ETV Bharat / sports

ਅੰਤਰਰਾਸ਼ਟਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਜਨਮਦਿਨ ਅੱਜ

author img

By

Published : Jun 13, 2020, 1:06 PM IST

Today is the birthday of international archer Deepika Kumari
ਅੰਤਰਰਾਸ਼ਟਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਜਨਮਦਿਨ ਅੱਜ

ਅੱਜ ਅੰਤਰਰਾਸ਼ਟਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਜਨਮਦਿਨ ਹੈ। ਇੱਕ ਗ਼ਰੀਬ ਪਰਿਵਾਰ ਵਿੱਚ ਜੰਮੀ ਇਸ ਤੀਰਅੰਦਾਜ਼ ਨੇ ਖੇਡ ਦੇ ਹੇਠਲੇ ਪੱਧਰ ਤੋਂ ਆਪਣੀ ਸ਼ੁਰੂਆਤ ਕੀਤੀ ਅਤੇ ਅੱਜ ਅੰਤਰਰਾਸ਼ਟਰੀ ਖੇਤਰ ਵਿੱਚ ਆਪਣਾ ਦਬਦਬਾ ਬਣਾਇਆ ਹੈ।

ਰਾਂਚੀ: ਅੱਜ ਅੰਤਰਰਾਸ਼ਟਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਜਨਮਦਿਨ ਹੈ। ਦੀਪਿਕਾ ਕੁਮਾਰੀ ਦਾ ਜਨਮ 13 ਜੂਨ 1994 ਨੂੰ ਰਾਂਚੀ ਵਿਖੇ ਹੋਇਆ ਸੀ। ਇੱਕ ਗ਼ਰੀਬ ਪਰਿਵਾਰ ਵਿੱਚ ਜੰਮੀ ਇਸ ਤੀਰਅੰਦਾਜ਼ ਨੇ ਖੇਡ ਦੇ ਹੇਠਲੇ ਪੱਧਰ ਤੋਂ ਆਪਣੀ ਸ਼ੁਰੂਆਤ ਕੀਤੀ ਅਤੇ ਅੱਜ ਅੰਤਰਰਾਸ਼ਟਰੀ ਖੇਤਰ ਵਿੱਚ ਆਪਣਾ ਦਬਦਬਾ ਬਣਾਇਆ ਹੈ। ਦੱਸ ਦਈਏ ਕਿ ਆਉਣ ਵਾਲੀ 30 ਜੂਨ ਨੂੰ ਤੀਰਅੰਦਾਜ਼ ਦੀਪਿਕਾ ਅਤੇ ਅਤਨੂ ਦਾਸ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੀਪਿਕਾ ਆਪਣੇ ਪੂਰੇ ਪਰਿਵਾਰ ਨਾਲ ਆਪਣਾ ਜਨਮਦਿਨ ਵੀ ਮਨਾ ਰਹੀ ਹੈ।

ਦੀਪਿਕਾ ਦੇ ਸੰਘਰਸ਼ ਦੀ ਕਹਾਣੀ ਲੋਕਾਂ ਨੂੰ ਸਬਕ ਸਿਖਾਉਣ ਜਾ ਰਹੀ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਾਤੂ ਵਿੱਚ 13 ਜੂਨ 1994 ਨੂੰ ਜੰਮੀ ਦੀਪਿਕਾ ਦੇ ਪਿਤਾ ਸ਼ਿਵ ਨਰਾਇਣ ਮਹਾਤੋ ਮਜ਼ਦੂਰੀ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵਿੱਚ ਵਿੱਤੀ ਸੰਕਟ ਦੇ ਬਾਵਜੂਦ ਦੀਪਿਕਾ ਬਚਪਨ ਤੋਂ ਹੀ ਆਪਣੇ ਟੀਚੇ ਲਈ ਬਹੁਤ ਗੰਭੀਰ ਸੀ। ਆਪਣੀ ਮਿਹਨਤ ਨਾਲ ਖੇਡ ਦੇ ਹੇਠਲੇ ਪੱਧਰ ਤੋਂ ਸ਼ੁਰੂਆਤ ਕਰ ਦੀਪਿਕਾ ਨੇ ਅੱਜ ਝਾਰਖੰਡ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ

ਅਰਜੁਨ ਐਵਾਰਡੀ ਦੀਪਿਕਾ ਕੁਮਾਰੀ ਨੂੰ ਸਾਲ 2016 ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ ਸੀ। ਦੀਪਿਕਾ ਇਸ ਅਵਾਰਡ ਨਾਲ ਸਨਮਾਨਤ ਹੋਈ ਸਭ ਤੋਂ ਛੋਟੀ ਉਮਰ ਦੀ ਖਿਡਾਰਣ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.