ETV Bharat / sports

Asia Cup 2023 Host: ਬਹਿਰੀਨ ਵਿੱਚ ਜੈ ਸ਼ਾਹ ਅਤੇ ਨਜਮ ਸੇਠੀ ਦੀ ਮੁਲਾਕਾਤ, ਪਾਕਿਸਤਾਨ ਤੋਂ ਖੁਸ਼ ਸਕਦੀ ਹੈ ਮੇਜ਼ਬਾਨੀ !

author img

By

Published : Feb 4, 2023, 5:48 PM IST

Asia Cup 2023 Host: ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਕਾਫੀ ਬਿਆਨਬਾਜ਼ੀ ਹੋ ਰਹੀ ਹੈ। ਇਹ ਟੂਰਨਾਮੈਂਟ ਪਾਕਿਸਤਾਨ ਵਿੱਚ ਹੋਣਾ ਹੈ, ਪਰ ਬੀਸੀਸੀਆਈ ਦੇ ਵਿਰੋਧ ਕਾਰਨ ਇਸ ਨੂੰ ਯੂਏਈ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ।

PAKISTAN ASIA CUP 2023 HOSTING RIGHTS FATE IN ASIAN COUNCIL EMERGENCY MEETING JAY SHAH TO ATTEND ACC MEET
Asia Cup 2023 Host:ਬਹਿਰੀਨ 'ਚ ਜੈ ਸ਼ਾਹ ਅਤੇ ਨਜਮ ਸੇਠੀ ਦੀ ਮੁਲਾਕਾਤ, ਪਾਕਿਸਤਾਨ ਤੋਂ ਖੁਸ ਸਕਦੀ ਹੈ ਮੇਜ਼ਬਾਨੀ !

ਚੰਡੀਗੜ੍ਹ: ਪਾਕਿਸਤਾਨ ਨੇ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਲਈ ਅੱਜ ਏਸ਼ੀਅਨ ਕ੍ਰਿਕਟ ਕੌਂਸਲ ਦੀ ਹੰਗਾਮੀ ਮੀਟਿੰਗ ਬੁਲਾਈ। ਇਹ ਮੀਟਿੰਗ ਬਹਿਰੀਨ ਵਿੱਚ ਹੋਵੇਗੀ, ਜਿਸ ਵਿੱਚ ਏ.ਸੀ.ਸੀ. ਦੇ ਪ੍ਰਧਾਨ ਜੈ ਸ਼ਾਹ ਵੀ ਹਿੱਸਾ ਲੈਣਗੇ। ਇਸ ਬੈਠਕ 'ਚ ਏਸ਼ੀਆ ਕੱਪ ਪਾਕਿਸਤਾਨ ਤੋਂ ਬਾਹਰ ਕਿਸੇ ਹੋਰ ਦੇਸ਼ 'ਚ ਕਰਵਾਉਣ ਦਾ ਫੈਸਲਾ ਹੋ ਸਕਦਾ ਹੈ। ਏਸ਼ੀਆ ਕੱਪ ਇਸ ਸਾਲ ਸਤੰਬਰ 'ਚ ਪਾਕਿਸਤਾਨ 'ਚ ਹੋਣਾ ਹੈ। ਪਰ ਭਾਰਤ ਦੇ ਵਿਰੋਧ ਕਾਰਨ ਪਾਕਿਸਤਾਨ ਵਿੱਚ ਹੋਣ ਵਾਲੇ ਇਸ ਸਮਾਗਮ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।

ਏਸ਼ੀਆ ਕੱਪ ਯੂਏਈ ਜਾਂ ਸ਼੍ਰੀਲੰਕਾ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਏਸ਼ੀਆ ਕੱਪ 2023 ਖੇਡਣ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗਾ। ਬੀਸੀਸੀਆਈ ਸੂਤਰਾਂ ਦੀ ਮੰਨੀਏ ਤਾਂ ਜੈ ਸ਼ਾਹ ਅਜੇ ਵੀ ਆਪਣੇ ਸਟੈਂਡ 'ਤੇ ਕਾਇਮ ਹਨ। ਪਾਕਿਸਤਾਨ ਵਿੱਚ ਏਸ਼ੀਆ ਕੱਪ ਹੋਣ ਦੀ ਉਮੀਦ ਬਹੁਤ ਘੱਟ ਹੈ। ਅਜਿਹੇ 'ਚ ਇਹ ਟੂਰਨਾਮੈਂਟ ਕਿਸੇ ਹੋਰ ਥਾਂ 'ਤੇ ਕਰਵਾਇਆ ਜਾ ਸਕਦਾ ਹੈ। ਏਸ਼ੀਆ ਕੱਪ ਯੂਏਈ ਜਾਂ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ।

ਜੈ ਸ਼ਾਹ ਫਿਲਹਾਲ ਏਸੀਸੀ ਦੀ ਬੈਠਕ ਲਈ ਬਹਿਰੀਨ ਵਿੱਚ: ਜ਼ਿਕਰਯੋਗ ਹੈ ਕਿ ਪਾਕਿਸਤਾਨ ਲਈ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕਰਨਾ ਲਗਭਗ ਅਸੰਭਵ ਜਾਪਦਾ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਏਸ਼ੀਆ ਕੱਪ ਨੂੰ ਯੂਏਈ ਜਾਂ ਸ਼੍ਰੀਲੰਕਾ 'ਚ ਸ਼ਿਫਟ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਿਕ ਬੀਸੀਸੀਆਈ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਜੈ ਸ਼ਾਹ ਫਿਲਹਾਲ ਏਸੀਸੀ ਦੀ ਬੈਠਕ ਲਈ ਬਹਿਰੀਨ ਵਿੱਚ ਹਨ। ਬੀਸੀਸੀਆਈ ਦਾ ਰੁਖ ਬਦਲਣ ਵਾਲਾ ਨਹੀਂ ਹੈ। ਅਸੀਂ ਪਾਕਿਸਤਾਨ ਨਹੀਂ ਜਾਵਾਂਗੇ ਕਿਉਂਕਿ ਸਾਨੂੰ ਸਰਕਾਰ ਤੋਂ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ।

ਇਹ ਵੀ ਪੜੋ: Stampede In Tirupattur Tamil Nadu : ਮੁਫ਼ਤ ਸਾੜੀ ਦੇ ਲਾਲਚ ਵਿੱਚ 4 ਔਰਤਾਂ ਦੀ ਮੌਤ, ਜਾਣੋ ਮਸਲਾ

ਰਮੀਜ਼ ਰਾਜਾ ਨੇ ਧਮਕੀ ਦਿੱਤੀ ਸੀ : ਜੈ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਇਸ ਮੁੱਦੇ 'ਤੇ ਕਾਫੀ ਚਰਚਾ ਹੋਈ ਸੀ। ਪਾਕਿਸਤਾਨ ਦੇ ਕਈ ਸਾਬਕਾ ਕ੍ਰਿਕਟਰਾਂ ਨੇ ਬੀਸੀਸੀਆਈ ਦੇ ਇਸ ਸਟੈਂਡ ਨੂੰ ਗਲਤ ਕਰਾਰ ਦਿੱਤਾ ਸੀ। ਉਸ ਸਮੇਂ ਪੀਸੀਬੀ ਦੇ ਮੁਖੀ ਰਮੀਜ਼ ਰਾਜਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਭਾਰਤੀ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਆਉਂਦੀ ਤਾਂ ਪਾਕਿਸਤਾਨੀ ਟੀਮ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਵਿੱਚ ਵੀ ਹਿੱਸਾ ਨਹੀਂ ਲਵੇਗੀ। ਫਿਲਹਾਲ ਪੀਸੀਬੀ ਦੇ ਨਵੇਂ ਮੁਖੀ ਇਸ ਮੁੱਦੇ 'ਤੇ ਬੀਸੀਸੀਆਈ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਕਤਰਫਾ ਫੈਸਲਾ ਲੈਣ ਦਾ ਦੋਸ਼ ਲਗਾਇਆ: ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੇਸ਼ਾਵਰ ਵਿੱਚ ਹੋਏ ਬੰਬ ਧਮਾਕਿਆਂ ਨੇ ਪਾਕਿਸਤਾਨ ਵਿੱਚ ਕ੍ਰਿਕਟ ਟੂਰਨਾਮੈਂਟ ਮੁੜ ਸ਼ੁਰੂ ਹੋਣ ਬਾਰੇ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਏਸੀਸੀ ਦੇ ਚੇਅਰਮੈਨ ਸ਼ਾਹ ਨੇ ਮਹਾਂਦੀਪੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕੀਤਾ ਸੀ ਅਤੇ ਏਸ਼ੀਆ ਕੱਪ ਦੇ ਸਥਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਸੇਠੀ ਨੇ ਸ਼ਾਹ 'ਤੇ ਇਕਤਰਫਾ ਫੈਸਲਾ ਲੈਣ ਦਾ ਦੋਸ਼ ਲਗਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.