ETV Bharat / state

Aaj Da Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Feb 19, 2023, 6:53 AM IST

Updated : Feb 19, 2023, 7:18 AM IST

'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਅਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ ਜਾਂ ਲਿਖਿਆ ਹੋਇਆ ਕਾਗਜ਼। ਆਮ ਬੋਲਚਾਲ ਦੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ। ਇਸ ਨੂੰ ਮੰਨਣਾ ਜ਼ਰੂਰੀ ਹੈ ਜਿਸ ਦੇ ਲਿਖਤੀ ਸਰੂਪ ਨੂੰ ਨਜ਼ਕਰਅੰਦਾਜ਼ ਨਹੀਂ ਕੀਤਾ ਜਾ ਸਕਦਾ।

Aaj Da Hukamnama
Aaj Da Hukamnama : ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅੱਜ ਦਾ ਫੁਰਮਾਨ

Aaj Da Hukamnama
ਅੱਜ ਦਾ ਹੁਕਮਨਾਮਾ

ਅਰਥ

ਮੈਂ ਕੈਂਹ ਦਾ ਸਾਫ਼ ਤੇ ਲਿਸ਼ਕਵਾਂ ਭਾਂਡਾ ਘਸਾਇਆ, ਤਾਂ ਉਸ ਵਿਚੋਂ ਥੌੜੀ ਥੌੜੀ ਕਾਲੀ ਸਿਆਹੀ ਲੱਗ ਗਈ। ਜੇ ਮੈਂ ਸੌ ਵਾਰੀ ਵੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ ਜਾਂ ਸਾਫ਼ ਕਰਾਂ, ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਜੂਠ/ਕਾਲਖ ਦੂਰ ਨਹੀਂ ਹੁੰਦੀ।

ਮੇਰੇ ਅਸਲ ਮਿੱਤਰ ਉਹੀ ਹਨ, ਜੋ ਸਦਾ ਮੇਰੇ ਨਾਲ ਰਹਿਣ, ਤੇ ਇੱਥੋਂ ਤੁਰਨ ਵੇਲੇ ਵੀ ਮੇਰੇ ਨਾਲ ਹੀ ਚੱਲਣ। ਅੱਗੇ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਉੱਥੇ ਅਝੱਕ ਹੋ ਕੇ ਹਿਸਾਬ ਦੇ ਸਕਣ, ਭਾਵ - ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ। ਰਹਾਉ।

ਜਿਹੜੇ ਘਰ, ਮੰਦਰ, ਮਹਿਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, ਉਹ ਢਹਿ ਜਾਂਦੇ ਹਨ ਤੇ ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਵੀ ਉਹ ਤੀਰਥਾਂ ਉੱਤੇ ਹੀ ਹਨ, ਪਰ ਜੀਆਂ ਨੂੰ ਗਲੋਂ ਘੁੱਟ ਘੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ।

ਜਿਵੇਂ ਸਿੰਬਲ ਦਾ ਰੁੱਖ ਹੈ, ਉਵੇਂ ਹੀ ਮੇਰਾ ਸਰੀਰ ਹੈ, ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ। ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ। ਉਹੋ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ। ਮੈਂ ਅੰਨ੍ਹੇ ਨੇ ਸਿਰ ਉਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ। ਅੱਗੇ ਮੇਰੇ ਜੀਵਨ ਦਾ ਰਾਹ ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ, ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ ਕਿਸ ਤਰੀਕੇ ਨਾਲ ਪਹਾੜੀ ਉੱਤੇ ਚੜ੍ਹ ਕੇ ਮੈਂ ਪਾਰ ਲੰਘਾਂ?

ਹੇ ਨਾਨਕ ! ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ । ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀਂ ਹੀ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾ ਸਕੇਗਾ। ॥੬॥੧॥੩॥

ਇਹ ਵੀ ਪੜ੍ਹੋ: Weekly Rashifal (19 ਤੋਂ 25 ਫਰਵਰੀ 2023 ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

Last Updated : Feb 19, 2023, 7:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.