ETV Bharat / sports

French Open: ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ 'ਚ ਗੌਫ, ਸਵੀਟੇਕ ਨਾਲ ਹੋਵੇਗਾ ਖਿਤਾਬੀ ਮੁਕਾਬਲਾ

author img

By

Published : Jun 3, 2022, 4:03 PM IST

French Open
French Open

ਕੋਕੋ ਗੌਫ ਨੇ ਸ਼ਨੀਵਾਰ ਨੂੰ ਦੂਜੇ ਸੈਮੀਫਾਈਨਲ 'ਚ ਇਟਲੀ ਦੀ ਮਾਰਟਿਨਾ ਟ੍ਰੇਵਿਸਨ ਨੂੰ 6-3, 6-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।

ਪੈਰਿਸ— ਅਮਰੀਕਾ ਦੀ ਸਟਾਰ ਖਿਡਾਰਨ 18 ਸਾਲਾ ਕੋਕੋ ਗੌਫ ਹੁਣ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਪੋਲੈਂਡ ਦੀ ਵਿਸ਼ਵ ਨੰਬਰ-1 ਇੰਗਾ ਸਵਿਟੇਕ ਨਾਲ ਭਿੜੇਗੀ। ਕੋਕੋ ਗੌਫ ਨੇ ਸ਼ਨੀਵਾਰ ਨੂੰ ਦੂਜੇ ਸੈਮੀਫਾਈਨਲ 'ਚ ਇਟਲੀ ਦੀ ਮਾਰਟਿਨਾ ਟ੍ਰੇਵਿਸਨ ਨੂੰ 6-3, 6-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।

ਦੂਜੇ ਪਾਸੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇੰਗਾ ਸਵੀਟੇਕ ਨੇ ਵੀ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ। ਦੋਵਾਂ ਵਿਚਾਲੇ ਖਿਤਾਬੀ ਮੁਕਾਬਲਾ ਸ਼ਨੀਵਾਰ (4 ਜੂਨ) ਨੂੰ ਖੇਡਿਆ ਜਾਵੇਗਾ।

ਕੋਕੋ ਗੌਫ ਦੀ ਗੱਲ ਕਰੀਏ ਤਾਂ ਉਹ ਆਸਟ੍ਰੇਲੀਅਨ ਓਪਨ ਅਤੇ ਵਿੰਬਲਡਨ ਓਪਨ ਦੇ ਚੌਥੇ ਦੌਰ 'ਚ ਪਹੁੰਚ ਚੁੱਕੀ ਹੈ। ਸਾਲ 2019 (ਵਿੰਬਲਡਨ) ਵਿੱਚ ਪਹਿਲੀ ਵਾਰ ਉਹ ਕਿਸੇ ਗ੍ਰੈਂਡ ਸਲੈਮ ਦੇ ਚੌਥੇ ਦੌਰ ਵਿੱਚ ਪਹੁੰਚੀ ਸੀ। ਫਰੈਂਚ ਓਪਨ 'ਚ ਉਸ ਦਾ ਤਿੰਨ ਸਾਲਾਂ ਦਾ ਲੰਬਾ ਇੰਤਜ਼ਾਰ ਖਤਮ ਹੋਇਆ।

ਸਿਖਰਲਾ ਦਰਜਾ ਪ੍ਰਾਪਤ ਸਵਿਟੇਕ ਦੂਜੀ ਵਾਰ ਫ੍ਰੈਂਚ ਓਪਨ ਦੇ ਫਾਈਨਲ 'ਚ ਪਹੁੰਚੀ ਹੈ ਜਦਕਿ 18ਵਾਂ ਦਰਜਾ ਪ੍ਰਾਪਤ ਗੌਫ ਆਪਣੇ ਪਹਿਲੇ ਗ੍ਰੈਂਡ ਸਲੈਮ ਫਾਈਨਲ 'ਚ ਉਤਰੇਗੀ। ਸਵਿਟੇਕ ਨੇ ਸੈਮੀਫਾਈਨਲ 'ਚ 20ਵੀਂ ਰੈਂਕਿੰਗ ਦੀ ਕਾਸਤਕਿਨਾ ਨੂੰ 6-2, 6-1 ਨਾਲ ਹਰਾ ਕੇ ਲਗਾਤਾਰ 34 ਮੈਚ ਜਿੱਤੇ।

ਇਹ ਵੀ ਪੜ੍ਹੋ: ਫਰੈਂਚ ਓਪਨ: ਲਗਾਤਾਰ 34ਵੀਂ ਜਿੱਤ ਨਾਲ ਫਾਈਨਲ 'ਚ ਪਹੁੰਚੀ ਇੰਗਾ ਸਵੀਏਟੇਕ

ETV Bharat Logo

Copyright © 2024 Ushodaya Enterprises Pvt. Ltd., All Rights Reserved.