ETV Bharat / sports

ਮੁਹੰਮਦ ਸਿਰਾਜ ਦੀ ਘਾਤਕ ਗੇਂਦਬਾਜ਼ੀ ਸਦਕਾ ਦੱਖਣੀ ਅਫਰੀਕਾ ਹੋਈ ਢੇਰ, ਸਿਰਾਜ ਨੇ ਝਟਕਾਈਆਂ 6 ਵਿਕਟਾਂ

author img

By ETV Bharat Sports Team

Published : Jan 3, 2024, 4:12 PM IST

MOHAMMED SIRAJ TOOK 5 WICKETS HAUL IN IND VS SA 2ND TEST
ਮੁਹੰਮਦ ਸਿਰਾਜ ਦੀ ਘਾਤਕ ਗੇਂਦਬਾਜ਼ੀ ਸਦਕਾ ਦੱਖਣੀ ਅਫਰੀਕਾ ਹੋਈ ਢੇਰ,

MOHAMMED SIRAJ TOOK 5 WICKETS: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਜਾਦੂ ਦੇਖਣ ਨੂੰ ਮਿਲਿਆ। ਸਿਰਾਜ ਦੇ ਸਾਹਮਣੇ ਅਫਰੀਕੀ ਬੱਲੇਬਾਜ਼ ਦਮ ਤੋੜਦੇ ਨਜ਼ਰ ਆਏ। ਸਿਰਾਜ ਨੇ ਇਸ ਮੈਚ 'ਚ 6 ਵਿਕਟਾਂ ਲਈਆਂ ਹਨ।

ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਚੱਲ ਰਿਹਾ ਹੈ। ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਰੀਕਾ ਦੇ ਇਸ ਫੈਸਲੇ ਨੂੰ ਮੁਹੰਮਦ ਸਿਰਾਜ ਨੇ ਗਲਤ ਸਾਬਤ ਕੀਤਾ। ਅਫਰੀਕੀ ਬੱਲੇਬਾਜ਼ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਦਾ ਕਹਿਰ ਬਰਦਾਸ਼ਤ ਨਹੀਂ ਕਰ ਸਕੇ ਅਤੇ ਇੱਕ ਤੋਂ ਬਾਅਦ ਇੱਕ 6 ਬੱਲੇਬਾਜ਼ ਸਿਰਾਜ ਦਾ ਸ਼ਿਕਾਰ ਹੋ ਗਏ। ਅਫ਼ਰੀਕਾ ਖ਼ਿਲਾਫ਼ ਮੁਹੰਮਦ ਸਿਰਾਜ ਦਾ ਇਹ ਪ੍ਰਦਰਸ਼ਨ ਉਸ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਇੱਕ ਤੋਂ ਬਾਅਦ ਇੱਕ ਝਟਕਾਈਆਂ 6 ਵਿਕਟਾਂ: ਮੁਹੰਮਦ ਸਿਰਾਜ ਨੇ ਪਹਿਲਾਂ ਪਾਰੀ ਦੇ ਚੌਥੇ ਓਵਰ ਵਿੱਚ ਐਡਮ ਮਾਰਕਰਮ ਨੂੰ 2 ਦੌੜਾਂ ਦੇ ਸਕੋਰ ’ਤੇ ਆਊਟ ਕੀਤਾ। ਇਸ ਤੋਂ ਬਾਅਦ ਪਾਰੀ ਦੇ ਛੇਵੇਂ ਓਵਰ 'ਚ ਸਿਰਾਜ ਨੇ ਡੀਨ ਐਲਗਰ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਇੱਥੇ ਹੀ ਨਹੀਂ ਰੁਕੇ, ਇਸ ਤੋਂ ਬਾਅਦ ਉਨ੍ਹਾਂ ਨੇ ਟੋਨੀ ਜਾਰਜੀ ਨੂੰ 2 ਦੌੜਾਂ 'ਤੇ, ਡੇਵਿਡ ਬੇਡਿੰਘਮ ਨੂੰ 12 ਦੌੜਾਂ 'ਤੇ, ਮਾਰਕੋ ਜੌਹਨਸਨ ਨੂੰ 1 ਦੌੜ 'ਤੇ ਅਤੇ ਵਿਕਟਕੀਪਰ ਕਾਈਲ ਵੇਰੀਨ ਨੂੰ 15 ਦੌੜਾਂ 'ਤੇ ਪਵੇਲੀਅਨ ਭੇਜਿਆ।

ਜਸਪ੍ਰੀਤ ਬੁਮਰਾਹ ਅਤੇ ਮੁਕੇਸ਼ ਕੁਮਾਰ ਨੂੰ ਵੀ ਮਿਲੀਆਂ ਵਿਕਟਾਂ: ਮੁਹੰਮਦ ਸਿਰਾਜ ਨੇ 9 ਓਵਰਾਂ ਵਿੱਚ 3 ਮੇਡਨ ਓਵਰ ਸੁੱਟੇ ਅਤੇ 1.70 ਦੀ ਇਕਨੋਮੀ ਨਾਲ 15 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਹ ਮੁਹੰਮਦ ਸਿਰਾਜ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਇੱਕ ਟੈਸਟ ਮੈਚ ਵਿੱਚ ਮੁਹੰਮਦ ਸਿਰਾਜ ਦਾ ਸਰਵੋਤਮ ਪ੍ਰਦਰਸ਼ਨ 60 ਦੌੜਾਂ ਦੇ ਕੇ 5 ਵਿਕਟਾਂ ਸੀ। ਮੁਹੰਮਦ ਸਿਰਾਜ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਅਤੇ ਮੁਕੇਸ਼ ਕੁਮਾਰ ਨੇ ਵੀ ਦੋ ਵਿਕਟਾਂ ਲਈਆਂ।

ਭਾਰਤੀ ਬੱਲੇਬਾਜ਼ਾਂ ਉੱਤੇ ਨਜ਼ਰ: ਦੱਸ ਦਈਏ ਪਿਛਲੇ ਮੈਚ ਵਿੱਚ ਭਾਰਤੀ ਬੱਲੇਬਾਜ਼ ਆਪਣੇ ਹੁਨਰ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਅਤੇ ਅੱਜ ਦੇ ਮੈਚ ਵਿੱਚ ਭਾਰਤ ਦੇ ਗੇਂਦਬਾਜ਼ਾਂ ਨੇ ਤਾਂ ਦੱਖਣੀ ਅਫਰੀਕਾ ਨੂੰ ਬੇਦਮ ਕੀਤਾ ਹੀ ਹੈ ਅਤੇ ਹੁਣ ਸਾਰੀ ਜ਼ਿੰਮੇਵਾਰੀ ਬੱਲੇਬਾਜ਼ਾਂ ਦੀ ਹੈ। ਜੇਕਰ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਇਸ ਮੈਚ ਵਿੱਚ ਦਰੜਨਾ ਹੈ ਤਾਂ ਬੱਲਬਾਜ਼ਾ ਨੂੰ ਆਪਣਾ ਜਲਵਾ ਵਿਖਾਉਣਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.