ETV Bharat / sports

ਰੌਬਿਨ ਉਥੱਪਾ ਨੇ ਭਾਰਤੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

author img

By

Published : Sep 15, 2022, 10:19 AM IST

Robin Uthappa retired from all forms of Indian cricket
ਰੌਬਿਨ ਉਥੱਪਾ ਨੇ ਭਾਰਤੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ (Robin Uthappa retired from cricket) ਨੇ ਭਾਰਤੀ ਕ੍ਰਿਕਟ (Indian Cricket) ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਉਥੱਪਾ ਨੇ ਆਪਣੇ 20 ਸਾਲ ਦੇ ਪੇਸ਼ੇਵਰ ਕ੍ਰਿਕਟ ਕਰੀਅਰ ਨੂੰ ਸ਼ਾਨਦਾਰ ਦੱਸਿਦਿਆਂ ਟਵੀਟ ਕਰਕੇ ਸੰਨਿਆਸ ਸਬੰਧੀ ਐਲਾਨ ਕੀਤਾ ਹੈ।

ਨਵੀਂ ਦਿੱਲੀ: ਭਾਰਤ ਦੀ ਟੀ-20 ਵਿਸ਼ਵ ਕੱਪ (2007) ਜੇਤੂ ਟੀਮ ਦੇ ਮੈਂਬਰ ਸਾਬਕਾ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਨੇ ਬੁੱਧਵਾਰ ਨੂੰ "ਭਾਰਤੀ ਕ੍ਰਿਕਟ" ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ (Robin Uthappa retired from cricket) ਕਰ ਦਿੱਤਾ ਹੈ। ਭਾਰਤ ਲਈ ਆਖਰੀ ਵਾਰ 2015 ਵਿੱਚ ਖੇਡਣ ਵਾਲੇ 36 ਸਾਲਾ ਉਥੱਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇਸ ਦੀ ਜਾਣਕਾਰੀ ਦਿੱਤੀ। ਉਥੱਪਾ ਨੇ ਕਿਹਾ ਕਿ ਆਪਣੇ ਦੇਸ਼ ਅਤੇ ਆਪਣੇ ਰਾਜ ਕਰਨਾਟਕ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਹਾਲਾਂਕਿ ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੁੰਦਾ ਹੈ। ਮੈਂ ਭਾਰਤੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

ਸੱਜੇ ਹੱਥ ਦੇ ਬੱਲੇਬਾਜ਼ ਨੇ ਕਿਹਾ, 'ਮੈਨੂੰ ਪੇਸ਼ੇਵਰ ਕ੍ਰਿਕਟ ਖੇਡਣਾ ਸ਼ੁਰੂ ਕੀਤੇ 20 ਸਾਲ ਹੋ ਗਏ ਹਨ ਅਤੇ ਆਪਣੇ ਦੇਸ਼ ਅਤੇ ਸੂਬੇ (ਕਰਨਾਟਕ) ਦੀ ਨੁਮਾਇੰਦਗੀ ਕਰਨਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਤਰਾਅ-ਚੜ੍ਹਾਅ ਨਾਲ ਭਰਪੂਰ ਇਹ ਯਾਤਰਾ ਸ਼ਾਨਦਾਰ ਰਹੀ ਹੈ। ਇਸਨੇ ਮੈਨੂੰ ਇੱਕ ਇਨਸਾਨ ਦੇ ਰੂਪ ਵਿੱਚ ਅੱਗੇ ਵਧਣ ਦਾ ਮੌਕਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਘੋਸ਼ਣਾ ਦੇ ਨਾਲ ਹੀ ਉਥੱਪਾ ਦੂਜੇ ਦੇਸ਼ਾਂ ਦੀ ਲੀਗ ਕ੍ਰਿਕਟ ((Indian Cricket)) ਵਿੱਚ ਖੇਡਣ ਦੇ ਯੋਗ ਹੋ ਗਏ ਹਨ।

  • It has been my greatest honour to represent my country and my state, Karnataka. However, all good things must come to an end, and with a grateful heart, I have decided to retire from all forms of Indian cricket.

    Thank you all ❤️ pic.twitter.com/GvWrIx2NRs

    — Robin Aiyuda Uthappa (@robbieuthappa) September 14, 2022 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਭਾਰਤੀ ਮਹਿਲਾ ਟੀਮ ਨੇ ਦੂਜੇ ਟੀ 20 ਮੈਚ ਵਿੱਚ ਇੰਗਲੈਂਡ ਨੂੰ ਹਰਾਇਆ

ਉਥੱਪਾ ਨੇ 2004 ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਦੋ ਸਾਲ ਬਾਅਦ, ਉਸਨੇ ਰਾਸ਼ਟਰੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ। ਭਾਰਤ ਲਈ, ਉਸਨੇ 46 ਇਕ ਦਿਨਾ ਅਤੇ 13 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕ੍ਰਮਵਾਰ 934 ਅਤੇ 249 ਦੌੜਾਂ ਬਣਾਈਆਂ ( (Robin Uthappa retired from cricket) ) ਹਨ। ਇਸ ਦੇ ਨਾਲ ਹੀ ਉਸ ਨੇ ਪਹਿਲੀ ਸ਼੍ਰੇਣੀ ਵਿੱਚ 9446 ਦੌੜਾਂ ਅਤੇ ਲਿਸਟ ਏ ਵਿੱਚ 6534 ਦੌੜਾਂ ਬਣਾਈਆਂ ਹਨ। ਉਥੱਪਾ ਕੋਲ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਦੋ (2014 ਅਤੇ 2021) ਟਰਾਫੀਆਂ ਹਨ। ਉਹ 2014 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ 2021 ਵਿੱਚ ਚੇਨਈ ਸੁਪਰ ਕਿੰਗਜ਼ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.