ETV Bharat / sports

Asian games 2023: ਭਾਰਤ ਨੇ 10 ਮੀਟਰ ਏਅਰ ਪਿਸਟਲ ਈਵੈਂਟ 'ਚ ਜਿੱਤਆ ਚਾਂਦੀ ਦਾ ਤਮਗ਼ਾ, ਦਿਵਿਆ ਥਾਡੀਗੋਲ ਅਤੇ ਸਰਬਜੋਤ ਸਿੰਘ ਨੇ ਦੇਸ਼ ਦੀ ਝੋਲੀ ਪਾਇਆ ਮੈਡਲ

author img

By ETV Bharat Punjabi Team

Published : Sep 30, 2023, 10:42 AM IST

ਦਿਵਿਆ ਥਾਡੀਗੋਲ ਅਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ 10 ਮੀਟਰ ਏਅਰ ਪਿਸਟਲ (Indian pair 10m air pistol) ਮਿਕਸਡ ਟੀਮ ਈਵੈਂਟ ਵਿੱਚ ਝਾਂਗ ਬੋਵੇਨ ਅਤੇ ਜਿਆਂਗ ਰੈਂਕਸਿਨ ਦੀ ਚੀਨੀ ਜੋੜੀ ਤੋਂ ਕਰੜੇ ਮੁਕਾਬਲੇ ਵਿੱਚ ਹਾਰ ਕੇ ਉਪ ਜੇਤੂ ਰਹੀ। ਇਸ ਨਾਲ ਭਾਰਤ ਦੇ ਹਿੱਸੇ ਚਾਂਦੀ ਦਾ ਤਮਗ਼ਾ ਆਇਆ।

INDIA WINS SILVER IN 10M AIR PISTOL MIXED TEAM IN ASIAN GAMES
Asian games 2023: ਭਾਰਤ ਨੇ 10 ਮੀਟਰ ਏਅਰ ਪਿਸਟਲ ਈਵੈਂਟ 'ਚ ਜਿੱਤਆ ਚਾਂਦੀ ਦਾ ਤਮਗ਼ਾ, ਦਿਵਿਆ ਥਾਡੀਗੋਲ ਅਤੇ ਸਰਬਜੋਤ ਸਿੰਘ ਨੇ ਦੇਸ਼ ਦੀ ਝੋਲੀ ਪਾਇਆ ਮੈਡਲ

ਹਾਂਗਜ਼ੂ (ਚੀਨ) : ਦਿਵਿਆ ਥਾਡੀਗੋਲ ਅਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਸ਼ਨੀਵਾਰ ਨੂੰ ਚੀਨ ਦੇ ਝਾਂਗ ਬੋਵੇਨ ਅਤੇ ਜਿਆਂਗ ਰੈਨਕਸਿਨ ਤੋਂ 14-16 ਨਾਲ ਹਾਰ ਕੇ ਚਾਂਦੀ ਦੇ ਤਮਗ਼ੇ ਨਾਲ ਸਬਰ ਕੀਤਾ। ਦੋਵੇਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਸੀ ਕਿਉਂਕਿ ਉਨ੍ਹਾਂ ਨੇ ਪੂਰੇ ਮੈਚ ਦੌਰਾਨ ਜਿੱਤਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ।

11-11 ਨਾਲ ਬਰਾਬਰ ਕਰਕੇ ਮਜ਼ਬੂਤ ਵਾਪਸੀ: ਭਾਰਤ ਨੇ 5-1 ਦੀ ਸਕੋਰਲਾਈਨ ਦੇ ਨਾਲ ਤਿੰਨ ਗੇੜਾਂ ਦੇ ਅੰਤ ਤੱਕ ਚਾਰ ਅੰਕਾਂ ਦੀ ਬੜ੍ਹਤ ਲੈ ਕੇ ਫਾਈਨਲ ਦੀ ਸ਼ਾਨਦਾਰ (Great start to the final) ਸ਼ੁਰੂਆਤ ਕੀਤੀ। ਹਾਲਾਂਕਿ ਚੀਨੀ ਜੋੜੀ ਨੇ ਛੇਵੇਂ ਰਾਊਂਡ ਦੀ ਸਮਾਪਤੀ ਤੱਕ 7-5 ਦੇ ਫਰਕ ਨਾਲ ਬਰਾਬਰੀ ਕੀਤੀ। ਭਾਰਤੀ ਜੋੜੀ ਆਪਣੀ ਨਿਸ਼ਾਨੇਬਾਜ਼ੀ ਨਾਲ ਵਧੇਰੇ ਪ੍ਰਭਾਵਸ਼ਾਲੀ ਨਜ਼ਰ ਆ ਰਹੀ ਸੀ ਕਿਉਂਕਿ ਵਿਰੋਧੀ ਕਮਜ਼ੋਰ ਹੋ ਰਹੇ ਸਨ ਅਤੇ ਨੌਂਵੇਂ ਦੌਰ ਦੇ ਅੰਤ ਤੱਕ ਸਕੋਰਲਾਈਨ 11-7 ਸੀ। ਅਗਲੇ ਗੇੜਾਂ ਨੇ ਮੁਕਾਬਲੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਕਿਉਂਕਿ ਝਾਂਗ ਬੋਵੇਨ (Zhang Bowen and Jiang Rankin) ਅਤੇ ਜਿਆਂਗ ਰੈਂਕਸਿਨ ਨੇ ਸਕੋਰ 11-11 ਨਾਲ ਬਰਾਬਰ ਕਰਕੇ ਮਜ਼ਬੂਤ ਵਾਪਸੀ ਕੀਤੀ।

ਹੁਣ ਤੱਕ 34 ਤਮਗ਼ੇ ਜਿੱਤੇ: ਮੁਕਾਬਲਾ ਹੁਣ ਬਰਾਬਰੀ ਵਿੱਚ ਸੀ ਕਿਉਂਕਿ ਸਕੋਰਲਾਈਨ 14-14 ਹੋ ਗਈ ਸੀ। ਦੋਵਾਂ ਟੀਮਾਂ ਨੂੰ (Won the gold medal) ਸੋਨ ਤਮਗ਼ਾ ਜਿੱਤਣ ਲਈ ਦੋ ਅੰਕਾਂ ਦੀ ਲੋੜ ਸੀ ਅਤੇ ਚੀਨ ਨੇ ਮੌਕੇ ਦਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਪਹਿਲਾਂ ਨਾਲੋਂ ਵਧੀਆ ਵਾਪਸੀ ਕੀਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਨਿਸ਼ਾਨੇਬਾਜ਼ੀ ਭਾਰਤ ਲਈ ਇੱਕ ਮਜ਼ਬੂਤ ਪੱਖ ਰਿਹਾ ਹੈ ਅਤੇ ਨਿਸ਼ਾਨੇਬਾਜ਼ ਇੱਕ ਤੋਂ ਬਾਅਦ ਇੱਕ ਤਮਗ਼ੇ ਜਿੱਤ ਰਹੇ ਹਨ। ਇਹ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਅੱਠਵਾਂ ਚਾਂਦੀ ਦਾ ਤਮਗ਼ਾ ਸੀ ਅਤੇ ਕੁੱਲ ਮਿਲਾ ਕੇ ਭਾਰਤ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ 34 ਤਮਗ਼ੇ ਜਿੱਤੇ ਹਨ। ਭਾਰਤ ਨੇ ਚੱਲ ਰਹੇ ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.