ETV Bharat / sports

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਜੰਮ ਕੇ ਕੀਤਾ ਅਭਿਆਸ

author img

By

Published : Mar 3, 2022, 5:21 PM IST

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

ਰੋਹਿਤ ਅਤੇ ਵਿਰਾਟ ਨੇ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਨੈੱਟ 'ਤੇ ਬੱਲੇਬਾਜ਼ੀ ਕੀਤੀ। ਕਿਸੇ ਸਮੇਂ ਉਪ ਕਪਤਾਨ ਰਹਿ ਚੁੱਕੇ ਰੋਹਿਤ ਨੇ ਵੀ 30 ਗਜ਼ ਦੀ ਦੂਰੀ ਤੋਂ ਸਾਬਕਾ ਕਪਤਾਨ ਕੋਹਲੀ ਦੇ ਅਭਿਆਸ 'ਤੇ ਨਜ਼ਰ ਰੱਖੀ ਹੋਈ ਸੀ। ਰੋਹਿਤ ਨੇ ਕਰੀਬ 45 ਮਿੰਟ ਬੱਲੇਬਾਜ਼ੀ ਕਰਨ ਤੋਂ ਬਾਅਦ ਟੀਮ ਦੇ ਅਭਿਆਸ ਦੀ ਨਿਗਰਾਨੀ ਵੀ ਕੀਤੀ।

ਮੋਹਾਲੀ: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਪੀਸੀਏ ਸਟੇਡੀਅਮ 'ਚ ਆਪਣੇ 100ਵੇਂ ਟੈਸਟ ਦੀ ਤਿਆਰੀ ਲਈ ਨੈੱਟ 'ਤੇ ਜ਼ੋਰਦਾਰ ਅਭਿਆਸ ਕੀਤਾ ਅਤੇ ਉਨ੍ਹਾਂ ਦੇ ਨਾਲ ਕਪਤਾਨ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਦਾ ਕਾਫੀ ਅਭਿਆਸ ਕੀਤਾ।

ਦੋਵੇਂ ਸਟਾਰ ਖਿਡਾਰੀਆਂ ਨੇ ਵੱਖ-ਵੱਖ ਨੈੱਟ 'ਤੇ ਕਈ ਵਾਰ ਬੱਲੇਬਾਜ਼ੀ ਕੀਤੀ - ਥ੍ਰੋਡਾਉਨ, ਸਪਿਨਰ, ਤੇਜ਼ ਗੇਂਦਬਾਜ਼ ਅਤੇ ਨੈੱਟ ਗੇਂਦਬਾਜ਼ਾਂ ਦੇ ਖਿਲਾਫ ਤੇ ਬੱਲੇਬਾਜ਼ੀ ਕੀਤੀ।

ਰੋਹਿਤ ਨੇ ਜਿੱਥੇ ਮੁਹੰਮਦ ਸ਼ਮੀ ਦੀਆਂ ਗੇਂਦਾਂ 'ਤੇ ਸ਼ਾਟ ਖੇਡੇ, ਤਾਂ ਉੱਥੇ ਹੀ ਕੋਹਲੀ ਨੇ ਆਪਣੇ 100ਵੇਂ ਟੈਸਟ ਤੋਂ 48 ਘੰਟੇ ਪਹਿਲਾਂ ਮੁਹੰਮਦ ਸਿਰਾਜ ਦੀਆਂ ਗੇਂਦਾਂ 'ਤੇ ਕਵਰ ਡਰਾਈਵ ਮਾਰੀ।

ਦੋਵਾਂ ਨੇ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਨੈੱਟ 'ਤੇ ਬੱਲੇਬਾਜ਼ੀ ਕੀਤੀ। ਕਿਸੇ ਸਮੇਂ ਉਪ ਕਪਤਾਨ ਰਹਿ ਚੁੱਕੇ ਰੋਹਿਤ ਨੇ ਵੀ 30 ਗਜ਼ ਦੀ ਦੂਰੀ ਤੋਂ ਸਾਬਕਾ ਕਪਤਾਨ ਕੋਹਲੀ ਦੇ ਅਭਿਆਸ 'ਤੇ ਨਜ਼ਰ ਰੱਖੀ ਸੀ। ਰੋਹਿਤ ਨੇ ਕਰੀਬ 45 ਮਿੰਟ ਬੱਲੇਬਾਜ਼ੀ ਕਰਨ ਤੋਂ ਬਾਅਦ ਟੀਮ ਦੇ ਅਭਿਆਸ ਦੀ ਨਿਗਰਾਨੀ ਵੀ ਕੀਤੀ।

ਇਸ ਦੌਰਾਨ ਉਹ ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਨੂੰ ਦੋ ਵਾਰ ਮਾਰਦੇ ਹੋਏ ਦੇਖਿਆ ਗਿਆ। ਜਦੋਂ ਉਹ ਬੱਲੇਬਾਜ਼ੀ ਕਰ ਰਹੇ ਸਨ, ਕੋਹਲੀ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਅਤੇ ਰਵਿੰਦਰ ਜਡੇਜਾ ਨਾਲ ਗੱਲਬਾਤ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਦੇ ਵਿਚਾਲੇ ਹੱਸ ਕੇ ਗੱਲਬਾਤ ਹੋ ਰਹੀ ਸੀ। ਜਿਸ ਚ ਦੇਖਿਆ ਗਿਆ ਕਿ ਉਹ ਕਾਫ਼ੀ 'ਰਿਲੈਕਸ' ਸਨ ਅਤੇ 100ਵੇਂ ਟੈਸਟ ਨੂੰ ਲੈ ਕੇ ਕੋਈ ਦਬਾਅ ਨਹੀਂ ਹੈ।

ਅਭਿਆਸ ਦੌਰਾਨ ਰੋਹਿਤ ਨੇ ਜਸਪ੍ਰੀਤ ਬੁਮਰਾਹ ਦੀਆਂ ਕੁਝ ਗੇਂਦਾਂ ਅਤੇ ਮੁਹੰਮਦ ਸ਼ਮੀ ਦੇ ਆਫ ਸਟੰਪ ਤੋਂ ਬਾਹਰ ਜਾ ਰਹੀਆਂ ਗੇਂਦਾਂ ਨੂੰ ਵੀ ਛੱਡਿਆ।

ਟੈਸਟ ਮੈਚ ਤੋਂ ਪਹਿਲਾਂ ਕੋਹਲੀ ਕਿਵੇਂ ਕਰ ਰਹੇ ਹਨ ਤਿਆਰੀ? ਇਸ 'ਤੇ ਸੁਨੀਲ ਗਾਵਸਕਰ ਦੇ ਉਸ ਦੇ ਖੇਡ ਦੇ ਦਿਨਾਂ ਦੇ ਬਿਆਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ, 'ਜਦੋਂ ਮੈਂ ਨੈੱਟ 'ਤੇ ਚੰਗੀ ਬੱਲੇਬਾਜ਼ੀ ਨਹੀਂ ਕਰਦਾ ਸੀ ਤਾਂ ਟੈਸਟ 'ਚ ਚੰਗਾ ਪ੍ਰਦਰਸ਼ਨ ਕਰਦਾ ਸੀ।

ਰੋਹਿਤ ਨੇ ਅਭਿਆਸ ਸੈਸ਼ਨ ਦੌਰਾਨ ਥ੍ਰੋਡਾਊਨ ਮਾਹਿਰਾਂ ਅਤੇ ਸਪਿਨਰਾਂ ਦੇ ਖਿਲਾਫ ਕਈ ਸੈਸ਼ਨ ਕੀਤੇ ਜੋ ਇਸ ਗੱਲ ਦਾ ਸਪੱਸ਼ਟ ਸੰਕੇਤ ਸੀ ਕਿ ਉਹ ਸਿਰਫ ਇਕ ਕਪਤਾਨ ਨਹੀਂ ਬਣਨਾ ਚਾਹੁੰਦਾ, ਸਗੋਂ ਟੈਸਟਾਂ ਵਿਚ ਇਕ ਨੇਤਾ ਬਣਨਾ ਚਾਹੁੰਦਾ ਹੈ ਜੋ ਖਿਡਾਰੀਆਂ ਲਈ ਇਕ ਮਿਸਾਲ ਕਾਇਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ।

ਇਹ ਵੀ ਪੜੋ: IND vs SL: ਰੋਹਿਤ ਨੇ ਕੋਹਲੀ ਦੀ ਤਾਰੀਫ ਦੇ ਪੜ੍ਹੇ ਕਸੀਦੇ

ETV Bharat Logo

Copyright © 2024 Ushodaya Enterprises Pvt. Ltd., All Rights Reserved.