ETV Bharat / sports

ਆਸਟਰੇਲੀਆ ਦੇ ਬ੍ਰਿਸਬੇਨ ‘ਚ ਹੋਵੇਗਾ 2032 ਦਾ ਓਲੰਪਿਕ

author img

By

Published : Jul 22, 2021, 9:54 AM IST

ਆਸਟਰੇਲੀਆ ਦਾ ਬ੍ਰਿਸਬੇਨ ਸ਼ਹਿਰ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ ਬ੍ਰਿਸਬੇਨ ਨੂੰ 2032 ‘ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਦਿੱਤਾ।

ਆਸਟਰੇਲੀਆ ਦੇ ਬ੍ਰਿਸਬੇਨ ‘ਚ ਹੋਵੇਗਾ 2032 ਦਾ ਓਲੰਪਿਕ
ਆਸਟਰੇਲੀਆ ਦੇ ਬ੍ਰਿਸਬੇਨ ‘ਚ ਹੋਵੇਗਾ 2032 ਦਾ ਓਲੰਪਿਕ

ਚੰਡੀਗੜ੍ਹ: ਆਸਟਰੇਲੀਆ ਦਾ ਸ਼ਹਿਰ ਬ੍ਰਿਸਬੇਨ 2032 ਓਲੰਪਿਕ ਖੇਡਾਂ (Olympic Games) ਦੀ ਮੇਜ਼ਬਾਨੀ ਕਰੇਗਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ ਬ੍ਰਿਸਬੇਨ ਨੂੰ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਦਿੱਤਾ।

ਇਸ ਘੋਸ਼ਣਾ ਦਾ ਬ੍ਰਿਸਬੇਨ ਦੇ ਨੁਮਾਇੰਦਿਆਂ ਦੁਆਰਾ ਆਈਓਸੀ ਦੇ ਇਸ ਫੈਸਲੇ ਦਾ ਚੱਲ ਰਹੇ ਇਸ ਸੈਸ਼ਨ ਵਿੱਚ ਸਵਾਗਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਆਸਟਰੇਲਿਆਈ ਸ਼ਹਿਰ ਵਿੱਚ ਆਤਿਸ਼ਬਾਜੀ ਵੀ ਕੀਤੀ ਗਈ। ਉੱਥੇ ਲੋਕ ਵੋਟਾਂ ਦੇ ਨਤੀਜਿਆਂ ਦੀ ਉਡੀਕ ਵਿਚ ਇਕੱਠੇ ਹੋਏ ਸਨ।

ਆਸਟਰੇਲੀਆ ਇਸ ਤੋਂ ਪਹਿਲਾਂ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਇਹ ਖੇਡਾਂ 32 ਸਾਲਾਂ ਬਾਅਦ ਆਸਟਰੇਲੀਆ ਦੁਬਾਰਾ ਹੋਣਗੀਆਂ। ਬ੍ਰਿਸਬੇਨ, ਮੈਲਬਰਨ ਅਤੇ ਸਿਡਨੀ ਤੋਂ ਬਾਅਦ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਆਸਟਰੇਲੀਆ ਦਾ ਤੀਜਾ ਸ਼ਹਿਰ ਹੋਵੇਗਾ। ਓਲੰਪਿਕ ਖੇਡਾਂ ਸਾਲ 2024 ਵਿਚ ਪੈਰਿਸ ਅਤੇ ਲਾਸ ਏਂਜਲਸ ਵਿਚ 2028 ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਇੱਥੇ ਦੱਸ ਦਈਏ ਕਿ ਟੋਕਿਓ ਓਲੰਪਿਕ 2020 ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ.

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ (Scott Morrison) ਨੇ ਵੀਡਿਓ ਕਾਨਫਰੰਸ ਵਿੱਚ ਕਿਹਾ, "ਸਾਡੀ ਸਰਕਾਰ ਨੂੰ ਮਾਣ ਹੈ ਕਿ ਸਾਨੂੰ ਬ੍ਰਿਸਬੇਨ ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਖੇਡਾਂ ਦਾ ਆਯੋਜਨ ਵਧੀਆ ਤਰੀਕੇ ਨਾਲ ਕਰਾਂਗੇ।" ਉਨ੍ਹਾਂ ਅੱਗੇ ਕਿਹਾ ਕਿ ਉਹ ਜਾਣਦੇ ਹਨ ਕਿ ਕਿਵੇਂ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Tokyo Olympics 2021:ਟੋਕਿਓ 'ਚ ਕੋਰੋਨਾ ਦੇ 1832 ਆਏ ਨਵੇਂ ਕੇਸ

ETV Bharat Logo

Copyright © 2024 Ushodaya Enterprises Pvt. Ltd., All Rights Reserved.