ETV Bharat / sports

ਭਾਰਤੀ ਮਹਿਲਾ ਹਾਕੀ ਟੀਮ ਤੇ ਅਰਜਨਟੀਨਾ ਵਿਚਕਾਰ ਹੋਏ ਮੈਚ ਦੌਰਾਨ ਕੀ ਕੁਝ ਰਿਹਾ ਖਾਸ ?

author img

By

Published : Aug 4, 2021, 6:47 PM IST

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਅਰਜਨਟੀਨਾ ਨੇ ਮਹਿਲਾ ਹਾਕੀ ਸੈਮੀਫਾਈਨਲ ਵਿੱਚ ਭਾਰਤ ਨੂੰ 2-1 ਨਾਲ ਹਰਾ ਦਿੱਤਾ ਹੈ। ਮਹਿਲਾ ਹਾਕੀ ਵਿੱਚ ਵੀ ਭਾਰਤ ਦਾ ਗੋਲਡ ਦਾ ਸੁਪਨਾ ਟੁੱਟ ਗਿਆ ਹੈ ਹੁਣ ਭਾਰਤ ਦੀਆਂ ਧੀਆਂ ਕਾਂਸੀ ਦੇ ਤਗਮੇ ਲਈ ਭਿੜਨਗੀਆਂ।

ਭਾਰਤੀ ਮਹਿਲਾ ਹਾਕੀ ਟੀਮ ਤੇ ਅਰਜਨਟੀਨਾ ਵਿਚਕਾਰ ਹੋਏ ਮੈਚ ਦੌਰਾਨ ਕੀ ਕੁਝ ਰਿਹਾ ਖਾਸ ?
ਭਾਰਤੀ ਮਹਿਲਾ ਹਾਕੀ ਟੀਮ ਤੇ ਅਰਜਨਟੀਨਾ ਵਿਚਕਾਰ ਹੋਏ ਮੈਚ ਦੌਰਾਨ ਕੀ ਕੁਝ ਰਿਹਾ ਖਾਸ ?

ਚੰਡੀਗੜ੍ਹ: ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਅਰਜਨਟੀਨਾ ਨੇ ਮਹਿਲਾ ਹਾਕੀ ਸੈਮੀਫਾਈਨਲ ਵਿੱਚ ਭਾਰਤ ਨੂੰ 2-1 ਨਾਲ ਹਰਾ ਦਿੱਤਾ ਹੈ। ਮਹਿਲਾ ਹਾਕੀ ਵਿੱਚ ਵੀ ਭਾਰਤ ਦਾ ਗੋਲਡ ਦਾ ਸੁਪਨਾ ਟੁੱਟ ਗਿਆ ਹੈ ਹੁਣ ਭਾਰਤ ਦੀਆਂ ਧੀਆਂ ਕਾਂਸੀ ਦੇ ਤਗਮੇ ਲਈ ਭਿੜਨਗੀਆਂ।

ਟੀਮ ਇੰਡੀਆ ਨੇ ਚੌਥੇ ਕੁਆਰਟਰ ਦੀ ਚੰਗੀ ਸ਼ੁਰੂਆਤ ਕੀਤੀ ਸੀ। ਉਹ ਹਮਲਾ ਕਰ ਰਹੀ ਸੀ। ਉਸ ਨੂੰ 51 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਸੀ। ਇਹ ਉਸ ਦਾ ਮੈਚ ਵਿੱਚ ਚੌਥਾ ਪੈਨਲਟੀ ਕਾਰਨਰ ਸੀ। ਗੁਰਜੀਤ ਕੌਰ ਨੇ ਸ਼ਾਟ ਮਾਰਿਆ, ਪਰ ਅਰਜਨਟੀਨਾ ਦੇ ਗੋਲਕੀਪਰ ਨੇ ਚੌਕਸ ਹੁੰਦਿਆ ਗੋਲ ਬਚਾ ਲਿਆ ਸੀ ਤੇ ਜਿਸ ਕਾਰਨ ਭਾਰਤ 1-2 ਨਾਲ ਪਿੱਛੇ ਹੋ ਗਿਆ।

ਤੀਜਾ ਕੁਆਟਰ ਖਤਮ ਹੋ ਗਿਆ। ਇਸ ਕੁਆਟਰ ਵਿੱਚ ਅਰਜਨਟੀਨਾ ਭਾਰਤ ਤੇ ਹਾਵੀ ਰਿਹਾ। ਉਹ 2-1 ਨਾਲ ਅੱਗੇ ਹੈ। ਮੈਚ ਵਿੱਚ ਹੁਣ 15 ਮਿੰਟ ਬਾਕੀ ਹਨ। ਜੇ ਟੀਮ ਜਿੱਤਣਾ ਚਾਹੁੰਦੀ ਹੈ ਤਾਂ ਭਾਰਤੀ ਟੀਮ ਨੂੰ ਚੌਥੇ ਕੁਆਟਰ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਭਾਰਤ ਨੂੰ ਝਟਕਾ ਲੱਗਾ ਹੈ। ਨੇਹਾ ਗੋਇਲ ਨੂੰ 39 ਵੇਂ ਮਿੰਟ ਵਿੱਚ ਗ੍ਰੀਨ ਕਾਰਡ ਦਿਖਾਇਆ ਗਿਆ। ਉਹ ਅਗਲੇ ਦੋ ਮਿੰਟਾਂ ਲਈ ਬਾਹਰ ਬੈਠੇਗੀ ਅਤੇ ਭਾਰਤ 10 ਖਿਡਾਰੀਆਂ ਨਾਲ ਖੇਡੇਗਾ।

ਅਰਜਨਟੀਨਾ ਨੇ ਤੀਜੇ ਕੁਆਟਰ ਵਿੱਚ ਚੰਗੀ ਸ਼ੁਰੂਆਤ ਕੀਤੀ। ਉਸ ਨੂੰ ਇਸ ਕੁਆਟਰ ਦੀ ਸ਼ੁਰੂਆਤ ਵਿੱਚ ਪੈਨਲਟੀ ਕਾਰਨਰ ਮਿਲਿਆ। ਅਜਿਹੀ ਸਥਿਤੀ ਵਿੱਚ, ਕਪਤਾਨ ਮਾਰੀਆ ਨੋਏ ਕਿੱਥੇ ਖੁੰਝਣ ਵਾਲੀ ਸੀ ਅਤੇ ਉਨ੍ਹਾਂ ਨੇ ਆਪਣੀ ਟੀਮ ਨੂੰ 36ਵੇਂ ਮਿੰਟ ਵਿੱਚ ਗੋਲ ਦਾਗ ਕੇ ਬੜਤ ਦਵਾ ਦਿੱਤੀ। ਅਰਜਨਟੀਨਾ ਦੀ ਕਪਤਾਨ ਮੈਚ ਵਿੱਚ ਦੂਸਰਾ ਗੋਲ ਹੈ ਜਿਸਦੇ ਅਰਜਨਟੀਨਾ 2-1 ਨਾਲ ਅੱਗੇ ਹੋ ਗਈ।

ਭਾਰਤ ਅਤੇ ਅਰਜਨਟੀਨਾ ਦੇ ਵਿਚਕਾਰ ਸੈਮੀਫਾਈਨਲ ਮੁਕਾਬਲੇ ਦਾ ਤੀਸਰਾ ਕੁਆਟਰ ਸ਼ੁਰੂ ਹੋਇਆ ਸੀ ਅਤੇ ਦੋਵੇਂ ਟੀਮਾਂ ਉਸ ਸਮੇਂ ਤੱਕ 1-1 ਸਕੋਰ ਨਾਲ ਬਰਾਬਰ ਚੱਲ ਰਹੀਆਂ ਸਨ। ਅਰਜਨਟੀਨਾ ਨੇ ਮੈਚ ਵਿੱਚ ਵਾਪਸੀ ਕਰਦੇ ਹੋਏ ਪਹਿਲਾ ਗੋਲ ਕੀਤਾ ਗਿਆ ਤੇ ਇਹ ਗੋਲ18 ਵੇਂ ਮਿੰਟ ਵਿੱਚ ਕੀਤਾ ਗਿਆ।

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਗੋਲ ਦਾਗ ਦਿੱਤਾ। ਇਹ ਗੋਲ ਗੁਰਜੀਤ ਕੌਰ ਨੇ ਪੈਨਲਟੀ ਕੌਰ ਰਾਹੀਂ ਕੀਤਾ ਸੀ। ਜਿਸ ਕਾਰਨ ਭਾਰਤ 1-0 ਨਾਲ ਅੱਗੇ ਵਧਿਆ ਸੀ। ਪਰ ਬਾਅਦ ਵਿੱਚ ਅਰਜਨਟੀਨਾ ਨੇ ਚੰਗੀ ਖੇਡ ਦਿਖਾਉਂਦੇ ਭਾਰਤ ਖਿਲਾਫ਼ 2 ਗੋਲ ਦਾਗ ਕੇ ਜਿੱਤ ਪ੍ਰਾਪਤ ਕਰ ਲਈ।

ਇਹ ਵੀ ਪੜ੍ਹੋ:ਮਹਿਲਾ ਹਾਕੀ 'ਚ ਟੁੱਟਿਆ ਗੋਲਡ ਦਾ ਸੁਪਨਾ, ਹੁਣ ਕਾਂਸੀ ਦੇ ਤਮਗੇ ਲਈ ਹੋਵੇਗੀ ਚੁਣੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.