ETV Bharat / sports

ASIA CUP: ਪਾਕਿਸਤਾਨ ਨੇ ਬੇਹੱਦ ਰੋਮਾਂਚਕ ਮੈਚ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ

author img

By

Published : Dec 26, 2021, 8:13 AM IST

ਅੰਡਰ-19 ਏਸ਼ੀਆ ਕੱਪ (ASIA CUP) 'ਚ ਪਾਕਿਸਤਾਨ ਨੇ ਭਾਰਤ ਨੂੰ ਦੋ ਵਿਕਟਾਂ ਨਾਲ ਹਰਾਇਆ (PAKISTAN BEAT INDIA BY TWO WICKETS) ਹੈ। ਆਖਰੀ ਗੇਂਦ 'ਤੇ ਦੋ ਦੌੜਾਂ ਦੀ ਲੋੜ ਸੀ, ਪਾਕਿਸਤਾਨ ਦੇ ਅਹਿਮਦ ਖਾਨ ਨੇ ਆਖਰੀ ਗੇਂਦ 'ਤੇ ਚੌਕਾ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਏਸ਼ੀਆ ਕੱਪ ਵਿੱਚ ਪਾਕਿਸਤਾਨ ਨੇ ਭਾਰਤ ਹਰਾਇਆ
ਏਸ਼ੀਆ ਕੱਪ ਵਿੱਚ ਪਾਕਿਸਤਾਨ ਨੇ ਭਾਰਤ ਹਰਾਇਆ

ਦਿੱਲੀ: ਪਾਕਿਸਤਾਨ (PAKISTAN) ਨੇ ਸ਼ਨੀਵਾਰ ਨੂੰ ਅੰਡਰ 19 ਏਸ਼ੀਆ ਕੱਪ (ASIA CUP UNDER 19) ਵਿੱਚ ਭਾਰਤ (INDIA) ਨੂੰ ਆਖਰੀ ਗੇਂਦ 'ਤੇ ਦੋ ਵਿਕਟਾਂ ਨਾਲ ਹਰਾ (PAKISTAN BEAT INDIA BY TWO WICKETS) ਦਿੱਤਾ। ਪਾਕਿਸਤਾਨ ਲਈ ਮੁਹੰਮਦ ਸ਼ਹਿਜ਼ਾਦ ਨੇ ਤੀਜੇ ਨੰਬਰ 'ਤੇ 81 ਦੌੜਾਂ ਬਣਾਈਆਂ, ਜਦਕਿ ਅਹਿਮਦ ਖਾਨ ਨੇ 29 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਅਹਿਮਦ ਨੇ ਆਖਰੀ ਗੇਂਦ 'ਤੇ ਰਵੀ ਕੁਮਾਰ ਨੂੰ ਚੌਕਾ ਜੜ ਕੇ ਪਾਕਿਸਤਾਨ ਨੂੰ 238 ਦੌੜਾਂ ਦੇ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਅੰਡਰ-19 ਗੇਂਦਬਾਜ਼ਾਂ ਨੇ ਭਾਰਤ ਨੂੰ 237 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਮੱਧਮ ਤੇਜ਼ ਗੇਂਦਬਾਜ਼ ਜੀਸ਼ਾਨ ਜਮੀਰ ਨੇ 60 ਰਨ ਦੇ ਕੇ ਪੰਜ ਵਿਕਟਾਂ ਲਈਆਂ।

ਭਾਰਤ ਨੇ ਸਲਾਮੀ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ (0), ਐਸ ਰਾਸ਼ੀਦ (6) ਅਤੇ ਕਪਤਾਨ ਯਸ਼ ਧੂਲ (0) ਦੇ ਵਿਕਟ ਜਲਦੀ ਗੁਆ ਦਿੱਤੇ। ਜਮੀਰ ਨੇ ਇਹ ਤਿੰਨ ਵਿਕਟਾਂ ਲੈ ਕੇ ਭਾਰਤ ਦੇ ਸਕੋਰ ਨੂੰ ਤਿੰਨ ਵਿਕਟਾਂ 'ਤੇ 14 ਰਨ ਕਰ ਦਿੱਤਾ। ਨਿਸ਼ਾਂਤ ਸਿੰਧੂ (8) ਨੂੰ ਅਵੈਸ ਅਲੀ ਨੇ ਪੈਵੇਲੀਅਨ ਭੇਜਿਆ। ਹਰਨੂਰ ਨੇ 59 ਗੇਂਦਾਂ ਵਿੱਚ 46 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਸ਼ਾਮਿਲ ਸਨ।

ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਵੱਡੇ ਸਕੋਰ ਵੱਲ ਵਧਦਾ ਨਜ਼ਰ ਆ ਰਿਹਾ ਸੀ ਤਾਂ ਅਲੀ ਨੇ 19ਵੇਂ ਓਵਰ ਵਿੱਚ ਉਨ੍ਹਾਂ ਨੂੰ ਆਊਟ ਕਰ ਦਿੱਤਾ। ਵਿਕਟਕੀਪਰ ਆਰਾਧਿਆ ਯਾਦਵ ਨੇ 83 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਸ਼ਾਮਲ ਸਨ। ਕੌਸ਼ਲ ਤਾਂਬੇ ਨੇ 32 ਅਤੇ ਰਾਜਵਰਧਨ ਨੇ 20 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਭਾਰਤ ਨੂੰ 230 ਦੌੜਾਂ ਤੋਂ ਪਾਰ ਪਹੁੰਚਾਇਆ।

ਇਹ ਵੀ ਪੜ੍ਹੋ: ਗਰਾਊਂਡ ਵਿੱਚ ਮੱਥਾ ਟੇਕ ਭੱਜੀ ਨੇ ਲਿਆ ਕ੍ਰਿਕਟ ਤੋਂ ਸੰਨਿਆਸ

ਜਿੱਤ ਲਈ 238 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਪਾਕਿਸਤਾਨ ਨੇ ਸਲਾਮੀ ਬੱਲੇਬਾਜ਼ ਅਬਦੁਲ ਵਾਹਿਦ (0) ਦਾ ਵਿਕਟ ਜਲਦੀ ਗੁਆ ਦਿੱਤਾ। ਇਸ ਤੋਂ ਬਾਅਦ ਮਾਜ਼ ਸਦਾਕਤ (29) ਅਤੇ ਸ਼ਹਿਜ਼ਾਦ (81) ਨੇ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਰਾਜ ਬਾਵਾ ਨੇ ਸਦਾਕਤ ਨੂੰ ਆਊਟ ਕੀਤਾ। ਉਨ੍ਹਾਂ ਨੇ 56 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਬਾਵਾ ਨੇ ਹਸੀਬੁੱਲਾ (3) ਨੂੰ ਵੀ ਪਵੇਲੀਅਨ ਭੇਜਿਆ।

ਇਸ ਦੇ ਨਾਲ ਹੀ ਰਾਜਵਰਧਨ ਨੇ 37ਵੇਂ ਓਵਰ ਵਿੱਚ ਸ਼ਹਿਜ਼ਾਦ ਨੂੰ ਆਊਟ ਕਰਕੇ ਭਾਰਤ ਨੂੰ ਮੈਚ ਵਿੱਚ ਵਾਪਸੀ ਕੀਤੀ। ਪਾਕਿਸਤਾਨ ਦੀ ਅੱਧੀ ਟੀਮ 159 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਹੁੰਚ ਗਈ ਸੀ। ਇਰਫਾਨ ਖਾਨ (32) ਅਤੇ ਰਿਜ਼ਵਾਨ ਮਹਿਮੂਦ (29) ਨੇ ਛੇਵੇਂ ਵਿਕਟ ਲਈ 47 ਦੌੜਾਂ ਜੋੜ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਬਾਵਾ ਨੇ ਦੋਵਾਂ ਨੂੰ ਆਊਟ ਕੀਤਾ ਪਰ ਅਹਿਮਦ ਖਾਨ ਨੇ ਤਿੰਨ ਚੌਕੇ ਤੇ ਇਕ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ: ਕੋਹਲੀ ਦੀ ਕਪਤਾਨੀ 'ਤੇ ਰਾਹੁਲ ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.