ETV Bharat / sports

ਓਲੰਪਿਕ ਕੁਆਲੀਫ਼ਾਇਰ ਲਈ ਮੈਰੀ ਕਾਮ ਦੇਵੇਗੀ ਟ੍ਰਾਇਲ

author img

By

Published : Dec 18, 2019, 9:13 AM IST

tokyo olympic 2020, marry kom tokyo olympic 2020
ਮੈਰੀ ਕਾਮ ਓਲੰਪਿਕ ਕੁਆਲੀਫ਼ਾਇਰ ਲਈ ਦੇਵੇਗੀ ਟ੍ਰਾਇਲ

ਵਿਸ਼ਵ ਚੈਂਪੀਅਨਸ਼ਿਪ ਜੇਤੂ ਭਾਰਤ ਦੀ ਮਸ਼ਹੂਰ ਮੁੱਕੇਬਾਜ਼ ਮੈਰੀ ਕਾਮ ਨੂੰ ਹੁਣ ਓਲੰਪਿਕ ਲਈ ਕੁਆਲੀਫ਼ਾਈ ਕਰਨ ਲਈ ਟ੍ਰਾਇਲ ਦੇਣੇ ਪੈਣਗੇ।

ਨਵੀਂ ਦਿੱਲੀ : ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਓਲੰਪਿਕ ਕੁਆਲੀਫ਼ਾਇਰ ਲਈ ਐੱਮਸੀ ਮੈਰੀ ਕਾਮ ਦਾ ਨਾਂਅ ਸਿੱਧੇ ਭੇਜਣ ਵਾਲੀ ਗੱਲ ਉੱਤੇ ਹੁਣ ਭਾਰਤੀ ਮੁੱਕੇਬਾਜ਼ੀ ਸੰਘ (ਬੀਐੱਫ਼ਆਈ) ਨੇ ਪਲਟੀ ਮਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਓਲੰਪਿਕ ਕੁਆਲੀਫ਼ਾਇਰ ਲਈ 5 ਸਤੰਬਰ ਨੂੰ ਹੋਈ ਬੈਠਕ ਵਿੱਚ ਜੋ ਨਿਯਮ ਬਣਾਏ ਗਏ ਸਨ, ਉਨ੍ਹਾਂ ਦਾ ਪਾਲਣ ਕਰਨਾ ਹੋਵੇਗਾ। ਇਸ ਬਿਆਨ ਦਾ ਸਿੱਧਾ ਭਾਵ ਹੈ ਕਿ ਹੁਣ ਮੈਰੀ ਕਾਮ ਨੂੰ ਚੀਨ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਲਈ ਟ੍ਰਾਇਲਾਂ ਦੀ ਅਗਲੀ ਪ੍ਰੀਖਿਆ ਤੋਂ ਗੁਜਰਣਾ ਹੋਵੇਗਾ।

ਇਸੇ ਸਾਲ 3 ਤੋਂ 13 ਅਕਤੂਬਰ ਵਿਚਕਾਰ ਰੂਸ ਵਿੱਚ ਹੋਈ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਰੀ ਕਾਮ ਨੇ ਮਹਿਲਾਵਾਂ ਦੀ 51 ਕਿਲੋਗ੍ਰਾਮ ਭਾਰ ਵਰਗ ਵਿੱਚ ਤਾਂਬੇ ਦਾ ਤਮਗ਼ਾ ਜਿੱਤਿਆ ਸੀ।

ਮੈਰੀ ਕਾਮ ਦੇ ਭਾਰਤ ਮੁੜਣ ਤੋਂ ਬਾਅਦ ਬੀਐੱਫ਼ਆਈ ਮੁਖੀ ਅਜੇ ਸਿੰਘ ਨੇ ਕਿਹਾ ਸੀ ਕਿ ਮੈਰੀ ਕਾਮ ਨੂੰ ਸਿੱਧੇ ਓਲੰਪਿਕ ਕੁਆਲੀਫ਼ਾਇਰ ਵਿੱਚ ਭੇਜਿਆ ਜਾਵੇਗਾ, ਉਨ੍ਹਾਂ ਨੂੰ ਟ੍ਰਾਇਲ ਨਹੀਂ ਦੇਣੇ ਪੈਣਗੇ।

ਇਹ ਗੱਲ ਬੀਐੱਫ਼ਆਈ ਵੱਲੋਂ 5 ਸਤੰਬਰ ਨੂੰ ਜਾਰੀ ਕੀਤੇ ਗਏ ਨਿਯਮਾਂ ਵਿਰੁੱਧ ਸੀ ਕਿਉਂਕਿ ਉਸ ਨਿਯਮ ਮੁਤਾਬਕ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਾਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਿੱਧੇ ਹੀ ਓਲੰਪਿਕ ਕੁਆਲੀਫ਼ਾਇਰ ਵਿੱਚ ਐਂਟਰੀ ਮਿਲਣੀ ਸੀ ਜਦਕਿ ਹੋਰ ਮੁੱਕੇਬਾਜ਼ਾਂ ਨੂੰ ਟ੍ਰਾਇਲਾਂ ਤੋਂ ਲੰਘਣਾ ਹੋਵੇਗਾ।

ਮੈਰੀ ਕਾਮ ਨੇ ਤਾਂਬੇ ਦਾ ਤਮਗ਼ਾ ਜਿੱਤਣ ਤੋਂ ਬਾਅਦ ਵੀ ਬੀਐੱਫ਼ਆਈ ਮੁਖੀ ਨੇ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਹੋਣ ਵਾਲੇ ਕੁਆਲੀਫ਼ਾਈਰ ਵਿੱਚ ਭੇਜਣ ਦੀ ਗੱਲ ਕਹੀ ਸੀ, ਜਿਸ ਉੱਤੇ ਨਿਕਹਤ ਜ਼ਰੀਨ ਅਤੇ ਪਿੰਕੀ ਰਾਣੀ ਨੇ ਕਾਫ਼ੀ ਇਤਰਾਜ਼ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਬੀਐੱਫ਼ਆਈ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ 5 ਸਤੰਬਰ ਨੂੰ ਜਾਰੀ ਕੀਤੇ ਨਿਯਮ ਹੀ ਹੁਣ ਲਾਗੂ ਹੋਣਗੇ।

Intro:Body:

sports_2


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.