ETV Bharat / sports

Mission Asia Cup 2023 : ਏਸ਼ੀਆ ਕੱਪ 2023 'ਚ ਖੇਡਣ ਲਈ ਭਾਰਤੀ ਟੀਮ ਨੇ ਖਿੱਚੀ ਤਿਆਰੀ

author img

By ETV Bharat Punjabi Team

Published : Aug 29, 2023, 4:56 PM IST

ਮਿਸ਼ਨ ਏਸ਼ੀਆ ਕੱਪ 'ਤੇ ਭਾਰਤੀ ਟੀਮ ਜਾਣ ਵਾਲੀ ਹੈ। ਇਸ ਤੋਂ ਪਹਿਲਾਂ, ਟੀਮ ਦੇ ਖਿਡਾਰੀ ਜ਼ੋਰਦਾਰ ਤਿਆਰੀ ਕਰ ਰਹੇ ਹਨ। ਬੀਸੀਸੀਆਈ ਦੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਉਨ੍ਹਾਂ ਦੇ ਐਨਰਜੀ ਲੈਵਲ ਦਾ ਪਤਾ ਲਗਾ ਸਕਦੇ ਹੋ।

Mission Asia Cup 2023
Mission Asia Cup 2023

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2023 'ਚ ਖੇਡਣ ਲਈ ਸ਼੍ਰੀਲੰਕਾ ਦੇ ਦੌਰੇ 'ਤੇ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਦੇ ਨਾਲ ਪੂਰੀ ਟੀਮ ਨੈਸ਼ਨਲ ਕ੍ਰਿਕਟ ਅਕੈਡਮੀ ਐਲੂਰ 'ਚ ਡੇਰੇ ਲਗਾ ਰਹੀ ਹੈ। ਇਸ ਦੌਰਾਨ ਸਾਰੇ ਖਿਡਾਰੀਆਂ ਵੱਲੋਂ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਲਈ ਜ਼ੋਰਦਾਰ ਅਭਿਆਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੇ ਸੈਸ਼ਨ ਕਰਵਾ ਕੇ ਖਿਡਾਰੀਆਂ ਵਿੱਚ ਊਰਜਾ ਦਾ ਪੱਧਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਅਗਲੇ 2 ਤੋਂ 3 ਮਹੀਨਿਆਂ ਤੱਕ ਸਾਰੇ ਖਿਡਾਰੀ ਫਿੱਟ ਅਤੇ ਉਤਸ਼ਾਹੀ ਰਹਿ ਸਕਣ।

ਖਿਡਾਰੀਆਂ ਦਾ ਯੋ-ਯੋ ਟੈਸਟ: ਇਸ ਦੌਰਾਨ ਖਿਡਾਰੀਆਂ ਦਾ ਯੋ-ਯੋ ਟੈਸਟ ਵੀ ਕਰਵਾਇਆ ਗਿਆ, ਤਾਂ ਜੋ ਖਿਡਾਰੀਆਂ ਦੀ ਫਿਟਨੈੱਸ ਦੀ ਜਾਂਚ ਕੀਤੀ ਜਾ ਸਕੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਹੋਰ ਨਿਖਾਰਿਆ ਜਾ ਸਕੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨੈਸ਼ਨਲ ਕ੍ਰਿਕਟ ਅਕੈਡਮੀ ਐਲੂਰ 'ਚ ਭਾਰਤੀ ਖਿਡਾਰੀਆਂ ਦੁਆਰਾ ਕਰਵਾਏ ਜਾ ਰਹੇ ਅਭਿਆਸ ਸੈਸ਼ਨ ਦੀ ਵੀਡੀਓ ਪਾਈ ਹੈ, ਜਿਸ 'ਚ ਬੱਲੇਬਾਜ਼ ਅਤੇ ਗੇਂਦਬਾਜ਼ਾਂ ਦੇ ਨਾਲ-ਨਾਲ ਵਿਕਟਕੀਪਰ ਅਤੇ ਫੀਲਡਰ ਅਭਿਆਸ ਕਰਦੇ ਨਜ਼ਰ ਆ ਰਹੇ ਹਨ।

BWF World Champion Prannoy: ਵਿਸ਼ਵ ਚੈਂਪੀਅਨ 'ਚ ਕਾਂਸੀ ਤਮਗਾ ਜੇਤੂ ਪ੍ਰਣਯ ਨੂੰ PM ਮੋਦੀ ਨੇ ਦਿੱਤੀ ਵਧਾਈ, ਜਾਣੋ ਖਿਡਾਰੀ ਦਾ ਅਗਲਾ ਨਿਸ਼ਾਨਾ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀਸੀਸੀਆਈ ਨੇ ਲਿਖਿਆ ਹੈ ਕਿ ਟੀਮ ਦਾ ਐਨਰਜੀ ਲੈਵਲ ਉੱਚਾ ਹੈ ਅਤੇ ਟੀਮ ਦੇ ਸਾਰੇ ਖਿਡਾਰੀ ਆਪਣੀ ਲੈਅ ਵਿੱਚ ਹਨ। ਅਜਿਹਾ ਲਗਦਾ ਹੈ ਕਿ ਆਉਣ ਵਾਲਾ ਮਿਸ਼ਨ ਏਸ਼ੀਆ ਕੱਪ ਬਹੁਤ ਸਫਲ ਹੋਵੇਗਾ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ 30 ਅਗਸਤ ਨੂੰ ਸ਼੍ਰੀਲੰਕਾ ਦੇ ਦੌਰੇ 'ਤੇ ਜਾਵੇਗੀ, ਜਿੱਥੇ ਭਾਰਤੀ ਕ੍ਰਿਕਟ ਟੀਮ ਦਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਨਾਲ ਹੋਣ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਟੀਮ ਏਸ਼ੀਆ ਕੱਪ ਦਾ ਅੱਠਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਕਪਤਾਨ ਰੋਹਿਤ ਸ਼ਰਮਾ ਇਸ ਟੂਰਨਾਮੈਂਟ ਨੂੰ ਜਿੱਤ ਕੇ ਵਿਸ਼ਵ ਕੱਪ ਦੇ ਮਿਸ਼ਨ 'ਤੇ ਨਿਕਲਣ ਦੇ ਮੂਡ 'ਚ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.