗਏ ਹਥਿਆਰ ਵੀ ਬ੍ਰਾਮਦ ਕੀਤੇ ਗਏ ਹਨ ਜਿਨਾਂ ਵਿੱਚ ਪਿਸਟਲ ਅਤੇ ਰਿਵਾਲਵਰ ਨਾਲ ਫਾਇਰ ਕਰਕੇ ਫਰਾਰ ਹੋ ਗਏ ਸਨ। ਪੁਲਿਸ ਨੇ ਇਹਨਾਂ ਖਿਲਾਫ ਮੁੱਕਦਮਾ ਅਸਲਾ ਐਕਟ ਥਾਣਾ ਛੇਹਰਟਾ ਵਿਖੇ ਦਰਜ ਕੀਤਾ ਹੈ।