ETV Bharat / sports

Jasprit Bumrah comeback : ਏਸ਼ੀਆ ਕੱਪ 2023 'ਚ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਨਾਲ ਮਚਾਈ ਤਬਾਹੀ, ਵਿਸ਼ਵ ਕੱਪ 'ਚ ਕਮਾਲ ਕਰਨ ਦੀ ਉਮੀਦ

author img

By ETV Bharat Punjabi Team

Published : Sep 18, 2023, 11:58 AM IST

ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah ) ਨੇ ਸੱਟ ਮਗਰੋਂ ਉਭਰਨ ਤੋਂ ਬਾਅਦ ਵਾਪਸੀ ਕਰਕੇ ਏਸ਼ੀਆ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ ਦੇ ਬੱਲੇਬਾਜ਼ਾਂ ਲਈ ਖ਼ਤਰੇ ਦੀ ਘੰਟੀ ਖੜਕਾ ਦਿੱਤੀ ਹੈ। ਬੁਮਰਾਹ ਨੇ ਏਸ਼ੀਆ ਕੱਪ ਵਿੱਚ ਘਾਤਕ ਗੇਂਦਬਾਜ਼ੀ ਕੀਤੀ ਅਤੇ ਆਪਣੀ ਟੀਮ ਲਈ ਸ਼ੁਰੂਆਤੀ ਵਿਕਟਾਂ ਲੈਣ ਦਾ ਕੰਮ ਕੀਤਾ। ਬੁਮਰਾਹ ਵਿਸ਼ਵ ਕੱਪ 2023 ਵਿੱਚ ਆਪਣੀ ਗੇਂਦਬਾਜ਼ੀ ਨਾਲ ਤਬਾਹੀ ਮਚਾਉਣ ਲਈ ਤਿਆਰ ਹੈ।

Jasprit Bumrah Brilliant comeback to Team India after injury getting an early
Jasprit Bumrah comeback : ਏਸ਼ੀਆ ਕੱਪ 2023 'ਚ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਨਾਲ ਮਚਾਈ ਤਬਾਹੀ, ਵਿਸ਼ਵ ਕੱਪ 'ਚ ਕਮਾਲ ਕਰਨ ਦੀ ਉਮੀਦ

ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਏਸ਼ੀਆ ਕੱਪ 2023 'ਚ ਆਪਣੀ ਘਾਤਕ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ 'ਤੇ ਕਹਿਰ ਮਚਾ ਦਿੱਤਾ ਹੈ। ਪਿੱਠ ਦੀ ਸੱਟ ਤੋਂ ਠੀਕ ਹੋ ਕੇ ਲਗਭਗ ਇੱਕ ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਕਰਨ ਵਾਲੇ ਬੁਮਰਾਹ ਨੇ ਏਸ਼ੀਆ ਕੱਪ 'ਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਸਾਬਤ ਕਰ ਦਿੱਤਾ ਕਿ ਉਹ ਆਉਣ ਵਾਲੇ ਵਨਡੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ। ਏਸ਼ੀਆ ਕੱਪ 'ਚ ਬੁਮਰਾਹ ਨੇ ਸ਼ੁਰੂਆਤੀ ਓਵਰਾਂ 'ਚ ਹੀ ਵਿਕਟਾਂ ਲੈ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਆਪਣੀ ਪੁਰਾਣੇ ਫਾਰਮ 'ਚ ਨਜ਼ਰ ਆ ਰਹੇ ਸਨ ਅਤੇ ਸਟੀਕ ਲਾਈਨ ਲੈਂਥ ਨਾਲ ਗੇਂਦਬਾਜ਼ੀ ਕਰਕੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਸਨ।

ਸ਼ੁਰੂਆਤੀ ਵਿਕਟਾਂ ਲੈਣ 'ਚ ਸਫਲ : ਭਾਰਤ ਦਾ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਜਿਹਾ ਗੇਂਦਬਾਜ਼ ਹੈ, ਜੋ ਸ਼ੁਰੂਆਤੀ ਓਵਰਾਂ 'ਚ ਵਿਕਟਾਂ ਲੈ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੰਦਾ ਹੈ। ਫਿਰ ਡੈੱਥ ਓਵਰਾਂ ਵਿੱਚ ਵੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਕਰਨ ਤੋਂ ਰੋਕਦਾ ਹਾ। ਬੁਮਰਾਹ ਨੇ ਏਸ਼ੀਆ ਕੱਪ 2023 'ਚ ਟੀਮ ਇੰਡੀਆ ਲਈ ਇਸ ਟਾਸਕ ਨੂੰ ਚੰਗੀ ਤਰ੍ਹਾਂ ਨਿਭਾਇਆ ਸੀ। ਸ਼ੁਰੂਆਤੀ ਓਵਰਾਂ 'ਚ ਵਿਕਟਾਂ ਲੈ ਕੇ ਬੁਮਰਾਹ ਨੇ ਵਿਰੋਧੀ ਟੀਮ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ।

ਬੁਮਰਾਹ ਨੇ ਏਸ਼ੀਆ ਕੱਪ ਸੁਪਰ 4 'ਚ ਪਾਕਿਸਤਾਨ ਖਿਲਾਫ ਮੈਚ 'ਚ ਆਪਣੇ ਤੀਜੇ ਓਵਰ 'ਚ ਇਮਾਮ-ਉਲ-ਹੱਕ ਨੂੰ ਆਊਟ ਕੀਤਾ। ਸ਼੍ਰੀਲੰਕਾ ਖਿਲਾਫ ਸੁਪਰ-4 ਮੈਚ 'ਚ ਵੀ ਬੁਮਰਾਹ ਨੇ ਆਪਣੇ ਦੂਜੇ ਅਤੇ ਚੌਥੇ ਓਵਰ 'ਚ ਦੋ ਵਿਕਟਾਂ ਲਈਆਂ ਸਨ। ਸ਼੍ਰੀਲੰਕਾ ਖਿਲਾਫ ਫਾਈਨਲ ਮੈਚ 'ਚ ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ 'ਚ ਕੁਸਲ ਪਰੇਰਾ ਨੂੰ ਆਊਟ ਕਰਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਬੁਮਰਾਹ ਨੇ ਏਸ਼ੀਆ ਕੱਪ 'ਚ 4 ਮੈਚਾਂ ਦੀਆਂ 3 ਪਾਰੀਆਂ 'ਚ 71 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

ਵਿਸ਼ਵ ਕੱਪ 2023 ਵਿੱਚ ਧਮਾਲ ਦੀ ਉਮੀਦ: ਬੁਮਰਾਹ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 (ICC world cup 2023) ਵਿੱਚ ਟੀਮ ਇੰਡੀਆ ਲਈ ਟਰੰਪ ਕਾਰਡ ਸਾਬਤ ਹੋਣ ਜਾ ਰਿਹਾ ਹੈ। ਲੰਬੇ ਸਮੇਂ ਬਾਅਦ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਬੁਮਰਾਹ ਨੂੰ ਲੈ ਕੇ ਕਈ ਸਵਾਲ ਉਠਾਏ ਜਾ ਰਹੇ ਹਨ ਪਰ ਬੁਮਰਾਹ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਬਤ ਕਰ ਦਿੱਤਾ ਕਿ ਉਹ ਵਿਸ਼ਵ ਕੱਪ ਲਈ ਤਿਆਰ ਹੈ। ਬੁਮਰਾਹ ਨੇ ਹੁਣ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਵੀ ਚੌਕਸ ਕਰ ਦਿੱਤਾ ਹੈ। ਬੁਮਰਾਹ ਸਪੱਸ਼ਟ ਤੌਰ 'ਤੇ ਭਾਰਤ ਦੇ ਮੁੱਖ ਗੇਂਦਬਾਜ਼ ਵਜੋਂ ਵਿਸ਼ਵ ਕੱਪ 'ਚ ਪ੍ਰਵੇਸ਼ ਕਰੇਗਾ ਅਤੇ 12 ਸਾਲਾਂ ਬਾਅਦ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਕੋਈ ਕਸਰ ਨਹੀਂ ਛੱਡੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.