ETV Bharat / sports

ਲਿਐਂਡਰ ਪੇਸ ਨੇ ਟੈਨਿਸ ਨੂੰ ਅਲਵਿਦਾ ਕਹਿਣ ਦੇ ਦਿੱਤੇ ਸੰਕੇਤ

author img

By

Published : Dec 4, 2019, 6:45 PM IST

Leander paes, Davis cup
ਲਿਐਂਡਰ ਪੇਸ ਨੇ ਟੈਨਿਸ ਨੂੰ ਅਲਵਿਦਾ ਕਹਿਣ ਦੇ ਦਿੱਤੇ ਸੰਦੇਸ਼

ਲਿਐਂਡਰ ਪੇਸ ਨੇ ਕਿਹਾ ਕਿ ਮੈਂ 46 ਸਾਲ ਦਾ ਹੋ ਚੁੱਕਾ ਹਾਂ ਅਤੇ ਮੇਰੀ ਥਾਂ ਹੁਣ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ। ਨੌਜਵਾਨ ਟੀਮ ਤਿਆਰ ਕਰਨਾ ਮਹੱਤਵਪੂਰਨ ਹੈ।

ਨਵੀਂ ਦਿੱਲੀ : ਟੈਨਿਸ ਦੇ ਮਸ਼ਹੂਰ ਖਿਡਾਰੀ ਲਿਐਂਡਰ ਪੇਸ ਨੇ ਖੇਡ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਅਨੁਭਵ ਦੇ ਬਲਬੂਤੇ ਜਿੱਤਦੇ ਹਨ ਪਰ ਟੀਮ ਦੇ ਹਿੱਤਾਂ ਨੂੰ ਦੇਖਦੇ ਹੋਏ 1 ਸਾਲ ਤੋਂ ਜ਼ਿਆਦਾ ਨਹੀਂ ਖੇਡਣਾ ਚਾਹੁੰਦੇ। ਪਾਕਿਸਤਾਨ ਵਿਰੁੱਧ ਟੈਨਿਸ ਡੇਵਿਸ ਕੱਪ ਜਿੱਤ ਕੇ ਮੁੜ ਭਾਰਤ ਆਉਣ ਤੋਂ ਬਾਅਦ ਪੇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਪੇਸ ਨੇ ਕਿਹਾ ਕਿ ਮੈਂ 46 ਸਾਲ ਦਾ ਹੋ ਚੁੱਕਾ ਹਾਂ ਅਤੇ ਮੇਰੀ ਥਾਂ ਹੁਣ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ। ਨੌਜਵਾਨਾਂ ਦੀ ਟੀਮ ਤਿਆਰ ਕਰਨਾ ਮਹੱਤਵਪੂਰਨ ਹੈ। ਪਾਕਿਸਤਾਨ ਵਿਖੇ ਖੇਡਣ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਲਿਐਂਡਰ ਪੇਸ ਨੇ ਕਿਹਾ ਕਿ ਦੇਸ਼ ਲਈ ਜਦੋਂ ਅਸੀਂ ਖੇਡਦੇ ਹਾਂ ਕਿਸੇ ਖਿਡਾਰੀ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਮੁਕਾਬਲਾ ਕਿਥੇ ਖੇਡਿਆ ਜਾ ਰਿਹਾ ਹੈ।

ਪੇਸ ਨੇ ਕਿਹਾ ਕਿ ਅਸੀਂ ਕਿਥੇ ਖੇਡ ਰਹੇ ਹਾਂ ਅਤੇ ਕਿਸ ਵਿਰੁੱਧ ਖੇਡ ਰਹੇ ਹਾਂ, ਇਹ ਵੀ ਮਾਇਨੇ ਨਹੀਂ ਰੱਖਦਾ। ਐਸੋਸੀਏਸ਼ਨ ਨੇ ਜਦੋਂ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਇਸਲਾਮਾਬਾਦ ਵਿਖੇ ਖੇਡਣ ਨੂੰ ਤਿਆਰ ਹਾਂ ਤਾਂ ਮੇਰਾ ਜੁਆਬ ਹਾਂ ਸੀ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਰੁੱਧ ਡੈਵਿਸ ਕੱਪ ਦਾ ਮੁਕਾਬਲਾ ਕਜ਼ਾਖਿਸਤਾਨ ਵਿੱਚ ਹੋਇਆ ਸੀ ਜਿਸ ਵਿੱਚ ਭਾਰਤ ਨੇ 4-0 ਨਾਲ ਇੱਕ-ਤਰਫ਼ਾ ਜਿੱਤ ਪ੍ਰਾਪਤ ਕੀਤੀ ਸੀ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.