ETV Bharat / sports

6 ਮਹੀਨਿਆਂ ਲਈ ਬਾਹਰ ਹੋਏ ਸੰਦੇਸ਼ ਝਿੰਗਨ, ਗੋਡੇ ਵਿੱਚ ਲੱਗੀ ਸੱਟ

author img

By

Published : Oct 11, 2019, 7:56 PM IST

ਡਿਫੈਂਡਰ ਸੰਦੇਸ਼ ਝਿੰਗਨ ਨੂੰ ਜਖ਼ਮੀ ਹੋਣ ਕਾਰਨ 6 ਮਹੀਨਿਆਂ ਲਈ ਬਾਹਰ ਕਰ ਦਿੱਤਾ ਗਿਆ ਹੈ। ਹੁਣ ਉਹ 6 ਮਹੀਨਿਆਂ ਤੱਕ ਫ਼ੁੱਟਬਾਲ ਨਹੀਂ ਖੇਡ ਸਕਣਗੇ।

6 ਮਹੀਨਿਆਂ ਲਈ ਬਾਹਰ ਹੋਏ ਸੰਦੇਸ਼ ਝਿੰਗਨ

ਨਵੀਂ ਦਿੱਲੀ : ਭਾਰਤੀ ਫ਼ੁੱਟਬਾਲ ਟੀਮ ਦੇ ਅਨੁਭਵੀ ਡਿਫੈਂਡਰ ਸੰਦੇਸ਼ ਝਿੰਗਨ ਜ਼ਖ਼ਮੀ ਹੋਣ ਕਾਰਨ 6 ਮਹੀਨਿਆਂ ਲਈ ਮੈਦਾਨ ਤੋਂ ਬਾਹਰ ਰਹਿਣਗੇ। ਸੱਟ ਕਾਰਨ ਝਿੰਗਨ ਹੁਣ ਭਾਰਤੀ ਟੀਮ ਲਈ ਫ਼ੀਫ਼ਾ ਵਿਸ਼ਵ ਕੱਪ 2022 ਦੇ 4 ਕੁਆਲੀਫ਼ਾਈਰ ਮੁਕਾਬਲਿਆਂ ਵਿੱਚ ਨਹੀਂ ਖੇਡ ਸਕਣਗੇ।

ਜਾਣਕਾਰੀ ਮੁਤਾਬਕ ਝਿੰਗਨ ਨੂੰ ਬੁੱਧਵਾਰ ਨੂੰ ਨਾਰਥ-ਈਸਟ ਯੂਨਾਈਟਡ ਐੱਫ਼ ਸੀ ਵਿਰੁੱਧ ਖੇਡੇ ਗਏ ਦੋਸਤਾਨਾ ਮੁਕਾਬਲੇ ਵਿੱਚ ਗੋਡੇ ਉੱਤੇ ਸੱਟ ਲੱਗੀ ਸੀ, ਜਿਸ ਤੋਂ ਉਭਰਣ ਲਈ ਉਨ੍ਹਾਂ ਨੂੰ ਆਪ੍ਰੇਸ਼ਨ ਵੀ ਕਰਵਾਉਣਾ ਪਵੇਗਾ। ਭਾਰਤ ਨੂੰ 15 ਅਕਤੂਬਰ ਨੂੰ ਬੰਗਲਾਦੇਸ਼ ਦੇ ਵਿਰੁੱਧ ਵਿਸ਼ਵ ਕੱਪ ਕੁਆਲੀਫ਼ਾਇਰ ਮੁਕਾਬਲਾ ਖੇਡਣਾ ਹੈ।

6 ਮਹੀਨਿਆਂ ਲਈ ਬਾਹਰ ਹੋਏ ਸੰਦੇਸ਼ ਝਿੰਗਨ, ਗੋਡੇ ਵਿੱਚ ਲੱਗੀ ਸੱਟ
6 ਮਹੀਨਿਆਂ ਲਈ ਬਾਹਰ ਹੋਏ ਸੰਦੇਸ਼ ਝਿੰਗਨ, ਗੋਡੇ ਵਿੱਚ ਲੱਗੀ ਸੱਟ

ਉਸ ਦੇ 3 ਕੁਆਲੀਫ਼ਾਇਰ ਮੁਕਾਬਲੇ ਅਫ਼ਗਾਨਿਸਤਾਨ (15 ਅਕਤੂਬਰ), ਓਮਾਨ (19 ਨਵੰਬਰ) ਅਤੇ ਕਤਰ (26 ਮਾਰਚ) ਵਿਰੁੱਧ ਹੋਣਗੇ। ਭਾਰਤੀ ਫ਼ੁੱਟਬਾਲ ਟੀਮ ਦੇ ਕੋਚ ਇਗੋਰ ਸਟੀਮਾਕ ਨੇ ਕਿਹਾ ਕਿ ਸੱਟ ਮੇਰਾ ਪਿੱਛਾ ਨਹੀਂ ਛੱਡ ਰਹੀ ਹੈ, ਇਹ ਇੱਕ ਵੱਡਾ ਝਟਕਾ ਹੈ। ਜੇ ਤੁਸੀਂ ਕੋਈ ਖਿਡਾਰੀ ਚੁਣਨਾ ਹੈ ਤਾਂ ਜ਼ਖ਼ਮੀ ਹੋ ਜਾਵੇ ਤਾਂ ਝਿੰਗਨ ਉਸ ਸੂਚੀ ਵਿੱਚ ਆਖ਼ਿਰੀ ਹੋਣਗੇ। ਉਹ ਡਿਫ਼ੈਸ ਦੇ ਲੀਡਰ ਹਨ।

ਅਖਿਲ ਭਾਰਤੀ ਫ਼ੁੱਟਬਾਲ ਮਹਾਂਸੰਖ (ਏਆਈਐੱਫ਼ਐੱਫ਼) ਨੇ ਵੀ ਵੀਰਵਾਰ ਨੂੰ ਟਵਿਟਰ ਉੱਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ ਕਿ ਨਾਰਥ-ਈਸਟ ਯੂਨਾਈਟਡ ਐੱਫ਼ਸੀ ਵਿਰੁੱਧ ਖੇਡੇ ਗਏ ਦੋਸਤਾਨਾ ਮੈਚ ਵਿੱਚ ਜ਼ਖ਼ਮੀ ਹੋਣ ਕਾਰਨ ਸੰਦੇਸ਼ ਝਿੰਗਨ 15 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇਰ ਮੁਕਾਬਲੇ ਤੋਂ ਬਾਹਰ ਹੋ ਗਏ ਹਨ।

ਭਾਰਤ ਨੇ ਬੁੱਧਵਾਰ ਨੂੰ ਗੁਹਾਟੀ ਦੇ ਇੰਦਰਾ ਗਾਂਧੀ ਅਥਲੈਟਿਕਸ ਸਟੇਡਿਅਮ ਵਿੱਚ ਨਾਰਥ-ਈਸਟ ਐੱਫ਼ਸੀ ਵਿਰੁੱਧ ਖੇਡੇ ਗਏ ਦੋਸਤਾਨਾ ਮੈਚ ਵਿੱਚ 1-1 ਨਾਲ ਡਰਾਅ ਖੇਡਿਆ ਸੀ।

ਸਿੱਖ ਫ਼ੁੱਟਬਾਲ ਕੱਪ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਵੇਗਾ ਸਮਰਪਿਤ

Intro:Body:

gurpreet


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.