ETV Bharat / state

Amritpal Father on police: ਅੰਮ੍ਰਿਤਪਾਲ ਸਿੰਘ ਦੇ ਪਿਤਾ ਪਹੁੰਚੇ ਬਾਬਾ ਬਕਾਲਾ ਕੋਰਟ, ਪੁਲਿਸ ਨੂੰ ਪੁੱਛਿਆ ਸਿੱਧਾ ਸਵਾਲ

author img

By

Published : Mar 20, 2023, 5:09 PM IST

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਬਾਬਾ ਬਕਾਲਾ ਦੀ ਅਦਾਲਤ ਪਹੁੰਚੇ ਹਨ। ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੇ ਉਸਦੇ ਡਰਾਈਵਰ ਵੱਲੋ ਰਾਤ ਨੂੰ ਸਰੰਡਰ ਕਰ ਦਿੱਤਾ ਗਿਆ ਹੈ।

Amritpal Singh's father reached Baba Bakala Court
Amritpal Singh's Father : ਅੰਮ੍ਰਿਤਪਾਲ ਸਿੰਘ ਦੇ ਪਿਤਾ ਪਹੁੰਚੇ ਬਾਬਾ ਬਕਾਲਾ ਕੋਰਟ, ਪੁਲਿਸ ਨੂੰ ਪੁੱਛਿਆ ਸਿੱਧਾ ਸਵਾਲ

ਅੰਮ੍ਰਿਤਪਾਲ ਸਿੰਘ ਦੇ ਪਿਤਾ ਪਹੁੰਚੇ ਬਾਬਾ ਬਕਾਲਾ ਕੋਰਟ, ਪੁਲਿਸ ਨੂੰ ਪੁੱਛਿਆ ਸਿੱਧਾ ਸਵਾਲ

ਅੰਮ੍ਰਿਤਸਰ : ਕੱਲ੍ਹ ਦੇਰ ਰਾਤ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੇ ਉਸਦੇ ਡਰਾਈਵਰ ਨੇ ਪੁਲਿਸ ਕੋਲ਼ ਸਰੈਂਡਰ ਕੀਤਾ ਸੀ। ਕਿਹਾ ਜਾ ਰਿਹਾ ਸੀ ਅੱਜ ਇਨ੍ਹਾਂ ਨੂੰ ਬਾਬਾ ਬਕਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਪੁਲਿਸ ਵਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਜਿਸਦੇ ਕਾਰਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਬਾਬਾ ਬਕਾਲਾ ਕੋਰਟ ਵਿੱਚ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਭਰਾ ਹਰਜੀਤ ਸਿੰਘ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਲੈਕੇ ਆਉਣਾ ਹੈ ਪਰ ਉਨ੍ਹਾਂ ਨੂੰ ਇੱਥੇ ਕੋਰਟ ਵਿੱਚ ਲੈਕੇ ਨਹੀਂ ਪੁੱਜੇ।

ਪੰਜਾਬ ਤੋਂ ਬਾਹਰ ਕਿਸੇ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ : ਉਨ੍ਹਾਂ ਕਿਹਾ ਪਤਾ ਲੱਗਾ ਹੈ ਕਿ ਪੰਜਾਬ ਤੋਂ ਬਾਹਰ ਕਿਸੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਮੇਰੇ ਭਰਾ ਨੇ ਪੁਲਿਸ ਨੂੰ ਸਰੈਂਡਰ ਕਰਨ ਤੋਂ ਪਹਿਲਾਂ ਮੈਨੂੰ ਫ਼ੋਨ ਕੀਤਾ ਸੀ ਕਿ ਉਹ ਪੁਲਿਸ ਨੂੰ ਸਰੈਂਡਰ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਨੂੰ ਅਜੇ ਤੱਕ ਇਹ ਨਹੀਂ ਦੱਸ ਰਹੀ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ ਪਰ ਅਸੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਪੁਲਿਸ ਸਾਨੂੰ ਇਹ ਦੱਸੇ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ।

ਇਹ ਵੀ ਪੜ੍ਹੋ : Amritpal Singh SUV: ਨਸ਼ੇ ਦੇ ਨਾਲ ਹੁਣ ਕਿਉਂ ਜੁੜ ਰਿਹਾ ਅੰਮ੍ਰਿਤਪਾਲ ਸਿੰਘ ਦਾ ਨਾਂ, ਪੜ੍ਹੋ ਤੋਹਫੇ 'ਚ ਕਿਸਨੇ ਦਿੱਤੀ ਮਰਸਡੀਜ਼ ਗੱਡੀ

ਗਲਤ ਰੰਗ ਦਿੱਤਾ ਜਾ ਰਿਹਾ : ਨਸ਼ਾ ਛੁਡਾਊ ਕੇਂਦਰ 'ਚ ਹਥਿਆਰ ਅਤੇ ਫਿਦਾਈਨ ਹਮਲੇ ਦੀ ਤਿਆਰੀ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਇਹ ਸਭ ਝੂਠ ਹੈ ਅਜਿਹਾ ਕੁਝ ਨਹੀਂ ਹੈ। ਇਹ ਸਾਰੀਆਂ ਕਹਾਣੀਆਂ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਹਨ। ਪੰਜਾਬ ਦੇ ਪਿੰਡਾਂ 'ਚੋਂ ਫੜੇ ਗਏ ਨੌਜਵਾਨ ਕੁਝ ਸਾਡੇ ਪਿੰਡ ਤੋਂ ਵੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਪਾਕਿਸਤਾਨ ਅਤੇ ਵਿਦੇਸ਼ਾਂ 'ਚ ਸਬੰਧ ਸਾਹਮਣੇ ਆਉਣ ਅਤੇ ਦਲਜੀਤ ਕਲਸੀ ਦੇ ਖਾਤੇ 'ਚ 35 ਕਰੋੜ ਰੁਪਏ ਦੀ ਫੰਡਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਇਹ ਤਾਂ ਦਲਜੀਤ ਕਲਸੀ ਹੀ ਦੱਸ ਸਕਦੇ ਹਨ ਪਰ ਏ.ਕੇ.ਐੱਫ. ਕੇਵਲ ਅਨੰਦਪੁਰ ਖਾਲਸਾ ਫੌਜ ਬਣਾਈ ਗਈ ਸੀ। ਇਹ ਲੜਨ ਵਾਲੀ ਜੰਗ ਨਹੀਂ ਹੈ, ਇਸ ਨੂੰ ਗਲਤ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਫੀ ਕੁੱਝ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.