ETV Bharat / sports

CWG 2022: ਕੁਸ਼ਤੀ 'ਚ ਭਾਰਤ ਨੂੰ ਮਿਲਿਆ ਇੱਕ ਹੋਰ ਤਮਗਾ, ਪੂਜਾ ਗਹਿਲੋਤ ਨੇ ਜਿੱਤਿਆ ਕਾਂਸੀ ਦਾ ਤਗਮਾ

author img

By

Published : Aug 6, 2022, 10:46 PM IST

ਕੁਸ਼ਤੀ ਵਿੱਚ ਭਾਰਤ ਨੂੰ ਇੱਕ ਹੋਰ ਤਮਗਾ ਮਿਲਿਆ ਹੈ। ਇਸ ਵਾਰ ਭਾਰਤ ਦੀ ਪਹਿਲਵਾਨ ਪੂਜਾ ਗਹਿਲੋਤ ਨੇ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਫ੍ਰੀਸਟਾਈਲ 50 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪੂਜਾ ਨੇ ਸਕਾਟਲੈਂਡ ਦੀ ਕ੍ਰਿਸਟੇਲ ਲੈਮੋਫਾਕ ਨੂੰ 12-2 ਨਾਲ ਹਰਾਇਆ। ਇਹ ਕੁਸ਼ਤੀ ਵਿੱਚ ਭਾਰਤ ਦਾ ਸੱਤਵਾਂ ਤਮਗਾ ਹੈ।

Etv Bharat
Etv Bharat

ਬਰਮਿੰਘਮ: ਪੂਜਾ ਗਹਿਲੋਤ ਨੇ ਕੁਸ਼ਤੀ ਵਿੱਚ ਭਾਰਤ ਨੂੰ ਸੱਤਵਾਂ ਤਗ਼ਮਾ ਦਿਵਾਇਆ। ਉਸ ਨੇ ਔਰਤਾਂ ਦੇ ਫ੍ਰੀਸਟਾਈਲ 50 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪੂਜਾ ਨੇ ਸਕਾਟਲੈਂਡ ਦੀ ਕ੍ਰਿਸਟੇਲ ਲੈਮੋਫਾਕ ਨੂੰ 12-2 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਵਿੱਚ ਪੂਜਾ ਦਾ ਇਹ ਪਹਿਲਾ ਤਮਗਾ ਹੈ। ਉਸਨੇ ਸਾਲ 2019 ਵਿੱਚ ਅੰਡਰ-23 ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਕੱਲ੍ਹ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਹੋ ਗਏ ਸਨ ਅਤੇ ਪਹਿਲੇ ਦਿਨ ਦੀ ਸਫਲਤਾ ਤੋਂ ਬਾਅਦ ਦੂਜੇ ਦਿਨ ਕੁਸ਼ਤੀ ਵਿੱਚ ਭਾਰਤ ਦੇ ਖਾਤੇ ਵਿੱਚ ਤਗਮੇ ਆ ਰਹੇ ਹਨ। ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਭਾਰਤ ਦੀ ਪੂਜਾ ਗਹਿਲੋਤ ਨੇ ਸਕਾਟਲੈਂਡ ਦੀ ਕ੍ਰਿਸਟੇਲ ਲੇਮੋਫਾਕ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

  • POOJA WINS BRONZE 🥉

    U-23 World Championships Silver Medalist and debutant #PoojaGehlot 🤼‍♀️ (W-50kg) bags 🥉after defeating Scotland's Letchidjo by technical superiority (12-2) 🔥

    Amazing Gutwrench by Pooja to take the 8 points lead 👏 Complete dominance 💪#Cheer4India pic.twitter.com/N7Z7CkFZVd

    — SAI Media (@Media_SAI) August 6, 2022 " class="align-text-top noRightClick twitterSection" data=" ">

ਭਾਰਤ ਦੇ ਮੈਡਲ ਜੇਤੂ ਵਿਜੇਤਾ:-

  • 9 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ
  • 9 ਚਾਂਦੀ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ, ਮੁਰਲੀ ​​ਸ਼੍ਰੀਸ਼ੰਕਰ, ਅੰਸ਼ੂ ਮਲਿਕ ਅਤੇ ਪ੍ਰਿਅੰਕਾ
  • 9 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ, ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ।

ਇਹ ਵੀ ਪੜੋ:- CWG 2022: ਜੈਸਮੀਨ ਨੇ ਮੁੱਕੇਬਾਜ਼ੀ 'ਚ ਜਿੱਤਿਆ ਕਾਂਸੀ ਦਾ ਤਗ਼ਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.