ETV Bharat / state

ਇਕ ਹਫ਼ਤੇ ਦੇ ਦੌਰੇ 'ਤੇ ਭਾਰਤ ਆਏ 110 ਮੁਸਲਿਮ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਰਤਿਆ

author img

By

Published : May 23, 2022, 6:06 PM IST

ਇਕ ਹਫ਼ਤੇ ਦੇ ਦੌਰੇ 'ਤੇ ਭਾਰਤ ਆਏ 110 ਮੁਸਲਿਮ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਰਤਿਆ। ਮੁਸਲਿਮ ਸ਼ਰਧਾਲੂ ਹਜ਼ਰਤ ਅਮੀਰ ਖੁਸਰੋ ਦੀ ਦਰਗਾਹ 'ਤੇ ਲੱਗੇ ਉਰਸ ਮੇਲੇ 'ਚ ਸ਼ਮੂਲੀਅਤ ਕਰਨ ਦਿੱਲੀ ਪਹੁੰਚੇ ਸਨ। ਖਵਾਜ਼ਾ ਨਿਜ਼ਾਮੂਦੀਨ ਦੀ ਦਰਗਾਹ ਅਤੇ ਜਾਮਾ ਮਸਜਿਦ ਸਮੇਤ ਵੱਖ- ਵੱਖ ਮੁਸਲਿਮ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।

1ਹਫਤੇ ਦੇ ਦੌਰੇ 'ਤੇ ਭਾਰਤ ਆਏ 110 ਮੁਸਲਿਮ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਰਤਿਆ
1ਹਫਤੇ ਦੇ ਦੌਰੇ 'ਤੇ ਭਾਰਤ ਆਏ 110 ਮੁਸਲਿਮ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਰਤਿਆ

ਅੰਮ੍ਰਿਤਸਰ: ਬੀਤੀ 16 ਮਈ ਨੂੰ ਪਾਕਿਸਤਾਨ ਮੁਸਲਿਮ ਰਿਲੇਸ਼ਨ ਦਾ 110 ਲੋਕਾਂ ਦਾ ਇੱਕ ਜਥਾ ਜੋ ਕਿ ਭਾਰਤ ਦੇ ਦਿੱਲੀ ਵਿਖੇ ਮੁਹੰਮਦ ਅਮੀਰ ਖੁਸਰੋ ਦਾ ਉਰਸ ਮੇਲਾ ਮਨਾਉਣ ਲਈ ਪਹੁੰਚਿਆ ਸੀ।

1ਹਫਤੇ ਦੇ ਦੌਰੇ 'ਤੇ ਭਾਰਤ ਆਏ 110 ਮੁਸਲਿਮ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਰਤਿਆ

ਅੱਜ ਉਨ੍ਹਾਂ ਵਲੋਂ 23 ਤਰੀਕ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਤਨ ਵਾਪਸੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਟਾਰੀ ਵਾਹਗਾ ਸਰਹੱਦ 'ਤੇ ਤੈਨਾਤ ਪ੍ਰੋਟੋਕੋਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ 110 ਪਾਕਿਸਤਾਨੀ ਲੋਕਾਂ ਦਾ ਜਥਾ 16 ਤਰੀਕ ਨੂੰ ਦਿੱਲੀ ਰਵਾਨਾ ਹੋਇਆ ਸੀ। ਅੱਜ 23 ਤਰੀਕ ਨੂੰ ਵਤਨ ਵਾਪਸੀ ਲਈ ਅਟਾਰੀ ਵਾਹਗਾ ਸਰਹੱਦ 'ਤੇ ਪਹੁੰਚਿਆ ਹੈ ਅਤੇ ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਭਾਰੀ ਸੁਰੱਖਿਆ ਨਾਲ ਉਨ੍ਹਾਂ ਨੂੰ ਬਾਰਡਰ ਪਾਰ ਭੇਜਿਆ ਜਾਵੇਗਾ।

ਇਸ ਸਬੰਧੀ ਗੱਲਬਾਤ ਕਰਦਿਆਂ ਪਾਕਿਸਤਾਨੀ ਮੁਸਲਿਮ ਰਿਲੇਸ਼ਨਜ਼ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਮਨਾਏ ਜਾ ਰਹੇ ਮੁਹੰਮਦ ਅਮੀਰ ਖੁਸਰੋ ਦਾ ਮੇਲਾ ਮਨਾਉਣ ਲਈ ਪਹੁੰਚੇ ਸਨ। ਦਿੱਲੀ ਦੇ ਚਾਂਦਨੀ ਚੌਕ ਵਿਖੇ ਅਸੀਂ ਖੂਬਸੂਰਤ ਨਜ਼ਾਰੇ ਆਪਣੇ ਕੈਮਰਿਆਂ 'ਚ ਕੈਦ ਕੀਤੇ ਹਨ ਦਿੱਲੀ ਵਾਕਈ ਬਹੁਤ ਖੂਬਸੂਰਤ ਸ਼ਹਿਰ ਹੈ, ਜਿਸ ਦੀਆਂ ਮਿੱਠੀਆਂ ਯਾਦਾਂ ਅਸੀਂ ਨਾਲ ਲੈ ਕੇ ਜਾ ਰਹੇ ਹਾਂ।

ਪਾਕਿਸਤਾਨੀ ਨਾਗਰਿਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਸ 'ਚ ਪ੍ਰੇਮ ਸੰਬੰਧ ਬਣੇ ਰਹਿਣ 'ਤੇ ਦੋਵਾਂ ਸਰਕਾਰਾਂ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤਾਂ ਕਿ ਦੋਵਾਂ ਮੁਲਕਾਂ ਦੇ ਲੋਕ ਇਕ ਦੂਜੇ ਨੂੰ ਮਿਲ ਸਕਣ।

ਇਹ ਵੀ ਪੜ੍ਹੋ:- ਪੰਜਾਬ 'ਚ ਵਿਗੜਦੇ ਮਾਹੌਲ ਦਰਮਿਆਨ ਸਰਕਾਰ ਨੇ ਬਦਲਿਆ ਲਾਅ ਐਂਡ ਆਰਡਰ ਦਾ ADGP

ETV Bharat Logo

Copyright © 2024 Ushodaya Enterprises Pvt. Ltd., All Rights Reserved.