ETV Bharat / sports

ਦਿੱਗਜ ਬੱਲੇਬਾਜ ਸੁਨੀਲ ਗਵਾਸਕਰ ਦੇ ਟੈਸਟ ਡੈਬਿਊ ਦੀ ਗੋਲਡਨ ਜੁਬਲੀ ਦਾ ਮਨਾਇਆ ਜਾਵੇਗਾ ਜਸ਼ਨ

author img

By

Published : May 14, 2022, 7:07 PM IST

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਸਲਾਮੀ ਬੱਲੇਬਾਜ ਪਦਮ ਭੂਸ਼ਣ ਸੁਨੀਲ ਐਮ ਗਾਵਸਕਰ ਦੀ 50ਵੀਂ ਟੈਸਟ ਕ੍ਰਿਕਟ ਡੈਬਿਊ ਦੀ 50ਵੀ ਵਰੇਗੰਢ ਮਨਾਈ ਜਾਵੇਗੀ | ਇਸ ਮੌਕੇ ਸ਼ਾਨਦਾਰ ਜਸ਼ਨ 'ਚ ਗੁੰਡੱਪਾ ਵਿਸ਼ਵਨਾਥ, ਫਾਰੂਖ ਇੰਜੀਨੀਅਰ, ਕਲਾਈਵ ਲੋਇਡ, ਅਤੇ ਕਪਿਲ ਦੇਵ ਤੋਂ ਇਲਾਵਾ ਲਿਟਲ ਮਾਸਟਰ ਸਚਿਨ ਤੇਂਦੁਲਕਰ ਵੀ ਸ਼ਾਮਲ ਹੋਣਗੇ।

exclusive-sunil-gavaskars-50-years-of-test-debut-to-be-celebrated-in-us
exclusive-sunil-gavaskars-50-years-of-test-debut-to-be-celebrated-in-us

ਕੋਲਕਾਤਾ: ਭਾਰਤ ਦੇ ਦਿੱਗਜ ਬੱਲੇਬਾਜ ਸੁਨੀਲ ਗਾਵਸਕਰ ਨੇ 51 ਸਾਲ ਪਹਿਲਾਂ ਭਾਰਤ ਲਈ ਆਪਣਾ ਡੈਬਿਊ ਕੀਤਾ ਸੀ। ਇਹ 6 ਮਾਰਚ 1971 ਦੀ ਗੱਲ ਹੈ, ਜਦੋਂ ਪੋਰਟ ਆਫ ਸਪੇਨ ਦੇ ਡਰੈਸਿੰਗ ਰੂਮ ਤੋਂ 5 ਫੁੱਟ ਪੰਜ ਇੰਚ ਦਾ ਸਲਾਮੀ ਬੱਲੇਬਾਜ਼ ਪਹਿਲੀ ਵਾਰ ਡਰਾਉਣੀ ਕੈਰੇਬੀਅਨ ਤੇਜ਼ ਪੇਸ ਅਟੈਕ ਦਾ ਸਾਹਮਣਾ ਕਰਨ ਲਈ ਬਾਹਰ ਆਇਆ ਅਤੇ ਹੋਰ 16 ਸਾਲ ਤੱਕ ਯਾਨੀ 1987 ਤੱਕ ਇਹ ਸ਼ਾਨਦਾਰ ਸਫ਼ਰ ਜਾਰੀ ਰੱਖਿਆ |

ਪਿਛਲੇ ਸਾਲ ਗਾਵਸਕਰ ਦੇ ਟੈਸਟ ਡੈਬਿਊ ਦੇ 50 ਸਾਲ ਪੂਰੇ ਹੋ ਗਏ ਸਨ, ਪਰ ਦੁਨੀਆ ਭਰ ਵਿੱਚ ਫੈਲੀ ਕੋਵਿਡ-19 ਕਾਰਨ ਸਾਬਕਾ ਭਾਰਤੀ ਕਪਤਾਨ ਦੇ ਸ਼ਾਨਦਾਰ ਕਰੀਅਰ ਦਾ ਜਸ਼ਨ ਰੋਕ ਦਿੱਤਾ ਗਿਆ ਸੀ। ਪਰ ਹੁਣ 2022 ਵਿੱਚ ਇਹ ਮੌਕਾ ਮਿਲਿਆ ਜਦੋਂ ਦੋ ਬੰਗਾਲੀ ਪ੍ਰਸ਼ਾਂਤ ਕੁਮਾਰ ਗੁਹਾ ਅਤੇ ਡਾ. ਦੇਬਾਸ਼ੀਸ਼ ਭੱਟਾਚਾਰੀਆ ਦੋਵੇਂ ਸੰਯੁਕਤ ਰਾਜ ਵਿੱਚ ਸੈਟਲ ਹੋ ਗਏ ਅਤੇ ਖੇਤਰ ਵਿੱਚ ਪ੍ਰਮੁੱਖ ਕ੍ਰਿਕੇਟ ਪ੍ਰਮੋਟਰ ਹਨ, ਇਹਨਾਂ ਦੋਨਾਂ ਨੇ ਇਸ ਸ਼ਾਨਦਾਰ ਸਮਾਰੋਹ ਦੇ ਜਸ਼ਨ ਦੀ ਯੋਜਨਾ ਬਣਾਈ।

ਇਸ ਬਾਰੇ ਪ੍ਰਬੰਧਕ ਪ੍ਰਸ਼ਾਂਤ ਕੁਮਾਰ ਗੁਹਾ ਨੇ ਈਟੀਵੀ ਭਾਰਤ ਨੂੰ ਪੁਸ਼ਟੀ ਕੀਤੀ, "ਅਸੀਂ ਜਸ਼ਨ ਸਮਾਗਮ ਦਾ ਆਯੋਜਨ ਕਰਾਂਗੇ ਜੋ ਕਿ 30 ਜੁਲਾਈ ਨੂੰ ਸ਼ਾਮ 6.15 ਵਜੇ (ਸਥਾਨਕ ਸਮੇਂ) 'ਤੇ ਹੋਵੇਗਾ ।"

ਜਸ਼ਨ ਸਮਾਗਮ ਡੇਟ੍ਰੋਇਟ ਉਪਨਗਰ, ਫਾਰਮਿੰਗਟਨ ਹਿੱਲਜ਼ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪੁਰਾਣੇ ਸਾਲਾਂ ਦੇ ਕੁਝ ਚੋਟੀ ਦੇ ਸਿਤਾਰਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। 'ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲੇ ਸੁਨੀਲ ਐਮ ਗਾਵਸਕਰ ਦੀ 50ਵੀਂ ਵਰ੍ਹੇਗੰਢ ਟੈਸਟ ਕ੍ਰਿਕਟ ਡੈਬਿਊ' ਨਾਮ ਦੇ ਇਸ ਸਮਾਗਮ ਵਿੱਚ ਗੁੰਡੱਪਾ ਵਿਸ਼ਵਨਾਥ, ਫਾਰੂਖ ਇੰਜੀਨੀਅਰ, ਕਲਾਈਵ ਲੋਇਡ, ਅਤੇ ਕਪਿਲ ਦੇਵ ਤੋਂ ਇਲਾਵਾ ਲਿਟਲ ਮਾਸਟਰ ਵੀ ਸ਼ਾਮਲ ਹੋਣਗੇ। ਗੁਹਾ ਨੇ ਸੁਨੇਹੇ ਰਾਹੀਂ ਪੱਤਰਕਾਰ ਨੂੰ ਦੱਸਿਆ, "ਸ਼ਡਿਊਲਿੰਗ ਦੀ ਸਮੱਸਿਆ ਕਾਰਨ ਕਪਿਲ ਦੇਵ ਬਾਰੇ ਹਜੇ ਕੁਝ ਸ਼ੰਕਾ ਹੈ ਪਰ ਬਾਕੀ ਸਭ ਦੀ ਪੁਸ਼ਟੀ ਹੋ ​​ਗਈ ਹੈ।"

ਜ਼ਿਕਰਯੋਗ ਹੈ ਕਿ 2015 ਵਿੱਚ, ਗੁਹਾ ਨੇ ਮਿਸ਼ੀਗਨ ਵਿੱਚ ਇੱਕ ਹੋਰ ਸਮਾਗਮ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਗਵਾਸਕਰ, ਇੰਜਨੀਅਰ, ਦਿਲੀਪ ਵੇਂਗਸਰਕਰ, ਸਵਰਗੀ ਅਜੀਤ ਵਾਡੇਕਰ, ਅਤੇ ਚੇਤਨ ਚੌਹਾਨ, ਬੀਐਸ ਚੰਦਰਸ਼ੇਖਰ, ਪਦਮਾਕਰ ਸ਼ਿਵਾਲਕਰ ਅਤੇ ਕਰਸਨ ਘਾਵਰੀ ਵਰਗੇ ਕ੍ਰਿਕੇਟ ਦਿੱਗਜ ਹਾਜ਼ਰ ਹੋਏ ਸਨ।

ਇਹ ਵੀ ਪੜ੍ਹੋ : ਚੀਨ 'ਚ ਨਹੀਂ ਹੋਵੇਗਾ ਏਸ਼ੀਅਨ ਕੱਪ ਫੁੱਟਬਾਲ 2023 ਟੂਰਨਾਮੈਂਟ

ETV Bharat Logo

Copyright © 2024 Ushodaya Enterprises Pvt. Ltd., All Rights Reserved.