ETV Bharat / state

Amritpal Singh's Supporters: ਅੰਮ੍ਰਿਤਪਾਲ ਦੇ ਭਰਾ ਸਣੇ 11 ਸਾਥੀਆਂ ਦੀ ਪੇਸ਼ੀ, 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

author img

By

Published : Mar 23, 2023, 1:23 PM IST

Updated : Mar 23, 2023, 1:48 PM IST

Amritpal Singh's Supporters, Amritpal Singh
Amritpal Singh's Supporters : ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 11 ਸਾਥੀਆਂ ਦੀ ਪੇਸ਼ੀ, 14 ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ

ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 11 ਸਾਥੀਆਂ ਨੂੰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਹਨਾਂ ਨੂੰ ਮਾਨਯੋਗ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਅੰਮ੍ਰਿਤਪਾਲ ਦੇ ਭਰਾ ਸਣੇ 11 ਸਾਥੀਆਂ ਦੀ ਪੇਸ਼ੀ, 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਅੰਮ੍ਰਿਤਸਰ: ਭਗੌੜਾ ਕਰਾਰ ਦਿੱਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਸੂਬੇ ਭਰ ਵਿੱਚ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਹੋਰਨਾਂ ਸੂਬਿਆਂ ਦੀ ਪੁਲਿਸ ਵੀ ਅਲਰਟ ਹੋ ਗਈ ਹੈ। ਇਸ ਮਾਮਲੇ ਵਿੱਚ ਅੱਜ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 11 ਸਾਥੀਆਂ ਨੂੰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅੱਜ ਇਨ੍ਹਾਂ ਦਾ ਰਿਮਾਂਡ ਪੂਰਾ ਹੋ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਭਾਰੀ ਸੁਰੱਖਿਆ ਬਲ ਦੇ ਹੇਠ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਹੁਣ ਅਜਨਾਲਾ ਅਦਾਲਤ 'ਚ ਵੀ ਹੋਵੇਗੀ ਪੇਸ਼ੀ: ਬਾਬਾ ਬਕਾਲਾ ਕੋਰਟ ਨੇ ਸੁਣਵਾਈ ਕਰਦੇ ਹੋਏ ਇਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦਈਏ ਕਿ ਜਿਹਨਾਂ ਨੌਜਵਾਨਾਂ ਦੇ ਨਾਂ 26 ਨੰਬਰ ਐੱਫਆਈਆਰ ਵਿੱਚ ਦਰਜ ਹਨ ਉਹਨਾਂ ਨੂੰ ਤਾਂ ਜੇਲ੍ਹ ਭੇਜ ਦਿੱਤਾ ਗਿਆ ਹੈ, ਪਰ ਜਿਹੜੇ ਨੌਜਵਾਨਾਂ ਦੇ ਨਾਂਅ 29 ਨੰਬਰ ਤੇ 39 ਨੰਬਰ ਕੇਸ ਵਿੱਚ ਦਰਜ ਹਨ, ਉਹਨਾਂ ਨੂੰ ਬਾਬਾ ਬਕਾਲਾ ਕੋਰਟ ਨੇ ਨਿਆਂਇਕ ਹਿਰਾਸਤ ਭੇਜਣ ਤੋਂ ਬਾਅਦ ਤੁਰੰਤ ਉਹਨਾਂ ਨੌਜਵਾਨਾਂ ਨੂੰ ਅਜਨਾਲਾ ਪੁਲਿਸ ਕੋਲ ਟਰਾਂਜ਼ਿਟ ਰਿਮਾਂਡ ਉੱਤੇ ਭੇਜ ਦਿੱਤਾ ਹੈ।

ਮੁਲਜ਼ਮਾਂ 'ਤੇ ਇਨ੍ਹਾਂ ਧਾਰਾਵਾਂ ਤਹਿਤ ਮਾਮਲੇ ਦਰਜ: ਉਥੇ ਹੀ ਵਕੀਲ ਸ਼ੁਕਰਗੁਜ਼ਾਰ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਨੰਬਰ ਐੱਫਆਈਆਰ ਵਿੱਚ ਜਿਹੜੇ ਜਿਹੜੇ ਸੈਕਸ਼ਨ ਸਨ, ਉਸ ਵਿੱਚ 279,186,506,326,427, ਆਈਪੀਸੀ ਤੇ 25-27-54 ਆਰਮ ਐਕਟ ਦੇ ਸੈਕਸ਼ਨ ਵੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿਚ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਗਿਆ ਸੀ, ਪਰ 29 ਨੰਬਰ ਤੇ 39 ਨੰਬਰ ਜਿਸ ਨੂੰ ਲੈਕੇ ਪੁਲਿਸ ਵੱਲੋਂ ਟਰਾਂਜ਼ਿਟ ਰਿਮਾਂਡ ਵੀ ਮੰਗਿਆ ਗਿਆ ਹੈ, ਹੁਣ 29 ਨੰਬਰ ਤੇ 39 ਨੰਬਰ ਐੱਫਆਈਆਰ ਨੂੰ ਲੈਕੇ ਅਜਨਾਲਾ ਅਦਾਲਤ ਵਿੱਚ ਇਨ੍ਹਾਂ ਸਾਰੀਆਂ ਨੂੰ ਪੇਸ਼ ਕੀਤਾ ਜਾਵੇਗਾ। ਕੁੱਲ 11 ਨੌਜਵਾਨਾਂ ਨੂੰ ਇਸ ਮਾਮਲੇ ਵਿੱਚ ਪੇਸ਼ ਕੀਤਾ ਜਾਵੇਗਾ।

ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ: ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ 6ਵੇਂ ਦਿਨ ਵੀ ਪੰਜਾਬ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਹਾਲਾਂਕਿ, ਪੁਲਿਸ ਵੱਲੋਂ ਸ਼ਹਿਰ ਸ਼ਹਿਰ ਨਾਕੇਬੰਦੀ ਵਧਾਈ ਗਈ ਹੈ। ਫਲੈਗ ਮਾਰਚ ਕੱਢੇ ਜਾ ਰਹੇ ਹਨ, ਹੋਰਨਾਂ ਸੂਬਿਆਂ ਦੀਆਂ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ, ਪਰ ਅੰਮ੍ਰਿਤਪਾਲ ਦੀ ਕੋਈ ਜਾਣਕਾਰੀ ਅਜੇ ਵੀ ਪੁਲਿਸ ਕੋਲ ਨਹੀਂ ਹੈ। ਪੁਲਿਸ ਨੇ ਅੰਮ੍ਰਿਤਪਾਲ ਦੇ 150 ਤੋਂ ਵੱਧ ਸਮਰਥਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕੀਤਾ ਹੈ, ਪਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਕਰਨ ਵਿੱਚ ਫਿਲਹਾਲ ਪੁਲਿਸ ਅਸਫਲ ਹੋ ਰਹੀ ਹੈ। ਪੁਲਿਸ ਵੱਲੋਂ ਰੋਜ਼ਾਨਾਂ ਅੰਮ੍ਰਿਤਪਾਲ ਦੇ ਫ਼ਰਾਰ ਹੋਣ ਦੀਆਂ ਨਵੀਆਂ ਫੋਟੋਆਂ ਤੇ ਸੀਸੀਟੀਵੀ ਜਾਰੀ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: Kotakpura Golikand: ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਣਗੇ ਦੋਵੇਂ ਬਾਦਲ, ਅਦਾਲਤ ਦੇ ਬਾਹਰ ਪਹੁੰਚੀ ਅਕਾਲੀ ਲੀਡਰਸ਼ਿਪ

Last Updated :Mar 23, 2023, 1:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.