ETV Bharat / sports

ਪ੍ਰੀਮੀਅਰ ਲੀਗ 2020-21 ਦਾ ਅਗਲਾ ਸੀਜ਼ਨ 12 ਸਤੰਬਰ ਤੋਂ ਹੋਵੇਗਾ ਸ਼ੁਰੂ

author img

By

Published : Jul 25, 2020, 9:28 AM IST

ਪ੍ਰੀਮੀਅਰ ਲੀਗ ਦੇ 2019-20 ਸੀਜ਼ਨ ਦਾ ਆਖਰੀ ਮੈਚ 26 ਜੁਲਾਈ ਨੂੰ ਖੇਡਿਆ ਜਾਵੇਗਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸ ਸੀਜ਼ਨ ਨੂੰ ਲਗਭਗ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰੀਮੀਅਰ ਲੀਗ 2020-21 ਦਾ ਅਗਲਾ ਸੀਜ਼ਨ 12 ਸਤੰਬਰ ਤੋਂ ਸ਼ੁਰੂ ਹੋਵੇਗਾ।

ਪ੍ਰੀਮੀਅਰ ਲੀਗ
ਪ੍ਰੀਮੀਅਰ ਲੀਗ

ਹੈਦਰਾਬਾਦ: ਪ੍ਰੀਮੀਅਰ ਲੀਗ ਦਾ 2020–21 ਸੀਜ਼ਨ 12 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 23 ਮਈ ਨੂੰ ਖ਼ਤਮ ਹੋਵੇਗਾ। ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਗਈ। ਬ੍ਰਿਟਿਸ਼ ਮੀਡੀਆ ਰਿਪੋਰਟਸ ਦੇ ਮੁਤਾਬਕ, ਲੀਗ ਨੇ ਹਾਲਾਂਕਿ ਮੈਚਾਂ ਦੇ ਪ੍ਰੋਗਰਾਮਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।

ਪ੍ਰੀਮੀਅਰ ਲੀਗ
ਪ੍ਰੀਮੀਅਰ ਲੀਗ

ਪ੍ਰੀਮੀਅਰ ਲੀਗ ਦਾ ਚੱਲ ਰਿਹਾ ਸੀਜ਼ਨ ਐਤਵਾਰ ਨੂੰ ਖਤਮ ਹੋ ਜਾਵੇਗਾ। ਕੋਰੋਨਾ ਵਾਇਰਸ ਕ ਮਹਾਂਮਾਰੀ ਕਾਰਨ, ਮੌਜੂਦਾ ਹਲਾਤਾਂ 'ਚ ਪਹਿਲਾਂ ਤੋਂ ਜਾਰੀ ਲੀਗ ਆਪਣੇ ਨਿਰਧਾਰਤ ਸਮੇਂ ਤੋਂ 2 ਮਹੀਨੇ ਦੀ ਦੇਰੀ ਨਾਲ ਖ਼ਤਮ ਹੋ ਰਿਹਾ ਹੈ। ਅਗਲੇ ਸੀਜ਼ਨ ਦੀਆਂ ਤਰੀਕਾਂ 'ਤੇ ਇੱਕ ਕਾਨਫਰੰਸ ਕਾਲ ਰਾਹੀਂ ਕਲੱਬਾਂ ਵੱਲੋਂ ਆਪਸੀ ਸਹਿਮਤੀ ਬਣੀ ਹੈ।

  • Premier League Shareholders today agreed to start the 2020/21 #PL season on 12 September

    The final match round of the campaign will take place on 23 May

    The Premier League will continue to consult with @FA and @EFL regarding the scheduling of all domestic competitions pic.twitter.com/AE21rTqiwK

    — Premier League (@premierleague) July 24, 2020 " class="align-text-top noRightClick twitterSection" data=" ">

ਦੱਸ ਦੇਈਏ ਕਿ ਟੀਮਾਂ ਨੂੰ ਅਗਲੇ ਸੀਜ਼ਨ ਤੋਂ ਪਹਿਲਾਂ ਤਿਆਰੀਆਂ ਲਈ ਲਗਭਗ ਸੱਤ ਹਫ਼ਤੇ ਦਾ ਸਮਾਂ ਮਿਲੇਗਾ। ਪ੍ਰੀਮੀਅਰ ਲੀਗ ਨੇ ਆਪਣੇ ਬਿਆਨ ਵਿੱਚ ਕਿਹਾ, “ਪ੍ਰੀਮੀਅਰ ਲੀਗ ਦੇ ਹਿੱਸੇਦਾਰ 12 ਸਤੰਬਰ ਤੋਂ 2020-21 ਤੱਕ ਪ੍ਰੀਮੀਅਰ ਲੀਗ ਦਾ ਸੀਜ਼ਨ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਐੱਫਏ (ਫੁੱਟਬਾਲ ਐਸੋਸੀਏਸ਼ਨ) ਅਤੇ ਈਐਫਐਲ (ਇੰਗਲਿਸ਼ ਫੁੱਟਬਾਲ ਲੀਗ) ਸਾਰੇ ਘਰੇਲੂ ਮੁਕਾਬਲਿਆਂ ਦੇ ਸਮੇਂ ਨੂੰ ਨਿਰਧਾਰਤ ਕਰਨ ਬਾਰੇ ਸਲਾਹ-ਮਸ਼ਵਰੇ ਕਰਦੇ ਰਹਿਣਗੇ।''

ਯੂਈਐਫਏ ਚੈਂਪੀਅਨਜ਼ ਲੀਗ ਅਤੇ ਯੂਰੋਪਾ ਲੀਗ ਦਾ 2019-20 ਸੀਜ਼ਨ ਵੀ ਕੋਰੋਨਾ ਵਾਇਰਸ ਦੇ ਚਲਦੇ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ 23 ਅਗਸਤ ਨੂੰ ਖ਼ਤਮ ਹੋਵੇਗਾ। ਅਸਲ ਵਿੱਚ ਪ੍ਰੀਮੀਅਰ ਲੀਗ ਦਾ ਨਵਾਂ ਸੀਜ਼ਨ 8 ਅਗਸਤ ਨੂੰ ਸ਼ੁਰੂ ਹੋਣਾ ਸੀ, ਪਰ 2019-20 ਦਾ ਸੀਜ਼ਨ ਪ੍ਰੀਮੀਅਰ ਲੀਗ ਨੂੰ ਕੋਰੋਨਾ ਮਹਾਂਮਾਰੀ ਕਾਰਨ ਤਿੰਨ ਮਹੀਨੀਆਂ ਲਈ ਮੁਲਤਵੀ ਕੀਤਾ ਗਿਆ ਸੀ । ਇਸੇ ਕਾਰਨ ਨਵੇਂ ਸੀਜ਼ਨ ਵੀ ਦੇਰੀ ਨਾਲ ਸ਼ੁਰੂ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.