ETV Bharat / sports

ਪੀਐਮ ਮੋਦੀ ਨੇ ਰੰਗਾਰੰਗ ਸਮਾਰੋਹ ਦੌਰਾਨ 44ਵੇਂ ਸ਼ਤਰੰਜ ਓਲੰਪੀਆਡ ਦਾ ਉਦਘਾਟਨ

author img

By

Published : Jul 29, 2022, 7:43 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਦੇ ਨੇੜੇ ਮਮੱਲਾਪੁਰਮ ਵਿਖੇ ਸ਼ਤਰੰਜ ਓਲੰਪੀਆਡ 2022 ਦੇ 44ਵੇਂ ਸੀਜ਼ਨ ਦਾ ਉਦਘਾਟਨ ਕੀਤਾ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਚੇਨਈ ਵਿੱਚ 44ਵੇਂ ਸ਼ਤਰੰਜ ਓਲੰਪੀਆਡ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ।

Chess Olympiad In Chennai
Chess Olympiad In Chennai

ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਨੂੰ ਚੇਨਈ ਦੇ ਜੇਐਲਐਨ ਇਨਡੋਰ ਸਟੇਡੀਅਮ ਵਿੱਚ 44ਵੇਂ ਸ਼ਤਰੰਜ ਓਲੰਪੀਆਡ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ 28-29 ਜੁਲਾਈ ਨੂੰ ਗੁਜਰਾਤ ਅਤੇ ਤਾਮਿਲਨਾਡੂ ਦੇ ਦੌਰੇ 'ਤੇ ਹਨ।



44ਵੇਂ ਸ਼ਤਰੰਜ ਓਲੰਪੀਆਡ ਦਾ ਸ਼ਾਨਦਾਰ ਉਦਘਾਟਨ ਐਤਵਾਰ ਨੂੰ ਚੇਨਈ ਦੇ ਜੇਐਲਐਨ ਇਨਡੋਰ ਸਟੇਡੀਅਮ ਵਿੱਚ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਨੈਸ਼ਨਲ ਸਟੇਡੀਅਮ ਵਿੱਚ 19 ਜੂਨ, 2022 ਨੂੰ ਪਹਿਲੀ ਵਾਰ ਸ਼ਤਰੰਜ ਓਲੰਪੀਆਡ ਟਾਰਚ ਰਿਲੇਅ ਵੀ ਲਾਂਚ ਕੀਤੀ। ਮਸ਼ਾਲ ਨੇ 40 ਦਿਨਾਂ ਦੀ ਮਿਆਦ ਵਿੱਚ ਦੇਸ਼ ਦੇ 75 ਪ੍ਰਸਿੱਧ ਸਥਾਨਾਂ ਦੀ ਯਾਤਰਾ ਕੀਤੀ, ਜੋ ਕਿ ਲਗਭਗ 20,000 ਕਿਲੋਮੀਟਰ ਹੈ। FIDE ਦੇ ਸਵਿਟਜ਼ਰਲੈਂਡ ਵਿੱਚ ਆਪਣੇ ਮੁੱਖ ਦਫ਼ਤਰ ਜਾਣ ਤੋਂ ਪਹਿਲਾਂ ਇਹ ਮਹਾਬਲੀਪੁਰਮ ਵਿੱਚ ਸਮਾਪਤ ਹੋਵੇਗਾ।








ਦੱਸ ਦੇਈਏ ਕਿ 44ਵਾਂ ਸ਼ਤਰੰਜ ਓਲੰਪੀਆਡ 28 ਜੁਲਾਈ ਤੋਂ 9 ਅਗਸਤ 2022 ਤੱਕ ਚੇਨਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 1927 ਤੋਂ ਆਯੋਜਿਤ ਇਸ ਵੱਕਾਰੀ ਮੁਕਾਬਲੇ ਦੀ ਮੇਜ਼ਬਾਨੀ ਪਹਿਲੀ ਵਾਰ ਭਾਰਤ ਵਿੱਚ ਅਤੇ 30 ਸਾਲਾਂ ਬਾਅਦ ਏਸ਼ੀਆ ਵਿੱਚ ਕੀਤੀ ਜਾ ਰਹੀ ਹੈ। 187 ਦੇਸ਼ਾਂ ਦੇ ਭਾਗ ਲੈਣ ਦੇ ਨਾਲ, ਇਹ ਕਿਸੇ ਵੀ ਸ਼ਤਰੰਜ ਓਲੰਪੀਆਡ ਵਿੱਚ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ। ਭਾਰਤ ਵੀ ਇਸ ਮੁਕਾਬਲੇ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਉਤਾਰ ਰਿਹਾ ਹੈ। ਇਸ ਵਿੱਚ 6 ਟੀਮਾਂ ਦੇ 30 ਖਿਡਾਰੀ ਸ਼ਾਮਲ ਹਨ।



ਭਾਰਤ 2020 ਔਨਲਾਈਨ ਓਲੰਪੀਆਡ ਵਿੱਚ ਰੂਸ ਦੇ ਨਾਲ ਸੰਯੁਕਤ ਜੇਤੂ ਸੀ। ਇਸ ਵਾਰ ਸ਼ਤਰੰਜ ਓਲੰਪੀਆਡ ਵਿੱਚ ਓਪਨ ਵਰਗ ਵਿੱਚ ਰਿਕਾਰਡ 187 ਦੇਸ਼ਾਂ ਦੀਆਂ ਟੀਮਾਂ ਅਤੇ ਮਹਿਲਾ ਵਰਗ ਵਿੱਚ 162 ਟੀਮਾਂ ਭਾਗ ਲੈ ਰਹੀਆਂ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੇ 44ਵੇਂ ਸ਼ਤਰੰਜ ਓਲੰਪੀਆਡ ਤੋਂ ਖੁਦ ਨੂੰ ਬਾਹਰ ਕਰ ਲਿਆ ਹੈ। ਪਾਕਿ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ, ਜਦੋਂ ਪਾਕਿ ਟੀਮ ਭਾਰਤ ਪਹੁੰਚ ਚੁੱਕੀ ਹੈ।




ਰੂਸ ਅਤੇ ਚੀਨ ਇਸ ਵਾਰ ਓਲੰਪੀਆਡ ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਭਾਰਤ ਦਾ ਨਾਰਵੇ, ਅਮਰੀਕਾ ਨਾਲ ਸਖ਼ਤ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਅਨੁਭਵੀ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਓਲੰਪੀਆਡ ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਉਹ ਇਸ ਟੂਰਨਾਮੈਂਟ ਨਾਲ ਮੈਂਟਰ ਵਜੋਂ ਜੁੜਿਆ ਹੋਇਆ ਹੈ।



ਇਹ ਵੀ ਪੜ੍ਹੋ: Cwg 2022: ਭਾਰਤੀ ਖਿਡਾਰੀ ਅੱਜ ਇਨ੍ਹਾਂ ਖੇਡਾਂ ਵਿੱਚ ਆਪਣੀ ਤਾਕਤ ਦਿਖਾਉਣਗੇ

ETV Bharat Logo

Copyright © 2024 Ushodaya Enterprises Pvt. Ltd., All Rights Reserved.