ETV Bharat / sports

PBKS vs SRH: ਵਿਲੀਅਮਸਨ ਨੇ ਜਿੱਤਿਆ ਟਾਸ, ਮਯੰਕ ਅਗਰਵਾਲ ਦੇ ਬਿਨਾਂ ਉੱਤਰੀ ਪੰਜਾਬ

author img

By

Published : Apr 17, 2022, 5:10 PM IST

Updated : Apr 17, 2022, 7:59 PM IST

ਵਿਲੀਅਮਸਨ ਨੇ ਜਿੱਤਿਆ ਟਾਸ
ਵਿਲੀਅਮਸਨ ਨੇ ਜਿੱਤਿਆ ਟਾਸ

IPL 2022, PBKS vs SRH: ਸਨਰਾਈਜ਼ਰਸ ਹੈਦਰਾਬਾਦ (SRH) ਦਾ ਸਾਹਮਣਾ ਅੱਜ IPL ਵਿੱਚ ਪੰਜਾਬ ਕਿੰਗਜ਼ (PBKS) ਨਾਲ ਹੋ ਰਿਹਾ ਹੈ। ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਹੈਰਦਾਬਾਦ: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਦੋਹਰੇ ਮੈਚ ਖੇਡੇ ਜਾ ਰਹੇ ਹਨ। ਪਹਿਲਾ ਮੈਚ ਪੰਜਾਬ ਕਿੰਗਜ਼ (PBKS) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਇਸ ਮੈਚ 'ਚ ਪੰਜਾਬ ਦੀ ਟੀਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ।

ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ, ਕਪਤਾਨ ਮਯੰਕ ਅੱਗਰਵਾਲ ਇਸ ਮੈਚ 'ਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਸੱਟ ਲੱਗ ਗਈ। ਅਜਿਹੇ 'ਚ ਸ਼ਿਖਰ ਧਵਨ ਟੀਮ ਦੀ ਕਪਤਾਨੀ ਕਰ ਰਹੇ ਹਨ, ਜਦਕਿ ਸਨਰਾਈਜ਼ਰਸ ਹੈਦਰਾਬਾਦ ਆਪਣੀ ਪੁਰਾਣੀ ਟੀਮ ਨਾਲ ਖੇਡ ਰਹੀ ਹੈ। ਮਯੰਕ ਦੀ ਜਗ੍ਹਾ ਪ੍ਰਭਸਿਮਰਨ ਸਿੰਘ ਆਏ ਹਨ। ਹੁਣ ਤੱਕ ਦੋਵਾਂ ਟੀਮਾਂ ਨੇ ਇਸ ਸੀਜ਼ਨ ਵਿੱਚ ਪੰਜ-ਪੰਜ ਮੈਚ ਖੇਡੇ ਹਨ ਅਤੇ ਤਿੰਨ ਮੈਚ ਜਿੱਤੇ ਹਨ। ਦੋਵਾਂ ਟੀਮਾਂ ਦੇ 6 ਅੰਕ ਹਨ। ਇਸ ਮੈਚ ਨੂੰ ਜਿੱਤ ਕੇ ਪੰਜਾਬ ਅਤੇ ਹੈਦਰਾਬਾਦ ਦੀ ਟੀਮ ਪਲੇਆਫ ਦਾ ਰਸਤਾ ਆਸਾਨ ਕਰਨ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ 'ਚ ਕਈ ਮਜ਼ਬੂਤ ​​ਖਿਡਾਰੀ ਹਨ, ਜੋ ਮੈਚ ਦਾ ਰੁਖ ਬਦਲ ਸਕਦੇ ਹਨ।

ਸਨਰਾਈਜ਼ਰਜ਼ ਹੈਦਰਾਬਾਦ ਪਲੇਇੰਗ-11: ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ, ਸ਼ਸ਼ਾਂਕ ਸਿੰਘ, ਜਗਦੀਸ਼ ਸੁਚਿਤ, ਭੁਵਨੇਸ਼ਵਰ ਕੁਮਾਰ, ਮਾਰਕੋ ਯੇਨਸਨ, ਉਮਰਾਨ ਮਲਿਕ, ਟੀ. ਨਟਰਾਜਨ

ਪੰਜਾਬ ਕਿੰਗਜ਼ ਪਲੇਇੰਗ-11: ਸ਼ਿਖਰ ਧਵਨ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਓਡਿਅਨ ਸਮਿਥ, ਕਾਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ।

ਜੇਕਰ ਦੋਵਾਂ ਟੀਮਾਂ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸਨਰਾਈਜ਼ਰਜ਼ ਹੈਦਰਾਬਾਦ ਨੇ 18 ਮੈਚ ਜਿੱਤੇ ਹਨ, ਜਦਕਿ ਪੰਜਾਬ ਕਿੰਗਜ਼ ਨੇ 6 ਵਾਰ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ: IPL 2022: ਅੱਜ ਹੋਣਗੇ ਡਬਲ ਹੈਡਰ ਮੈਚ, ਜਾਣੋ ਕਿਸਦੀ-ਕਿਸਦੀ ਹੋਵੇਗੀ ਟੱਕਰ

Last Updated :Apr 17, 2022, 7:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.