ETV Bharat / state

ਕੈਨੇਡੀਅਨ ਪੁਲਿਸ 'ਚ ਤੈਨਾਤ ਪੰਜਾਬੀ ਨੌਜਵਾਨ ਨੂੰ ਅਣਪਛਾਤੇ ਵਿਅਕਤੀ ਨੇ ਮਾਰੀ ਗੋਲੀ

author img

By

Published : May 3, 2021, 10:27 AM IST

ਫ਼ੋਟੋ
ਫ਼ੋਟੋ

ਕੈਨੇਡੀਅਨ ਪੁਲਿਸ ਵਿੱਚ ਤੈਨਾਤ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡੀਅਨ ਪੁਲਿਸ ਵਿੱਚ ਤੈਨਾਤ ਇੱਕ ਪੰਜਾਬੀ ਨੌਜਵਾਨ ਨੂੰ ਅਣਪਛਾਤੇ ਵਿਅਕਤੀ ਵੱਲੋਂ ਕੈਨੇਡਾ ਵਿੱਚ ਇੱਕ ਵਾਲਮਾਰਟ ਨੇੜੇ ਕਥਿਤ ਤੌਰ ਉੱਤੇ ਗੋਲੀ ਮਾਰੀ।

ਅੰਮ੍ਰਿਤਸਰ: ਕੈਨੇਡੀਅਨ ਪੁਲਿਸ ਵਿੱਚ ਤੈਨਾਤ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡੀਅਨ ਪੁਲਿਸ ਵਿੱਚ ਤੈਨਾਤ ਇੱਕ ਪੰਜਾਬੀ ਨੌਜਵਾਨ ਨੂੰ ਅਣਪਛਾਤੇ ਵਿਅਕਤੀ ਵੱਲੋਂ ਕੈਨੇਡਾ ਵਿੱਚ ਇੱਕ ਵਾਲਮਾਰਟ ਨੇੜੇ ਕਥਿਤ ਤੌਰ ਉੱਤੇ ਗੋਲੀ ਮਾਰੀ।

ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਿਆਸ ਦਾ ਰਹਿਣ ਵਾਲਾ ਹੈ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਹੈ ਕਿ ਮ੍ਰਿਤਕ ਨੌਜਵਾਨ ਬਿਕਰਮਦੀਪ ਸਿੰਘ ਕਰੀਬ 4-5 ਸਾਲ ਪਹਿਲਾਂ ਕੈਨੇਡਾ ਦੀ ਡੈਲਟਾ ਪੁਲਿਸ ਵਿੱਚ ਭਰਤੀ ਹੋਇਆ ਸੀ। ਕੈਨੇਡਾ ਬੀ.ਸੀ ਦੀ ਡੈਲਟਾ ਪੁਲਿਸ ਵੱਲੋਂ ਆਪਣੇ ਆਫੀਸ਼ਲ ਪੇਜ ਉੱਤੇ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਗਿਆ ਹੈ ਕਿ ਸ਼ਨੀਵਾਰ ਸ਼ਾਮ ਕਰੀਬ 5 ਵਜੇ 120 ਸੇਂਟ ਅਤੇ 72ਵੇਂ ਐਵ ਸਕੌਟਸਡੇਲ ਸੈਂਟਰ ਮਾਲ ਦੇ ਪਾਰਕਿੰਗ ਵਿੱਚ ਗੋਲੀਬਾਰੀ ਹੋਈ ਹੈ। ਉਨਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਐਮਰਜੈਂਸੀ ਸਿਹਤ ਸੇਵਾਵਾਂ ਦੀਆਂ ਪੂਰਨ ਕੋਸ਼ਿਸ਼ਾਂ ਦੇ ਬਾਵਜੂਦ ਘਟਨਾ ਦੇ ਪੀੜਤ ਦਾ ਦੇਹਾਂਤ ਹੋ ਗਿਆ ਹੈ।

ਵੇਖੋ ਵੀਡੀਓ

ਇਧਰ ਗੱਲਬਾਤ ਦੌਰਾਨ ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਰੰਧਾਵਾ ਵਾਸੀ ਬਿਆਸ ਨੇ ਕਿਹਾ ਕਿ ਉਨ੍ਹਾਂ ਦੀ ਕੈਨੇਡਾ ਵਾਸੀ ਆਪਣੇ ਦੂਸਰੇ ਪੁੱਤਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਕੁਝ ਲੋਕਾਂ ਨਾਲ ਗੱਲ ਹੋ ਰਹੀ ਹੈ ਪਰ ਉਥੋਂ ਪੁਲਿਸ ਵੱਲੋਂ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਉਹ ਇਸ ਸਮੇਂ ਕੁਝ ਨਹੀਂ ਕਹਿ ਸਕਦੇ।

ਜ਼ਿਕਰਯੋਗ ਹੈ ਕਿ ਆਪਣੇ ਤੌਰ 'ਤੇ ਘਟਨਾ ਨਾਲ ਜੁੜੀ ਜਾਣਕਾਰੀ ਇਕੱਤਰ ਕਰਨ ਦੌਰਾਨ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁਝ ਮੀਡੀਆ ਚੈਨਲਾਂ ਵੱਲੋਂ ਇਸ ਘਟਨਾ ਦੀਆਂ ਕੁਝ ਵਾਇਰਲ ਵੀਡਿਓ ਸਾਝੀਆਂ ਕੀਤੀਆਂ ਗਈਆਂ ਹਨ। ਡੈਲਟਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਇਸ ਘਟਨਾ ਬਾਬਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਵੀਡੀਓ ਫੁਟੇਜ ਸਾਝੇ ਕਰਨ ਦੀ ਅਪੀਲ ਕੀਤੀ ਗਈ ਹੈ।

ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਗੋਲੀਬਾਰੀ ਦੀ ਇਸ ਘਟਨਾ ਦਾ ਸਹੀ ਕਾਰਨ ਕੀ ਹੈ। ਕਿਉਂਕਿ ਸਥਾਨਕ ਪੁਲਿਸ ਵੱਲੋਂ ਬੜੀ ਗੰਭੀਰਤਾ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.