ETV Bharat / sports

ਕੋਰੋਨਾ ਪੀੜਤ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ 5 ਹੋਰ ਖਿਡਾਰੀ ਹੋਏ ਸਿਹਤਯਾਬ

author img

By

Published : Aug 18, 2020, 12:00 PM IST

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 5 ਹੋਰ ਖਿਡਾਰੀਆਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਲਈ ਟ੍ਰੇਨਿੰਗ ਕੈਂਪ ਬੁੱਧਵਾਰ ਤੋਂ ਬੈਂਗਲੁਰੂ ਵਿੱਚ ਸ਼ੁਰੂ ਹੋਵੇਗਾ। ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਕੁਝ ਹੋਰ ਸਮਾਂ ਬਿਤਾਉਣਾ ਪਏਗਾ ਜਿਸ ਦੇ ਬਾਅਦ ਉਹ ਟੀਮ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਕੋਰੋਨਾ ਨਾਲ ਪੀੜਤ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 5 ਹੋਰ ਖਿਡਾਰੀ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ। ਜਲਦੀ ਹੀ ਉਨ੍ਹਾਂ ਨੂੰ ਬੈਂਗਲੁਰੂ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਟੀਮ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ, ਡਿਫੈਂਡਰ ਸੁਰੇਂਦਰ ਕੁਮਾਰ, ਜਸਕਰਨ ਸਿੰਘ, ਵਰੁਣ ਕੁਮਾਰ, ਗੋਲਕੀਪਰ ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਸਟਰਾਈਕਰ ਮਨਦੀਪ ਸਿੰਘ 2 ਵਾਰ ਕੋਰੋਨਾ ਵਾਇਰਸ ਨੈਗੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਦੇ ਜ਼ਰੂਰੀ ਅੰਗ ਕੰਮ ਕਰ ਰਹੇ ਹਨ।

ਮਨਦੀਪ ਸਿੰਘ
ਮਨਦੀਪ ਸਿੰਘ

ਸੂਤਰਾਂ ਨੇ ਦੱਸਿਆ ਕਿ ਹਾਕੀ ਦੇ ਸਾਰੇ ਖਿਡਾਰੀ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਮਨਦੀਪ ਵਿੱਚ ਇਸ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆਏ ਪਰ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਪਹਿਲਾਂ ਉਸ ਨੂੰ ਬੈਂਗਲੁਰੂ ਦੇ ਐਸਐਸ ਸਪਰਸ਼ ਮਲਟੀ ਸਪੈਸ਼ੈਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਜਦੋਂ ਖੂਨ ਵਿਚ ਆਕਸੀਜਨ ਦਾ ਪੱਧਰ ਘੱਟ ਸੀ। ਬਾਅਦ ਵਿੱਚ ਮਨਪ੍ਰੀਤ ਅਤੇ ਚਾਰ ਹੋਰ ਖਿਡਾਰੀਆਂ ਨੂੰ ਵੀ ਇਸ ਹਸਪਤਾਲ ਵਿੱਚ ਸਾਵਧਾਨੀ ਦੇ ਤੌਰ ਉੱਤੇ ਦਾਖਲ ਕਰਵਾਇਆ ਗਿਆ।

ਵਰੁਣ ਕੁਮਾਰ
ਵਰੁਣ ਕੁਮਾਰ

ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਲਈ ਟ੍ਰੇਨਿੰਗ ਕੈਂਪ ਬੁੱਧਵਾਰ ਤੋਂ ਬੈਂਗਲੁਰੂ ਵਿੱਚ ਸ਼ੁਰੂ ਹੋਵੇਗਾ। ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਖਿਡਾਰੀਆਂ ਨੂੰ ਏਕਾਂਤਵਾਸ ਵਿਚ ਕੁਝ ਹੋਰ ਸਮਾਂ ਬਿਤਾਉਣਾ ਪਏਗਾ ਜਿਸ ਦੇ ਬਾਅਦ ਉਹ ਟੀਮ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ।

ਇਸ ਸਮੇਂ ਕੈਂਪ ਲਈ ਬੈਂਗਲੁਰੂ ਵਿੱਚ 33 ਪੁਰਸ਼ ਅਤੇ 24 ਮਹਿਲਾ ਖਿਡਾਰੀ ਹਨ। ਰਾਸ਼ਟਰੀ ਕੈਂਪ 30 ਸਤੰਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਸੂਤਰਾਂ ਮੁਤਾਬਕ, ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤਯਾਬ ਹੋਏ ਖਿਡਾਰੀਆਂ ਨੂੰ ਐਸਏ ਕੈਂਪਸ ਦੇ ਅੰਦਰ ਇਕ ਹਫਤੇ ਤੋਂ 10 ਦਿਨ ਤੱਕ ਏਕਾਂਤਵਾਸ ਵਿੱਚ ਰਹਿਣਾ ਪਵੇਗਾ ਜਿਸ ਤੋਂ ਬਾਅਦ ਉਹ ਅਭਿਆਸ ਸ਼ੁਰੂ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.