ETV Bharat / sports

IND vs WI T20i: ਜਾਣੋਂ ਕਿਵੇਂ ਦਾ ਰਿਹਾ T20i 'ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦਾ ਪ੍ਰਦਰਸ਼ਨ

author img

By

Published : Aug 4, 2023, 4:26 PM IST

IND vs WI T20i
IND vs WI T20i

ਵੈਸਟਇੰਡੀਜ਼ ਨੇ ਤਾਰੋਬਾ ਵਿੱਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 37 ਦੌੜਾਂ ਦੀ ਲੋੜ ਸੀ ਪਰ ਭਾਰਤੀ ਟੀਮ ਇਸ ਸਕੋਰ ਨੂੰ ਬਣਾਉਣ 'ਚ ਅਸਫਲ ਰਹੀ। ਇਸ ਮੈਚ 'ਚ ਭਾਰਤ ਲਈ ਡੈਬਿਊ ਕਰ ਰਹੇ ਤਿਲਕ ਵਰਮਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ।

ਤਾਰੋਬਾ: ਜੇਸਨ ਹੋਲਡਰ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੇ ਵੀਰਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਚਾਰ ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਦੇ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਹੋਲਡਰ (2/19), ਓਬੇਡ ਮੈਕਕੋਏ (2/28) ਅਤੇ ਰੋਮੀਓ ਸ਼ੇਪਾਰਡ (2/33) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨੌ ਵਿਕਟਾਂ 'ਤੇ 145 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਮੈਚ 'ਚ ਖੱਬੇ ਹੱਥ ਦੇ ਸਪਿੰਨਰ ਅਕੀਲ ਹੁਸੈਨ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ 17 ਦੌੜਾਂ ਦੇ ਕੇ ਇਕ ਵਿਕਟ ਲਈ।

IND vs WI t20: ਭਾਰਤ ਲਈ ਆਪਣੀ ਸ਼ੁਰੂਆਤ ਕਰਦੇ ਹੋਏ ਤਿਲਕ ਵਰਮਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ (21) ਅਤੇ ਕਪਤਾਨ ਹਾਰਦਿਕ ਪੰਡਯਾ (19) ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਣ ਵਿਚ ਨਾਕਾਮ ਰਹੇ। ਜਦਕਿ ਵੈਸਟਇੰਡੀਜ਼ ਨੇ ਕਪਤਾਨ ਰੋਵਮੈਨ ਪਾਵੇਲ (32 ਗੇਂਦਾਂ ਵਿੱਚ 48 ਦੌੜਾਂ, ਤਿੰਨ ਚੌਕੇ, ਤਿੰਨ ਛੱਕੇ) ਅਤੇ ਨਿਕੋਲਸ ਪੂਰਨ (34 ਗੇਂਦਾਂ ਵਿੱਚ 41 ਦੌੜਾਂ, ਦੋ ਚੌਕੇ, ਦੋ ਛੱਕੇ) ਦੀ ਸ਼ਾਨਦਾਰ ਪਾਰੀ ਨਾਲ ਛੇ ਵਿਕਟਾਂ ’ਤੇ 149 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ 38 ਦੌੜਾਂ ਵੀ ਜੋੜੀਆਂ। ਪਾਵੇਲ ਨੇ ਸ਼ਿਮਰੋਨ ਹੇਟਮਾਇਰ (10) ਨਾਲ ਪੰਜਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਭਾਰਤ ਲਈ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਨੇ 24 ਦੌੜਾਂ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 31 ਦੌੜਾਂ ਦੇ ਕੇ ਦੋ-ਦੋ ਵਿਕਟਾਂ ਆਪਣੇ ਨਾਮ ਲਈਆਂ। ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਅਤੇ ਪੰਡਯਾ ਨੇ ਕ੍ਰਮਵਾਰ 20 ਅਤੇ 27 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀ।

ਭਾਰਤ ਦੀ ਖ਼ਰਾਬ ਸ਼ੁਰੂਆਤ: ਰੌਮਾਂਚਿਕ ਮੁਕਾਬਲੇ 'ਚ ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਆਈ ਭਾਰਤ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਪੰਜਵੇਂ ਓਵਰ 'ਚ 28 ਦੌੜਾਂ 'ਤੇ ਦੋਵੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (03) ਅਤੇ ਇਸ਼ਾਨ ਕਿਸ਼ਨ (06) ਦੀਆਂ ਵਿਕਟਾਂ ਗੁਆ ਦਿੱਤੀਆਂ। ਗਿੱਲ ਨੂੰ ਵਿਕਟ-ਕੀਪਰ ਜੌਹਨਸਨ ਚਾਰਲਸ ਨੇ ਹੁਸੈਨ ਦੀ ਗੇਂਦ 'ਤੇ ਸਟੰਪ ਕੀਤਾ ਜਦਕਿ ਈਸ਼ਾਨ ਨੇ ਪਾਵੇਲ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੈਕਕੋਏ ਦੀ ਗੇਂਦ 'ਤੇ ਮਿਡ-ਆਨ 'ਚ ਆਪਣਾ ਕੈਚ ਦੇ ਦਿੱਤਾ। ਸੂਰਿਆਕੁਮਾਰ ਨੇ ਹੁਸੈਨ 'ਤੇ ਚੌਕਾ ਲਗਾ ਕੇ ਖਾਤਾ ਖੋਲ੍ਹਿਆ ਅਤੇ ਫਿਰ ਅਗਲੇ ਓਵਰ 'ਚ ਅਲਜ਼ਾਰੀ ਜੋਸੇਫ 'ਤੇ ਚੌਕਾ ਅਤੇ ਇਕ ਛੱਕਾ ਲਗਾਇਆ।

ਇੱਕ ਤੋਂ ਬਾਅਦ ਇੱਕ ਖਿਡਾਰੀ ਆਊਟ: ਵਰਮਾ ਨੇ ਅਲਜ਼ਾਰੀ ਜੋਸੇਫ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ ਦੌੜਾਂ ਦੀ ਸ਼ੁਰੂਆਤ ਕੀਤੀ। ਪਾਵਰ ਪਲੇਅ 'ਚ ਭਾਰਤ ਨੇ ਦੋ ਵਿਕਟਾਂ 'ਤੇ 45 ਦੌੜਾਂ ਬਣਾਈਆਂ। ਵਰਮਾ ਨੇ ਵੀ ਸ਼ੇਪਾਰਡ ਦੀਆਂ ਲਗਾਤਾਰ ਗੇਂਦਾਂ 'ਤੇ ਛੱਕੇ ਅਤੇ ਚੌਕੇ ਲਗਾਏ ਪਰ ਹੇਟਮਾਇਰ ਨੇ ਹੋਲਡਰ ਦੀ ਗੇਂਦ 'ਤੇ ਸੂਰਿਆਕੁਮਾਰ (21) ਦਾ ਸ਼ਾਨਦਾਰ ਕੈਚ ਲੈ ਕੇ ਉਸ ਦੀ ਪਾਰੀ ਦਾ ਅੰਤ ਕਰ ਦਿੱਤਾ। ਭਾਰਤ ਨੇ 10 ਓਵਰਾਂ 'ਚ ਤਿੰਨ ਵਿਕਟਾਂ 'ਤੇ 70 ਦੌੜਾਂ ਬਣਾਈਆਂ। ਵਰਮਾ ਨੇ ਅਗਲੇ ਓਵਰ ਵਿੱਚ ਸ਼ੇਪਾਰਡ ਨੂੰ ਇੱਕ ਹੋਰ ਚੌਕਾ ਮਾਰਿਆ ਪਰ ਉਸੇ ਓਵਰ ਵਿੱਚ ਹੀਟਮਾਇਰ ਨੂੰ ਬਾਊਂਡਰੀ ’ਤੇ ਕੈਚ ਦੇ ਦਿੱਤਾ। ਉਸ ਨੇ 22 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਤਿੰਨ ਛੱਕੇ ਅਤੇ ਦੋ ਚੌਕੇ ਜੜੇ।

ਦਿੱਗਜ ਵੀ ਨਾ ਕਰ ਸਕੇ ਕਮਾਲ: ਭਾਰਤ ਦਾ ਸੈਂਕੜਾ 15ਵੇਂ ਓਵਰ ਵਿੱਚ ਪੂਰਾ ਹੋ ਗਿਆ। ਭਾਰਤ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 37 ਦੌੜਾਂ ਦੀ ਲੋੜ ਸੀ ਪਰ ਟੀਮ ਨੇ ਅਗਲੇ ਓਵਰ ਵਿੱਚ ਕਪਤਾਨ ਪੰਡਯਾ (19) ਅਤੇ ਸੰਜੂ ਸੈਮਸਨ (12) ਦੀਆਂ ਵਿਕਟਾਂ ਗੁਆ ਦਿੱਤੀਆਂ। ਹੋਲਡਰ ਨੇ ਪੰਡਯਾ ਨੂੰ ਬੋਲਡ ਕੀਤਾ ਜਦਕਿ ਸੈਮਸਨ ਰਨ ਆਊਟ ਹੋਇਆ। ਇਹ ਓਵਰ ਮੇਡੇਨ ਸੀ। ਜੋਸੇਫ ਦੇ ਅਗਲੇ ਓਵਰ ਵਿੱਚ ਸਿਰਫ਼ ਪੰਜ ਦੌੜਾਂ ਹੀ ਬਣੀਆਂ। ਭਾਰਤ ਨੂੰ ਆਖਰੀ ਤਿੰਨ ਓਵਰਾਂ ਵਿੱਚ 32 ਦੌੜਾਂ ਦੀ ਲੋੜ ਸੀ। ਅਕਸ਼ਰ ਪਟੇਲ (13) ਨੇ 18ਵੇਂ ਓਵਰ ਵਿੱਚ ਹੋਲਡਰ ਨੂੰ ਛੱਕਾ ਲਗਾ ਕੇ 11 ਦੌੜਾਂ ਬਣਾਈਆਂ ਪਰ ਅਗਲੇ ਹੀ ਓਵਰ ਵਿੱਚ ਮੈਕਕੋਏ ਨੇ ਉਸ ਨੂੰ ਹੇਟਮਾਇਰ ਹੱਥੋਂ ਕੈਚ ਕਰਵਾ ਦਿੱਤਾ। ਅਰਸ਼ਦੀਪ ਨੇ ਮੈਕਕੋਏ 'ਤੇ ਲਗਾਤਾਰ ਦੋ ਚੌਕੇ ਲਗਾ ਕੇ ਭਾਰਤ ਦੀਆਂ ਉਮੀਦਾਂ ਜਗਾਈਆਂ।

ਤਿਲਕ-ਮੁਕੇਸ਼ ਦਾ ਡੈਬਿਊ: ਭਾਰਤ ਨੇ ਬੱਲੇਬਾਜ਼ ਤਿਲਕ ਅਤੇ ਮੁਕੇਸ਼ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ। ਮੁਕੇਸ਼ ਨੇ ਮੌਜੂਦਾ ਦੌਰੇ 'ਤੇ ਖੇਡ ਦੇ ਤਿੰਨੋਂ ਫਾਰਮੈਟਾਂ 'ਚ ਡੈਬਿਊ ਕੀਤਾ ਹੈ। ਤਿਲਕ ਵਰਮਾ ਨੇ IND vs WI T20i ਵਿੱਚ ਆਪਣੀ ਸ਼ੁਰੂਆਤ ਕਰਦੇ ਹੋਏ, ਭਾਰਤ ਲਈ 100 ਦੀ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਤਿਲਕ ਵਰਮਾ ਨੇ ਪਾਰੀ ਵਿੱਚ ਕੁੱਲ 2 ਚੌਕੇ ਅਤੇ 3 ਛੱਕੇ ਲਗਾਏ। ਜਦੋਂ ਕਿ ਮੁਕੇਸ਼ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ। ਮੁਕੇਸ਼ ਨੇ ਭਾਰਤ ਬਨਾਮ ਵੈਸਟਇੰਡੀਜ਼ ਟੀ-20 ਮੈਚ ਵਿੱਚ ਤਿੰਨ ਓਵਰਾਂ ਵਿੱਚ 8 ਦੀ ਇਕਾਨਮੀ ਦੇ ਨਾਲ 24 ਦੌੜਾਂ ਦੇ ਦਿੱਤੀਆਂ। (ਐਕਸਟਰਾ ਇਨਪੁਟ ਏਜੰਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.