ETV Bharat / state

Punjab Weather Report: ਬੱਦਲਵਾਹੀ ਦੇ ਬਾਵਜੂਦ ਗਰਮੀ ਦਾ ਕਹਿਹ ਜਾਰੀ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

author img

By

Published : May 17, 2022, 9:53 AM IST

17th may Weather Report of Punjab
ਬੱਦਲਵਾਹੀ ਦੇ ਬਾਵਜੂਦ ਗਰਮੀ ਦਾ ਕਹਿਹ ਜਾਰੀ

ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਮੰਗਲਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਹੀ ਰਹੇਗੀ, ਪਰ ਗਰਮੀ ਦਾ ਕਹਿਰ ਜਾਰੀ ਰਹੇਗਾ। ਜਾਣੋ ਪੰਜਾਬ ਦਾ ਤਾਪਮਾਨ...

ਚੰਡੀਗੜ੍ਹ: ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਮੰਗਲਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਹੀ ਰਹੇਗੀ, ਪਰ ਗਰਮੀ ਦਾ ਕਹਿਰ ਜਾਰੀ ਰਹੇਗਾ। ਜਾਣੋਂ ਪੰਜਾਬ ਦੇ ਪ੍ਰਮੁੱਖ ਜਿਲ੍ਹਿਆਂ ਵਿੱਚ ਮੰਗਲਵਾਰ ਨੂੰ ਮੌਸਮ ਕਿਵੇਂ ਰਹੇਗਾ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 42 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੂਸਾਰ ਅੱਜ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਦੇ ਵਧਣ ਦਾ ਅਨੁਮਾਨ ਹਨ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਧੁੱਪ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਗਰਮੀ ਵਧੇਗੀ।

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹੇਗੀ। ਅੱਜ ਸੂਰਜ ਨਿਕਲੇਗਾ ਅਤੇ ਤੇਜ਼ ਧੁੱਪ ਦੇਖਣ ਨੂੰ ਮਿਲ ਸਰਦੀ ਹੈ।

Punjab Weather Report
ਬੱਦਲਵਾਹੀ ਦੇ ਬਾਵਜੂਦ ਗਰਮੀ ਦਾ ਕਹਿਹ ਜਾਰੀ

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੀ ਉਮੀਦ ਹੈ। ਬਾਰੀਸ਼ ਤੋਂ ਬਾਅਦ ਅੱਜ ਸੂਰਜ ਨਿਕਲੇਗਾ ਅਤੇ ਗਰਮੀ ਦੇਖਣ ਨੂੰ ਮਿਲ ਸਰਦੀ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਸਮਾਨ ਸਾਫ ਰਹੇਗਾ ਅਤੇ ਧੁਪ ਦਿਨਭਰ ਨਿਕਲੇਗੀ।

ਇਹ ਵੀ ਪੜ੍ਹੋ: vegetables Prices: ਜਾਣੋ ਸਬਜੀਆਂ ਦੇ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.