ETV Bharat / state

ਭਾਰਤ-ਪਾਕਿ ਸਰਹੱਦ 'ਤੇ ਮਿਲਿਆ ਪਾਕਿਸਤਾਨੀ ਕਬੂਤਰ

author img

By

Published : Apr 30, 2021, 6:11 PM IST

ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਸਿੰਘੋਕੇ ਵਿਖੇ ਜਵਾਨਾਂ ਵੱਲੋਂ ਸਵੇਰੇ ਗਸਤ ਦੌਰਾਨ ਤਾਰਾਂ ਨਜ਼ਦੀਕ ਇੱਕ ਪਾਕਿਸਤਾਨ ਵਾਲੇ ਪਾਸਿਓਂ ਆਏ ਸ਼ੱਕੀ ਕਬੂਤਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਜਿਸ ਦੀ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ। ਉਸਦੇ ਸੱਜੇ ਪੈਰ ਵਿੱਚ ਇੱਕ ਰਿੰਗ ਪਾਈ ਹੋਈ ਸੀ, ਜਿਸ ਤੇ ਕੋਈ ਗੁਪਤ ਨੰਬਰ ਲਿਖਿਆ ਹੋਇਆ ਸੀ।

ਭਾਰਤ-ਪਾਕਿ ਸਰਹੱਦ 'ਤੇ ਮਿਲਿਆ ਪਾਕਿਸਤਾਨੀ ਕਬੂਤਰ
A pigeon from Pakistan was found unconscious on the Indo Pak border

ਅਮ੍ਰਿਤਸਰ: ਪੁਲਿਸ ਥਾਣਾ ਰਮਦਾਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਸਿੰਘੋਕੇ ਵਿਖੇ ਜਵਾਨਾਂ ਵੱਲੋਂ ਸਵੇਰੇ ਗਸਤ ਦੌਰਾਨ ਤਾਰਾਂ ਨਜ਼ਦੀਕ ਇੱਕ ਪਾਕਿਸਤਾਨ ਵਾਲੇ ਪਾਸਿਓਂ ਆਏ ਸ਼ੱਕੀ ਕਬੂਤਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਜਿਸ ਦੀ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ। ਉਸਦੇ ਸੱਜੇ ਪੈਰ ਵਿੱਚ ਇੱਕ ਰਿੰਗ ਪਾਈ ਹੋਈ ਸੀ, ਜਿਸ ਤੇ ਕੋਈ ਗੁਪਤ ਨੰਬਰ ਲਿਖਿਆ ਹੋਇਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਵਲੋਂ ਉਹਨਾ ਨੂੰ ਸੂਚਿਤ ਕੀਤਾ ਗਿਆ ਕਿ ਸਵੇਰੇ ਉਹਨਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਸਫੇਦ ਤੇ ਕਾਲੇ ਰੰਗ ਦਾ ਕਬੂਤਰ ਮਿਲਿਆ ਹੈ। ਜਿਸ ਦੀ ਸੱਜੀ ਲੱਤ ਵਿੱਚ ਇੱਕ ਰਿੰਗ ਪਾਈ ਹੋਈ ਸੀ ਤੇ ਜਿਸ ਤੇ ਇਕ ਨੰਬਰ 03454535563 ਲਿਖਿਆ ਹੋਇਆ ਸੀ। ਓਹਨਾਂ ਦੱਸਿਆ ਕਿ ਕਬੂਤਰ ਦੀ ਬਿਮਾਰ ਹੋਣ ਕਾਰਣ ਮੌਤ ਹੋ ਗਈ। ਜਿਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਹੀ ਦਫਨਾ ਦਿੱਤਾ ਗਿਆ। ਓਹਨਾਂ ਦੱਸਿਆ ਕਿ ਉਹਨਾ ਵੱਲੋਂ ਬੀਐਸਐਫ ਦੀ ਜਾਣਕਾਰੀ ਮੁਤਾਬਿਕ ਕਬੂਤਰ ਦੀ ਲੱਤ ਤੋਂ ਮਿਲੀ ਰਿੰਗ ਤੇ ਲਿਖੇ ਨੰਬਰ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.