ETV Bharat / sports

ਸਾਡਾ ਟੀਚਾ ਇੱਕ ਵਾਰ ਫਿਰ ਓਲੰਪਿਕ ਲਈ ਕੁਆਲੀਫ਼ਾਈ ਕਰੀਏ : ਗੋਲਕੀਪਰ ਸਵਿਤਾ

author img

By

Published : Sep 15, 2019, 3:28 PM IST

ਗੋਲਕੀਪਰ ਸਵਿਤਾ

ਗ੍ਰੇਟ ਬ੍ਰਿਟੇਨ ਦੇ ਨਾਲ ਹੋਣ ਵਾਲੀ 5 ਮੈਚਾਂ ਦੀ ਲੜੀ ਤੋਂ ਪਹਿਲਾ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ-ਕਪਤਾਨ ਸਵਿਤਾ ਨੇ ਕਿਹਾ ਕਿ ਇਸ ਲੜੀ ਨਾਲ ਅਸੀਂ ਅਮਰੀਕਾ ਵਿਰੁੱਧ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਦੇ ਮੈਚ ਵਿੱਚ ਵਧੀਆ ਕਰਨ ਵਿੱਚ ਮਦਦ ਮਿਲੇਗੀ।

ਬੈਂਗਲੁਰੂ : ਉਪ-ਕਪਤਾਨ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਇਸ ਸਮੇਂ ਲੈਅ ਵਿੱਚ ਹੈ, ਜਿਸ ਨਾਲ ਉਸ ਨੂੰ ਅਮਰੀਕਾ ਵਿਰੁੱਧ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਹਾਇਤਾ ਮਿਲੇਗੀ। ਓਲੰਪਿਕ ਕੁਆਲੀਫ਼ਾਇਰ ਇਸੇ ਸਾਲ ਨਵੰਬਰ ਵਿੱਚ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ।

ਹਾਕੀ ਇੰਡੀਆ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਸਵਿਤਾ ਨੇ ਕਿਹਾ ਕਿ ਇੰਗਲੈਂਡ ਨਾਲ ਹੋਣ ਵਾਲੇ ਦੌਰੇ ਲਈ ਸਾਡੀ ਜੋ ਟੀਮ ਹੈ ਉਸ ਵਿੱਚ ਕਈ ਖਿਡਾਰਨਾਂ ਅਜਿਹੀਆਂ ਹਨ ਜੋ ਲੰਬੇ ਸਮੇਂ ਤੋਂ ਖੇਡ ਰਹੀਆਂ ਹਨ। ਸਾਡੀ ਟੀਮ ਕਾਫ਼ੀ ਵਧੀਆ ਹੈ ਕਿਉਂਕਿ ਅਸੀਂ ਇੱਕ-ਦੂਸਰੇ ਦੀ ਗੇਮ ਨੂੰ ਵਧੀਆ ਜਾਣਦੇ ਹਾਂ ਜਿਸ ਨਾਲ ਅਸੀਂ ਅਮਰੀਕਾ ਵਿਰੁੱਧ ਹੋਣ ਵਾਲੇ ਕੁਆਲੀਫ਼ਾਇਰ ਵਿੱਚ ਮਦਦ ਮਿਲੇਗੀ।

ਗੋਲਕੀਪਰ ਸਵਿਤਾ
ਗੋਲਕੀਪਰ ਸਵਿਤਾ

ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਅਸੀਂ ਇੱਕ ਵਾਰ ਫ਼ਿਰ ਟੋਕਿਓ ਓਲੰਪਿਕ-2020 ਲਈ ਕੁਆਲੀਫ਼ਾਈ ਕਰੀਏ। ਅਸੀਂ 36 ਸਾਲ ਬਾਅਦ ਰਿਓ ਓਲੰਪਿਕ-2016 ਲਈ ਕੁਆਲੀਫ਼ਾਈ ਕੀਤਾ ਸੀ। ਅਸੀਂ ਸਾਰੇ

ਐੱਫ਼ਆਈਐੱਚ ਹਾਕੀ ਕੁਆਲੀਫ਼ਾਇਰ ਵਿੱਚ ਵਧੀਆ ਖੇਡਣ ਲਈ ਵਚਨਬੱਧ ਹਾਂ ਅਤੇ ਆਉਣ ਵਾਲਾ ਗ੍ਰੇਟ ਬ੍ਰਿਟੇਨ ਦਾ ਦੌਰਾ ਸਾਨੂੰ ਆਪਣੀ ਤਿਆਰੀ ਕਰਨ ਦਾ ਮੌਕਾ ਦੇਵੇਗਾ।

ਭਾਰਤੀ ਮਹਿਲਾਵਾਂ ਨੂੰ ਗ੍ਰੇਟ ਬ੍ਰਿਟੇਨ ਦੇ ਨਾਲ 5 ਮੈਚਾਂ ਦੀ ਲੜੀ ਖੇਡਣੀ ਹੈ ਜੋ 27 ਸਤੰਬਰ ਤੋਂ 4 ਅਕਤੂਬਰ ਵਿਚਕਾਰ ਖੇਡੀ ਜਾਵੇਗੀ।

ਗੋਲਕੀਪਰ ਨੇ ਕਿਹਾ ਕਿ ਗ੍ਰੇਟ ਬ੍ਰਿਟੇਨ ਅਤੇ ਅਮਰੀਕਾ ਦੀ ਖੇਡਣ ਦੀ ਸ਼ੈਲੀ ਇੱਕ ਵਰਗੀ ਹੈ ਅਤੇ ਇਸੇ ਕਾਰਨ ਅਸੀਂ ਸਾਰੇ ਇਸ ਗੱਲ ਤੋਂ ਖ਼ੁਸ਼ ਹਾਂ ਕਿ ਅਸੀਂ ਨਵੰਬਰ ਵਿੱਚ ਹੋਣ ਵਾਲੇ ਵੱਡੇ ਮੈਚ ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਨਾਲ ਖੇਡਾਂਗੇ।

ਇਹ ਵੀ ਪੜ੍ਹੋ : ਹਾਕੀ : ਕੋਚਿੰਗ ਕੈਂਪ ਲਈ 33 ਜੂਨਿਅਰ ਖਿਡਾਰੀਆਂ ਦੀ ਚੋਣ

Intro:Body:

sports


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.