ETV Bharat / sports

IOC ਪ੍ਰਧਾਨ ਥਾਮਸ ਬਾਕ ਨੂੰ ਮਿਲੇਗਾ ਸੋਲ ਸਾਂਤੀ ਪੁਰਸਕਾਰ

author img

By

Published : Sep 25, 2020, 6:40 PM IST

ਫਾਉਂਡੇਸ਼ਨ ਨੇ ਕਿਹਾ ਕਿ ਆਈਓਸੀ ਦੇ ਪ੍ਰਧਾਨ ਬਾਕ ਨੇ ਰਫ਼ਿਊਜੀ ਓਲੰਪਿਕ ਟੀਮ ਅਤੇ ਰਫ਼ਿਊਜੀ ਓਲੰਪਿਕ ਫਾਉਂਡੇਸ਼ਨ ਦੇ ਨਿਰਮਾਣ ਲਈ ਸਖ਼ਤ ਮਿਹਨਤ ਕੀਤੀ ਸੀ। ਉਨ੍ਹਾਂ ਨੇ ਸ਼ਰਨਾਰਥੀ ਮੁੱਦਿਆਂ 'ਤੇ ਵਿਸ਼ਵਵਿਆਪੀ ਜਾਗਰੂਕਤਾ ਫ਼ੈਲਾਉਣ ਲਈ ਮਨੁੱਖੀ ਅਧਿਕਾਰਾਂ ਦਾ ਸਮਰਥਨ ਕੀਤਾ।

ਤਸਵੀਰ
ਤਸਵੀਰ

ਲੂਸਾਨੇ: ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਬਾਕ ਨੂੰ ਪਿਓਂਗਚਾਂਗ ਵਿੰਟਰ ਓਲੰਪਿਕਸ -2017 ਦੇ ਦੌਰਾਨ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਸੋਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇਗਾ। ਇੱਕ ਬਿਆਨ ਵਿੱਚ ਸੋਲ ਸ਼ਾਂਤੀ ਪੁਰਸਕਾਰ ਫ਼ਾਉਂਡੇਸ਼ਨ ਨੇ ਕਿਹਾ ਕਿ ਬਾਕ ਓਲੰਪਿਕ ਦੀ ਭਾਵਨਾ ਨੂੰ ਅੱਗੇ ਵਧਾਉਣ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਖੇਡਾਂ ਰਾਹੀਂ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕੰਮ ਕੀਤਾ ਹੈ।

ਫ਼ਾਉਂਡੇਸ਼ਨ ਨੇ ਕਿਹਾ ਕਿ ਬਾਕ ਨੇ ਪੇਯੋਂਗਚਾਂਗ ਵਿੰਟਰ ਖੇਡਾਂ ਵਿੱਚ ਉੱਤਰੀ ਕੋਰੀਆ ਦੀ ਭਾਗੀਦਾਰੀ ਵਿੱਚ ਅਹਿਮ ਭੂਮਿਕਾ ਨਿਭਾਇਆ ਸੀ। ਇਹ ਖੇਡਾਂ ਇਸਦੇ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿੱਚ ਹੋਈਆਂ ਸਨ।

ਫਾਉਂਡੇਸ਼ਨ ਨੇ ਕਿਹਾ, "ਆਈਓਸੀ ਦੇ ਪ੍ਰਧਾਨ ਬਾਕ ਨੇ ਰਫ਼ਿਊਜੀ ਓਲੰਪਿਕ ਟੀਮ ਅਤੇ ਰਫ਼ਿਊਜੀ ਓਲੰਪਿਕ ਫਾਉਂਡੇਸ਼ਨ ਦੇ ਨਿਰਮਾਣ ਲਈ ਸਖ਼ਤ ਮਿਹਨਤ ਕੀਤੀ ਸੀ। ਉਨ੍ਹਾਂ ਨੇ ਸ਼ਰਨਾਰਥੀ ਮੁੱਦਿਆਂ 'ਤੇ ਵਿਸ਼ਵਵਿਆਪੀ ਜਾਗਰੂਕਤਾ ਫ਼ੈਲਾਉਣ ਲਈ ਮਨੁੱਖੀ ਅਧਿਕਾਰਾਂ ਦਾ ਸਮਰਥਨ ਕੀਤਾ ਸੀ।"

ਇਹ ਪੁਰਸਕਾਰ ਬਾਕ ਨੂੰ 15ਵੇਂ ਸੋਲ ਸ਼ਾਂਤੀ ਪੁਰਸਕਾਰ ਮੌਕੇ ਦਿੱਤਾ ਜਾਵੇਗਾ, ਜੋ ਇੱਕ ਸਾਲ ਦੇ ਅੰਦਰ ਆਯੋਜਿਤ ਕੀਤਾ ਜਾਵੇਗਾ।

ਬਾਕ ਨੇ ਇਸ ਉੱਤੇ ਕਿਹਾ ਕਿ ਇਹ ਸਨਮਾਨ ਪ੍ਰਾਪਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਪੁਰਸਕਾਰ ਆਈਓਸੀ ਅਤੇ ਓਲੰਪਿਕ ਅੰਦੋਲਨ ਨੂੰ ਸਮਰਪਿਤ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ। ਅਸੀਂ ਸਾਰੇ ਇਸ ਨੂੰ ਓਲੰਪਿਕ ਅੰਦੋਲਨ ਦੀ ਪ੍ਰੇਰਣਾ ਵਜੋਂ ਵੇਖਦੇ ਹਾਂ ਪਰ ਇਹ ਸਾਡੀ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ​​ਕਰੇਗਾ।”

ETV Bharat Logo

Copyright © 2024 Ushodaya Enterprises Pvt. Ltd., All Rights Reserved.