ETV Bharat / sports

ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਹਮਜ਼ਾ ਕੋਯਾ ਦੀ ਕੋਰੋਨਾ ਕਾਰਨ ਹੋਈ ਮੌਤ

author img

By

Published : Jun 6, 2020, 1:10 PM IST

Ex-India footballer Hamza Koya dies due to COVID-19
ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਹਮਜ਼ਾ ਕੋਯਾ ਦੀ ਕੋਰੋਨਾ ਕਾਰਨ ਹੋਈ ਮੌਤ

ਭਾਰਤ ਦਾ ਸਾਬਕਾ ਫੁੱਟਬਾਲ ਖਿਡਾਰੀ ਹਮਜ਼ਾ ਕੋਯਾ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਦੇ ਬਾਕੀ 5 ਮੈਂਬਰ ਵੀ ਕੋਰੋਨਾ ਪੌਜ਼ੀਟਿਵ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਕੋਜ਼ੀਕੋਡੇ: ਭਾਰਤ ਦਾ ਸਾਬਕਾ ਫੁੱਟਬਾਲ ਖਿਡਾਰੀ ਹਮਜ਼ਾ ਕੋਯਾ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕੋਯਾ ਨੇ ਸੈਨਥੋਸ਼ ਟਰਾਫੀ ਵਿੱਚ ਭਾਰਤ ਅਤੇ ਮਹਾਰਾਸ਼ਟਰ ਦੀ ਨੁਮਾਇੰਦਗੀ ਕੀਤੀ। ਖਿਡਾਰੀ ਨੇ ਸ਼ਨੀਵਾਰ ਨੂੰ ਮੁੱਲਾਪੁਰਮ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ। ਇਸ ਮੌਤ ਤੋਂ ਬਾਅਦ ਕੇਰਲਾ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।

ਦੱਸ ਦਈਏ ਕਿ 61 ਸਾਲਾ ਸਾਬਕਾ ਫੁੱਟਬਾਲਰ ਮੁੰਬਈ ਦੇ ਵੱਖ-ਵੱਖ ਫੁੱਟਬਾਲ ਕਲੱਬਾਂ ਲਈ ਖੇਡਿਆ ਹੈ। ਕੋਯਾ ਆਪਣੇ ਪਰਿਵਾਰ ਸਮੇਤ ਬੀਤੇ ਦਿਨੀਂ 21 ਮਈ ਨੂੰ ਮੁੰਬਈ ਤੋਂ ਪਰਪਾਨਗਦੀ ਵਿਖੇ ਆਪਣੇ ਘਰ ਵਾਪਿਸ ਪਰਤਿਆ ਸੀ।

ਇਹ ਵੀ ਪੜ੍ਹੋ: ਇਟਲੀ 'ਚ ਫੁੱਟਬਾਲ ਦੀ ਵਾਪਸੀ, ਕੋਪਾ ਇਟਾਲਿਆ ਸੈਮੀਫ਼ਾਇਨਲ ਦੀ ਤਾਰੀਖ਼ ਦਾ ਹੋਇਆ ਐਲਾਨ

ਜਾਣਕਾਰੀ ਮੁਤਾਬਕ ਕੋਯਾ ਦਾ ਬੇਟਾ ਇਸ ਸਮੇਂ ਮੁੰਬਈ ਵਿੱਚ ਕੰਮ ਕਰ ਰਿਹਾ ਹੈ ਅਤੇ ਕੋਯਾ ਨਾਲ ਪੂਰਾ ਪਰਿਵਾਰ ਪਰਪਾਨਗਦੀ ਆਇਆ ਸੀ। 26 ਮਈ ਨੂੰ ਕੋਯਾ 'ਚ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੱਲਾਪੁਰਮ ਦੇ ਮਨਜੇਰੀ ਮੈਡੀਕਲ ਕਾਲਜ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਤਕਰੀਬਨ 2 ਦਿਨ ਪਹਿਲਾ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ, ਪਰ ਹਾਲਾਤ ਹੋਰ ਖ਼ਰਾਬ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ 5 ਮੈਂਬਰ ਵੀ ਕੋਰੋਨਾ ਪੌਜ਼ੀਟਿਵ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.